ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤੀ ਕੰਟੈਂਟ ਗਲੋਬਲ ਦਰਸ਼ਕਾਂ ਦੇ ਦਿਲਾਂ ਅਤੇ ਦਿਮਾਗਾਂ 'ਤੇ ਛਾਇਆ ਹੋਇਆ ਹੈ: ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ


“ਭਾਰਤ ਵਿੱਚ ਆਪਣਾ ਓਟੀਟੀ ਸਥਾਪਿਤ ਕਰਨ ਲਈ ਬ੍ਰੌਡਕਾਸਟਰਾਂ ਅਤੇ ਟੈਲੀਕੌਮ ਕੰਪਨੀਆਂ ਵਿੱਚ ਹੋੜ ਲਗੀ ਹੋਈ ਹੈ”



ਦੁਨੀਆ ਭਰ ਤੋਂ ਕੋ-ਪ੍ਰੋਡਕਸ਼ਨ ਸਹਿਯੋਗ ਨੂੰ ਤੇਜ਼ੀ ਪ੍ਰਦਾਨ ਕਰਨ ਲਈ ਸਾਰੇ ਉਪਾਅ ਕੀਤੇ ਜਾਣਗੇ: ਸ਼੍ਰੀ ਅਨੁਰਾਗ ਠਾਕੁਰ



ਅਗਲੇ 5 ਵਰ੍ਹਿਆਂ ਵਿੱਚ ਭਾਰਤ ਦੁਨੀਆ ਭਰ ਵਿੱਚ ਗੁਣਵੱਤਾਪੂਰਨ ਕੰਟੈਂਟ ਪੈਦਾ ਕਰਨ ਵਾਲੇ ਪ੍ਰਮੁੱਖ ਦੇਸ਼ਾਂ ਵਿੱਚੋਂ ਇੱਕ ਹੋਵੇਗਾ



ਸਰਕਾਰੀ ਨੀਤੀਆਂ ਮੀਡੀਆ ਅਤੇ ਮਨੋਰੰਜਨ ਈਕੋਸਿਸਟਮ ਨੂੰ 2025 ਤੱਕ ਸਲਾਨਾ 53 ਬਿਲੀਅਨ ਡਾਲਰ ਪੈਦਾ ਕਰਨ ਵਿੱਚ ਮਦਦ ਕਰਨਗੀਆਂ



ਭਾਰਤੀ ਅਰਥਵਿਵਸਥਾ ਜਲਦੀ ਹੀ ਦੁਨੀਆ ਦੀ ਸਭ ਤੋਂ ਵੱਡੀ 'ਪ੍ਰਭਾਵਕ (influencer) ਅਰਥਵਿਵਸਥਾ' ਹੋਵੇਗੀ: ਸ਼੍ਰੀ ਸ਼ੇਖਰ ਕਪੂਰ

Posted On: 19 MAY 2022 4:31PM by PIB Chandigarh

"ਹੈ ਪ੍ਰੀਤ ਜਹਾਂ ਕੀ ਰੀਤ ਸਦਾ, ਮੈਂ ਗੀਤ ਵਹਾਂ ਕੇ ਗਾਤਾ ਹੂੰ, ਭਾਰਤ ਕਾ ਰਹਿਨੇ ਵਾਲਾ ਹੂੰ, ਭਾਰਤ ਕੀ ਬਾਤ ਸੁਨਾਤਾ ਹੂੰ" (“है प्रीत जहां की रीत सदा, मैं गीत वहां के गाता हूं, भारत का रहने वाला हूं, भारत की बात सुनाता हूं“), ਭਾਰਤ ਦੀਆਂ ਕਥਾਵਾਂ ਨੂੰ ਲੈ ਕੇ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਕਾਨਸ ਵਿੱਚ ਪ੍ਰਸਿਧ ਪਲਾਇਸ ਡੇਸ ਫੈਸਟੀਵਲਸ ਵਿੱਚ ਇੰਡੀਆ ਫੋਰਮ ਨੂੰ ਸੰਬੋਧਨ ਕੀਤਾ।  6000 ਵਰ੍ਹੇ ਪੁਰਾਣੇ ਸੱਭਿਆਚਾਰ ਅਤੇ 1.3 ਬਿਲੀਅਨ ਲੋਕਾਂ ਦੀ ਨੁਮਾਇੰਦਗੀ ਕਰਦੇ ਹੋਏ, ਮੰਤਰੀ ਨੇ ਵਿਦੇਸ਼ੀ ਅਤੇ ਭਾਰਤੀ ਫਿਲਮ ਨਿਰਮਾਤਾਵਾਂ, ਪੱਤਰਕਾਰਾਂ ਅਤੇ ਡੈਲੀਗੇਟਾਂ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੇ ਸਾਹਮਣੇ ਆਪਣਾ ਮੁੱਖ ਭਾਸ਼ਣ ਦਿੱਤਾ।

 

ਸੁਸ਼੍ਰੀ ਵਾਣੀ ਤ੍ਰਿਪਾਠੀ ਦੁਆਰਾ ਸੰਚਾਲਿਤ ਇਸ ਸੈਸ਼ਨ ਦੇ ਪੈਨਲ ਵਿੱਚ ਸ਼੍ਰੀ ਅਪੂਰਵ ਚੰਦਰ, ਸਕੱਤਰ ਸੂਚਨਾ ਅਤੇ ਪ੍ਰਸਾਰਣ, ਭਾਰਤ ਸਰਕਾਰ, ਸ਼੍ਰੀ ਪ੍ਰਸੂਨ ਜੋਸ਼ੀ, ਲੇਖਕ, ਕਵੀ ਅਤੇ ਚੇਅਰਮੈਨ, ਸੈਂਟਰਲ ਬੋਰਡ ਆਵ੍ ਫਿਲਮ ਸਰਟੀਫਿਕੇਸ਼ਨ, ਭਾਰਤੀ ਅਭਿਨੇਤਾ, ਲੇਖਕ, ਡਾਇਰੈਕਟਰ ਅਤੇ ਪ੍ਰੋਡਿਊਸਰ ਸ਼੍ਰੀ ਆਰ  ਮਾਧਵਨ, ਭਾਰਤੀ ਫਿਲਮ ਨਿਰਮਾਤਾ, ਅਭਿਨੇਤਾ, ਟੈਲੀਵਿਜ਼ਨ ਪੇਸ਼ਕਾਰ ਅਤੇ ਉਦਯੋਗਪਤੀ ਅਤੇ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਵ੍ ਇੰਡੀਆ ਦੇ ਚੇਅਰਮੈਨ ਸ਼੍ਰੀ ਸ਼ੇਖਰ ਕਪੂਰ, ਸੰਪਾਦਕ ਅਤੇ ਹਾਲੀਵੁੱਡ ਰਿਪੋਰਟਰ ਸ਼੍ਰੀ ਸਕੌਟ ਰੌਕਸਬਰੋ, ਪ੍ਰੋਡਿਊਸਰ ਸ਼੍ਰੀ ਫਿਲਿਪ ਐਵਰਿਲ ਸ਼ਾਮਲ ਸਨ।

 

 

ਇਸ ਵਰ੍ਹੇ ਕਾਨਸ ਫਿਲਮ ਫੈਸਟੀਵਲ ਅਤੇ ਭਾਰਤ-ਫਰਾਂਸ ਕੂਟਨੀਤਕ ਸਬੰਧਾਂ ਦੀ ਸਥਾਪਨਾ ਦਾ 75ਵਾਂ ਵਰ੍ਹਾ ਮਨਾਇਆ ਜਾ ਰਿਹਾ ਹੈ। ਕਾਨਸ ਦੀ ਮਹੱਤਤਾ 'ਤੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਪਿਛਲੇ ਵਰ੍ਹਿਆਂ ਦੌਰਾਨ 'ਫੈਸਟੀਵਲ ਦ ਕਾਨਸ' ਨੇ ਭਾਰਤ-ਫਰਾਂਸੀਸੀ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੰਤਰੀ ਨੇ ਭਾਰਤੀ ਸਿਨੇਮਾ ਦੀਆਂ ਇਤਿਹਾਸਕ ਉਚਾਈਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤੀ ਵਿਸ਼ਾ-ਵਸਤੂ (ਕੰਟੈਂਟ) ਗਲੋਬਲ ਦਰਸ਼ਕਾਂ ਦੇ ਦਿਲਾਂ ਅਤੇ ਦਿਮਾਗਾਂ 'ਤੇ ਰਾਜ ਕਰਦਾ ਰਿਹਾ ਹੈ ਅਤੇ 1946 ਵਿੱਚ ਉੱਘੇ ਭਾਰਤੀ ਫਿਲਮ ਨਿਰਮਾਤਾ ਚੇਤਨ ਆਨੰਦ ਦੀ ਫਿਲਮ ਨੀਚਾ ਨਗਰ ਨੂੰ ਪਾਲਮੇ ਦਿ'ਓਰ ਨਾਲ ਸਨਮਾਨਿਤ ਕਰਕੇ ਇਹ ਮੀਲ ਪੱਥਰ ਰੱਖਿਆ ਗਿਆ ਸੀ।  ਅਤੇ ਇੱਕ ਦਹਾਕੇ ਬਾਅਦ 1956 ਵਿੱਚ, ਸਤਿਆਜੀਤ ਰੇਅ ਦੀ ਪਾਥੇਰ ਪਾਂਚਾਲੀ ਨੇ ਪਾਲਮੇ ਦਿ'ਓਰ ਜਿੱਤਿਆ। ਮੰਤਰੀ ਨੇ ਅੱਗੇ ਕਿਹਾ ਕਿ ਅੱਜ ਸਾਡੀ ਸਿਨੇਮੈਟਿਕ ਉਤਕ੍ਰਿਸ਼ਟਤਾ ਦੀ ਗਲੋਬਲ ਮਾਨਤਾ ਦੇਸ਼ ਨੂੰ 'ਕੰਟੈਂਟ ਹਬ ਆਵ੍ ਦ ਵਰਲਡ' ਵਜੋਂ ਪ੍ਰਗਟ ਕਰਨ ਲਈ ਤਤਪਰ ਹੈ।

 

ਕਾਨਸ ਵਿੱਚ ਭਾਰਤ ਦੀ ਮੌਜੂਦਾ ਮੌਜੂਦਗੀ ਬਾਰੇ ਗੱਲ ਕਰਦੇ ਹੋਏ ਮੰਤਰੀ ਨੇ ਕਿਹਾ, "ਭਾਰਤ ਤੁਹਾਨੂੰ - ਗਲੋਬਲ ਦਰਸ਼ਕਾਂ ਨੂੰ, ਦੇਸ਼ ਦੀ ਸਿਨੇਮੈਟਿਕ ਉਤਕ੍ਰਿਸ਼ਟਤਾ, ਟੈਕਨੋਲੋਜੀਕਲ ਕੌਸ਼ਲ, ਸਮ੍ਰਿੱਧ ਸੱਭਿਆਚਾਰ ਅਤੇ ਕਥਾ ਸੁਣਾਉਣ ਦੀ ਸ਼ਾਨਦਾਰ ਵਿਰਾਸਤ ਦਾ ਇੱਕ ਸੁਆਦ ਦੇਣਾ ਚਾਹੁੰਦਾ ਹੈ।” ਮੰਤਰੀ ਨੇ ਅੱਗੇ ਕਿਹਾ “ਭਾਰਤ ਦੀ ਰੈੱਡ ਕਾਰਪੇਟ ਮੌਜੂਦਗੀ ਨੇ ਨਾ ਸਿਰਫ਼ ਵਿਭਿੰਨ ਭਾਸ਼ਾਵਾਂ ਅਤੇ ਖੇਤਰਾਂ ਦੇ ਅਦਾਕਾਰਾਂ ਅਤੇ ਫ਼ਿਲਮ ਨਿਰਮਾਤਾਵਾਂ ਦੀ ਨੁਮਾਇੰਦਗੀ ਦੇ ਰੂਪ ਵਿੱਚ ਸਾਡੀ ਸਿਨੇਮੈਟਿਕ ਉਤਕ੍ਰਿਸ਼ਟਤਾ ਦੀ ਵਿਵਿਧਤਾ ਨੂੰ ਕੈਪਚਰ ਕੀਤਾ, ਬਲਕਿ ਓਟੀਟੀ ਪਲੈਟਫਾਰਮ ਵੀ, ਜਿਸ ਵਿੱਚ ਸੰਗੀਤਕਾਰ ਅਤੇ ਇੱਕ ਲੋਕ ਕਲਾਕਾਰ ਦੀ ਮਜ਼ਬੂਤ ​​ਮੌਜੂਦਗੀ ਹੈ, ਜਿਸ ਨੇ ਨੌਜਵਾਨ ਅਤੇ ਬੁੱਢੇ ਦੋਹਾਂ ਵਰਗਾਂ ਦੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ।”

 

ਮੰਤਰੀ ਨੇ ਕਾਨਸ ਵਿੱਚ ਭਾਰਤੀ ਸਟਾਰਟਅੱਪਸ ਦੀ ਮੌਜੂਦਗੀ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮੀਡੀਆ ਅਤੇ ਮਨੋਰੰਜਨ ਸੈਕਟਰ ਦੇ ਸਟਾਰਟਅੱਪ ਆਪਣੇ ਟੈਕਨੋਲੋਜੀਕਲ ਕੌਸ਼ਲ ਦਾ ਪ੍ਰਦਰਸ਼ਨ ਕਰਨਗੇ ਅਤੇ ਸੈਕਟਰ ਦੇ ਐਨੀਮੇਸ਼ਨ ਪ੍ਰੋਫੈਸ਼ਨਲਾਂ ਦੇ ਇੱਕ ਵੱਡੇ ​​ਡੈਲੀਗੇਸ਼ਨ ਦੇ ਨਾਲ ਏਵੀਜੀਸੀ ਦੀ ਦੁਨੀਆ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨਗੇ।

 

ਮੰਤਰੀ ਨੇ ਸਰੋਤਿਆਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੋਵਾਂ ਦੁਆਰਾ ਕੀਤੇ ਗਏ ਵਿਭਿੰਨ ਉਪਾਵਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜਦੋਂ ਕਿ ਕੇਂਦਰ ਨੇ ਭਾਰਤ ਵਿੱਚ ਕੋ-ਪ੍ਰੋਡਕਸ਼ਨ, ਫਿਲਮਾਂ ਦੀ ਸ਼ੂਟਿੰਗ ਅਤੇ ਫਿਲਮ ਸੁਵਿਧਾਵਾਂ ਨੂੰ ਹੁਲਾਰਾ ਦੇਣ ਲਈ ਪਿਛਲੇ 8 ਵਰ੍ਹਿਆਂ ਵਿੱਚ ਵੱਡੀਆਂ ਪਹਿਲਾਂ ਦੀ ਕਲਪਨਾ ਕੀਤੀ ਹੈ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਜਿਹੇ ਰਾਜਾਂ ਨੇ ਆਪਣੀਆਂ ਖੁਦ ਦੀਆਂ ਫਿਲਮਾਂ ਦੀ ਸੁਵਿਧਾ ਦੀਆਂ ਨੀਤੀਆਂ ਤਿਆਰ ਕੀਤੀਆਂ ਅਤੇ ਕੋ-ਪ੍ਰੋਡਕਸ਼ਨ ਦੇ ਮੌਕੇ ਪ੍ਰਦਾਨ ਕੀਤੇ।  ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਯਤਨਾਂ ਦਾ ਉਦੇਸ਼ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਈਕੋਸਿਸਟਮ ਨੂੰ ਹੁਲਾਰਾ ਦੇਣਾ ਹੈ, ਜਿਸ ਤੋਂ 2025 ਤੱਕ ਸਲਾਨਾ 53 ਬਿਲੀਅਨ ਡਾਲਰ ਪੈਦਾ ਹੋਣ ਦੀ ਉਮੀਦ ਹੈ।

 

ਅਜਿਹੇ ਇੱਕ ਉਪਾਅ ਵਿੱਚ, "ਭਾਰਤ ਸਰਕਾਰ ਨੇ ਆਡੀਓਵਿਜ਼ੂਅਲ ਸੇਵਾਵਾਂ ਨੂੰ ਅਧਿਕਾਰਤ ਤੌਰ 'ਤੇ 12 'ਚੈਂਪੀਅਨ ਸਰਵਿਸ ਸੈਕਟਰਾਂ' ਵਿੱਚੋਂ ਇੱਕ ਵਜੋਂ ਮਨੋਨੀਤ ਕੀਤਾ ਹੈ ਅਤੇ ਹਾਲ ਹੀ ਵਿੱਚ ਉਦਯੋਗ ਦੇ ਲੀਡਰਾਂ ਦੀ ਇੱਕ ਏਵੀਜੀਸੀ ਟਾਸਕ ਫੋਰਸ ਦੀ ਸਥਾਪਨਾ ਕੀਤੀ ਹੈ ਤਾਂ ਜੋ ਭਾਰਤ ਨੂੰ ਇਸ ਸੈਕਟਰ ਵਿੱਚ ਇੱਕ ਕੁਆਂਟਮ ਲੀਪ ਲੈਣ ਲਈ ਨੀਤੀਗਤ ਰੂਪ ਰੇਖਾ ਤਿਆਰ ਕੀਤੀ ਜਾ ਸਕੇ ਅਤੇ ਸਾਨੂੰ ਦੁਨੀਆਂ ਦੇ ਪਸੰਦੀਦਾ 'ਪੋਸਟ ਪ੍ਰੋਡਕਸ਼ਨ ਹੱਬ' ਵਜੋਂ ਸਥਿਤੀ ਪ੍ਰਦਾਨ ਕੀਤੀ ਜਾ ਸਕੇ।”

 

ਸ਼੍ਰੀ ਅਨੁਰਾਗ ਠਾਕੁਰ ਨੇ ਭਾਰਤ ਵਿੱਚ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਸੈਕਟਰ ਲਈ ਇੱਕ ਉੱਜਵਲ ਭਵਿੱਖ ਦੀ ਤਸਵੀਰ ਦਿੰਦੇ ਹੋਏ ਕਿਹਾ ਕਿ ਇੱਕ ਪਾਸੇ ਆਰਟੀਫਿਸ਼ਲ ਇੰਟੈਲੀਜੈਂਸ, ਵਰਚੁਅਲ ਰਿਐਲਿਟੀ, ਮੈਟਾਵਰਸ ਜਿਹੀਆਂ ਇਮਰਸਿਵ ਟੈਕਨੋਲੋਜੀਆਂ, ਭਾਰਤ ਦੇ ਆਈਟੀ ਕੌਸ਼ਲ ਸੰਪੰਨ ਵਰਕਫੋਰਸ ਲਈ ਬੇਅੰਤ ਸੰਭਾਵਨਾਵਾਂ ਪੇਸ਼ ਕਰਦੀਆਂ ਹਨ, ਦੂਸਰੇ ਪਾਸੇ ਭਾਰਤ ਵਿੱਚ ਓਟੀਟੀ ਬਜ਼ਾਰ ਦੇ 21% ਸਲਾਨਾ ਦੀ ਦਰ ਨਾਲ 2024 ਤੱਕ ਤਕਰੀਬਨ 2 ਬਿਲੀਅਨ ਡਾਲਰ ਤੱਕ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ।

 

ਮੰਤਰੀ ਨੇ ਵਾਅਦਾ ਕੀਤਾ ਕਿ ਸਰਕਾਰ ਭਾਰਤ ਨੂੰ ਇੱਕ ਗਲੋਬਲ ਕੰਟੈਂਟ ਉਪ ਮਹਾਦੀਪ ਵਿੱਚ ਬਦਲਣ ਲਈ ਸਾਰੇ ਜ਼ਰੂਰੀ ਉਪਾਅ ਕਰੇਗੀ ਅਤੇ ਭਾਰਤ ਨੂੰ ਏਵੀਜੀਸੀ ਸੈਕਟਰ ਲਈ ਤਰਜੀਹੀ ਪੋਸਟ ਪ੍ਰੋਡਕਸ਼ਨ ਹੱਬ ਬਣਾਉਣ ਲਈ ਸਾਡੇ ਨੌਜਵਾਨਾਂ ਦੇ ਕੌਸ਼ਲ ਦੀ ਵਰਤੋਂ ਕਰੇਗੀ ਅਤੇ ਇਸ ਲਈ ਸਰਕਾਰ ਕੋ-ਪ੍ਰੋਡਕਸ਼ਨ ਸਹਿਯੋਗ ਨੂੰ ਗਤੀ ਪ੍ਰਦਾਨ ਕਰੇਗੀ ਅਤੇ ਫਿਲਮ ਸ਼ੂਟ ਲਈ ਭਾਰਤ ਵਿੱਚ ਸਭ ਤੋਂ ਵਧੀਆ ਸਥਾਨਾਂ ਦੀ ਪੇਸ਼ਕਸ਼ ਵੀ ਕਰੇਗੀ। ਸ਼੍ਰੀ ਠਾਕੁਰ ਨੇ ਕਲਪਨਾ ਕਰਦਿਆਂ ਕਿਹਾ ਕਿ ਇਨ੍ਹਾਂ ਉਪਾਵਾਂ ਨਾਲ, ਅਗਲੇ 5 ਵਰ੍ਹਿਆਂ ਵਿੱਚ, ਭਾਰਤ ਦੁਨੀਆ ਭਰ ਵਿੱਚ ਗੁਣਵੱਤਾਪੂਰਣ ਕੰਟੈਂਟ ਪੈਦਾ ਕਰਨ ਵਾਲੇ ਪ੍ਰਮੁੱਖ ਦੇਸ਼ਾਂ ਦੀ ਲੀਗ ਵਿੱਚ ਸ਼ਾਮਲ ਹੋ ਜਾਵੇਗਾ।

 

ਸ਼੍ਰੀ ਠਾਕੁਰ ਨੇ ਵਿਦੇਸ਼ੀ ਫਿਲਮ ਨਿਰਮਾਤਾਵਾਂ ਨੂੰ ਭਾਰਤ ਵਿੱਚ ਸ਼ੂਟਿੰਗ ਕਰਨ, ਇਸਦੀ ਪ੍ਰਾਹੁਣਚਾਰੀ ਦਾ ਆਨੰਦ ਲੈਣ ਅਤੇ ਇਸ ਦੇ ਸ਼ਾਨਦਾਰ ਦ੍ਰਿਸ਼ਾਂ ਦਾ ਆਨੰਦ ਲੈਣ ਲਈ ਨਿੱਘਾ ਸੱਦਾ ਦੇ ਕੇ ਆਪਣਾ ਭਾਸ਼ਣ ਸਮਾਪਤ ਕੀਤਾ।

 

ਸ਼੍ਰੀ ਸ਼ੇਖਰ ਕਪੂਰ ਨੇ ਘਟੀਆ ਬਰੌਡਬੈਂਡ ਅਤੇ ਮੋਬਾਈਲ ਡਿਵਾਈਸਾਂ ਤੱਕ ਪਹੁੰਚ ਦੇ ਫਿਲਮ ਉਦਯੋਗ 'ਤੇ ਵਿਘਟਨਕਾਰੀ ਪ੍ਰਭਾਵਾਂ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਵੱਡੀ 'ਪ੍ਰਭਾਵਕ ਅਰਥਵਿਵਸਥਾ' ਬਣਨ ਜਾ ਰਿਹਾ ਹੈ ਅਤੇ ਸਿਨੇਮਾ ਨੂੰ ਜਲਦੀ ਹੀ ਨੌਜਵਾਨ ਫਿਲਮ ਨਿਰਮਾਤਾਵਾਂ ਦੁਆਰਾ ਨਵੇਂ ਸਿਰੇ ਤੋਂ ਪਰਿਭਾਸ਼ਿਤ ਕੀਤਾ ਜਾਵੇਗਾ।

 

 

ਸ਼੍ਰੀ ਪ੍ਰਸੂਨ ਜੋਸ਼ੀ ਨੇ ਸ਼੍ਰੀ ਸ਼ੇਖਰ ਕਪੂਰ ਦੀ ਟਿੱਪਣੀ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਭਾਰਤ ਬੇਕਰਾਰ ਸੁਪਨਿਆਂ ਦਾ ਇੱਕ ਪੂਲ ਹੈ, ਸੁਪਨੇ ਜੋ ਇਸ ਨੂੰ ਵੱਡਾ ਬਣਾਉਣ ਲਈ, ਅੱਗੇ ਦੇਖਣ ਲਈ ਬੇਚੈਨ ਹਨ।

 

ਸ਼੍ਰੀ ਸਕੌਟ ਰੌਕਸਬਰੋ ਨੇ ਕਿਹਾ ਕਿ, ਭਾਰਤੀ ਕਹਾਣੀ ਸੁਣਾਉਣ ਦੀ ਸ਼ੈਲੀ ਨੂੰ ਆਲਮੀ ਮੰਡੀ ਲਈ ਆਕਰਸ਼ਕ ਬਣਨ ਲਈ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ।

 

ਸ਼੍ਰੀ ਅਪੂਰਵ ਚੰਦਰ ਨੇ ਲੰਚਬੌਕਸ, ਮਿਸਟਰ ਐਂਡ ਮਿਸਿਜ਼ ਅਈਅਰ ਅਤੇ ਰੌਕੇਟਰੀ ਜਿਹੀਆਂ ਫਿਲਮਾਂ ਦਾ ਹਵਾਲਾ ਦੇ ਕੇ ਮਿਸਟਰ ਸਕੌਟ ਰੌਕਸਬਰੋ ਦੀ ਧਾਰਨਾ ਦਾ ਮੁਕਾਬਲਾ ਕੀਤਾ ਜੋ ਆਮ ਤੌਰ 'ਤੇ ਆਪਣੇ ਕਥਾਨਕ ਵਿੱਚ ਭਾਰਤੀ ਹਨ ਪਰ ਦੁਨੀਆ ਭਰ ਦੇ ਦਰਸ਼ਕਾਂ ਨਾਲ ਵੀ ਸਬੰਧ ਰੱਖਦੀਆਂ ਹਨ। ਉਨ੍ਹਾਂ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ ਲਈ ਭਾਰਤ ਸਰਕਾਰ ਦੁਆਰਾ ਕੱਲ੍ਹ ਘੋਸ਼ਿਤ ਕੀਤੇ ਗਏ ਪ੍ਰੋਤਸਾਹਨਾਂ ਨੂੰ ਵੀ ਦੁਹਰਾਇਆ।

 

ਸ਼੍ਰੀ ਆਰ ਮਾਧਵਨ ਨੇ ਟਿੱਪਣੀ ਕੀਤੀ ਕਿ ਕਿਵੇਂ ਭਾਰਤ ਕੋਲ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਦੁਨੀਆ ਨੂੰ ਦੱਸਣ ਲਈ ਬਹੁਤ ਕੁਝ ਹੈ ਅਤੇ ਸਿਨੇਮਾ ਜਗਤ ਨੂੰ ਇਸ ਵਿਚਾਰ ਦੀ ਸੰਭਾਵਨਾ ਬਾਰੇ ਖੋਜ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਰੀਆਭੱਟ ਤੋਂ ਲੈ ਕੇ ਸੁੰਦਰ ਪਿਚਾਈ ਤੱਕ ਭਾਰਤ ਕੋਲ ਅਜਿਹੀਆਂ ਅਦਭੁਤ ਕਹਾਣੀਆਂ ਹਨ ਜੋ ਦੁਨੀਆ ਭਰ ਦੇ ਨੌਜਵਾਨਾਂ ਦੀਆਂ ਉਮੀਦਾਂ ਨੂੰ ਜਗਾ ਦੇ ਸਕਦੀਆਂ ਹਨ।

 

 

 

 ************

 

ਸੌਰਭ ਸਿੰਘ



(Release ID: 1826829) Visitor Counter : 192