ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਸ਼ਾ ਵਰਕਰਾਂ ਦੀ ਪੂਰੀ ਟੀਮ ਨੂੰ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਦਾ ਗਲੋਬਲ ਹੈਲਥ ਲੀਡਰਸ ਅਵਾਰਡ ਪ੍ਰਾਪਤ ਕਰਨ ’ਤੇ ਪ੍ਰਸੰਨਤਾ ਵਿਅਕਤ ਕੀਤੀ

Posted On: 23 MAY 2022 9:10AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ-ਜਨਰਲ ਦਾ ਗਲੋਬਲ ਹੈਲਥ ਲੀਡਰਸ ਅਵਾਰਡ ਪ੍ਰਾਪਤ ਕਰਨ ਵਾਲੀਆਂ ਆਸ਼ਾ ਵਰਕਰਾਂ ਦੀ ਪੂਰੀ ਟੀਮ ਦੇ ਲਈ ਆਪਣੀ ਪ੍ਰਸੰਨਤਾ ਪ੍ਰਗਟਾਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਤੰਦਰੁਸਤ ਭਾਰਤ ਸੁਨਿਸ਼ਚਿਤ ਕਰਨ ਵਿੱਚ ਆਸ਼ਾ ਵਰਕਰ ਸਭ ਤੋਂ ਅੱਗੇ ਹਨ ਅਤੇ ਉਨ੍ਹਾਂ ਦਾ ਸਮਰਪਣ ਅਤੇ ਦ੍ਰਿੜ੍ਹ ਸੰਕਲਪ ਪ੍ਰਸ਼ੰਸਾਯੋਗ ਹੈ।

ਵਿਸ਼ਵ ਸਿਹਤ ਸੰਗਠਨ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

ਅਤਿਅੰਤ ਪ੍ਰਸੰਨਤਾ ਹੋਈ ਕਿ ਆਸ਼ਾ ਵਰਕਰਾਂ ਦੀ ਪੂਰੀ ਟੀਮ ਨੂੰ ਡਬਲਿਊਐੱਚਓ ਡਾਇਰੈਕਟਰ-ਜਨਰਲ ਦੇ ਗਲੋਬਲ ਹੈਲਥ ਲੀਡਰਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸਾਰੇ ਆਸ਼ਾ ਵਰਕਰਾਂ ਨੂੰ ਵਧਾਈਆਂ। ਇੱਕ ਤੰਦਰੁਸਤ ਭਾਰਤ ਸੁਨਿਸ਼ਚਿਤ ਕਰਨ ਵਿੱਚ ਉਹ ਸਭ ਤੋਂ ਅੱਗੇ ਹਨ। ਉਨ੍ਹਾਂ ਦਾ ਸਮਰਪਣ ਅਤੇ ਦ੍ਰਿੜ੍ਹ ਸੰਕਲਪ ਪ੍ਰਸ਼ੰਸਾਯੋਗ ਹੈ।

 

 

****

ਡੀਐੱਸ/ਐੱਸਟੀ



(Release ID: 1827620) Visitor Counter : 95