ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕਾਨਸ ਵਿਖੇ ਇੰਡੀਆ - ਗਰਾਊਂਡ ਜ਼ੀਰੋ ਤੋਂ ਡੀਡੀ ਇੰਡੀਆ ਦੀ ਰਿਪੋਰਟ

Posted On: 19 MAY 2022 12:46PM by PIB Chandigarh

 ਫੈਸਟੀਵਲ ਡੀ ਕਾਨ, ਇੱਕ ਵਿਵੇਕਪੂਰਨ ਫਿਲਮ ਫੈਸਟੀਵਲ, ਦੇ ਕਰੀਬ ਹੋਣਾ ਹਮੇਸ਼ਾ ਫਿਲਮ ਪ੍ਰੇਮੀਆਂ ਦੀ ਪਰਮ ਇੱਛਾ ਰਹੀ ਹੈ। ਭਾਰਤੀ ਫਿਲਮ ਪ੍ਰੇਮੀਆਂ ਲਈ, ਇਹ ਇੱਕ ਮਹਾਨ ਫਿਲਮ ਯਾਤਰਾ ਦੇ ਆਮ ਜੀਵਨ ਅਨੁਭਵ ਨਾਲੋਂ ਬਹੁਤ ਜ਼ਿਆਦਾ ਹੈ। ਦੂਰਦਰਸ਼ਨ ਦਾ ਅੰਤਰਰਾਸ਼ਟਰੀ ਚੈਨਲ ਡੀਡੀ ਇੰਡੀਆ ਤੁਹਾਨੂੰ ਗਲੋਬਲ ਪੱਧਰ 'ਤੇ ਫਿਲਮ ਜਗਤ ਦੀਆਂ ਆਵਾਜ਼ਾਂ ਦੀ ਭਰਪੂਰ ਵਿਵਿਧਤਾ ਨੂੰ ਸਮਝਣ ਦੇ ਸੰਦਰਭ ਵਿੱਚ ਇਸ ਯਾਤਰਾ 'ਤੇ ਲੈ ਜਾਂਦਾ ਹੈ। ਡੀਡੀ ਇੰਡੀਆ ਭਾਰਤ ਦਾ ਇੱਕੋ-ਇੱਕ ਟੀਵੀ ਨਿਊਜ਼ ਚੈਨਲ ਹੈ ਜਿਸ ਵਿੱਚ ਕਾਨਸ ਵਿੱਚ ਜ਼ਮੀਨੀ ਪੱਧਰ 'ਤੇ ਮੌਜੂਦਗੀ ਹੈ, ਜੋ ਫੈਸਟੀਵਲ ਨੂੰ ਲਾਈਵ ਕਵਰ ਕਰਦਾ ਹੈ।

 

 ਇੰਡੀਆ ਪਵੇਲੀਅਨ ਦੇ ਉਦਘਾਟਨ ਮੌਕੇ, ਡੀਡੀ ਇੰਡੀਆ 'ਤੇ ਵੱਡੇ ਸਟਾਰਾਂ ਦੀ ਮੌਜੂਦਗੀ ਦੀ 360 ਡਿਗਰੀ ਕਵਰੇਜ ਦੇਖੀ ਗਈ। ਡੀਡੀ ਇੰਡੀਆ ਅਤੇ ਡੀਡੀ ਨਿਊਜ਼ 'ਤੇ ਰੋਜ਼ਾਨਾ ਅੱਧੇ ਘੰਟੇ ਦਾ ਸ਼ੋਅ  'ਇੰਡੀਆ ਐਟ ਕਾਨਸ' ਦਿਖਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਕਾਨਸ ਦੇ ਅਸਾਧਾਰਣ ਅਨੁਭਵ - ਊਰਜਾ ਅਤੇ ਜਜ਼ਬਾਤ, ਉੱਭਰ ਰਹੇ ਰੁਝਾਨ, 21ਵੀਂ ਸਦੀ ਵਿੱਚ ਫਿਲਮ ਫੈਸਟੀਵਲਾਂ ਦੀ ਸਾਰਥਕਤਾ ਅਤੇ ਮੂਵਿੰਗ ਚਿੱਤਰਾਂ ਦੇ ਉੱਨਤ ਅਨੁਭਵ ਬਾਰੇ ਦੱਸਦਾ ਹੈ। ਇਹ ਭਾਰਤ ਨੂੰ ਕੰਟੈਂਟ ਹੱਬ ਵਜੋਂ ਵੀ ਉਜਾਗਰ ਕਰਦਾ ਹੈ। ਡੀਡੀ ਇੰਡੀਆ ਦੁਆਰਾ ਮਕਬੂਲ ਸ਼ਖ਼ਸੀਅਤਾਂ ਦੇ ਮੌਕੇ 'ਤੇ ਹੀ ਲਏ ਗਏ ਇੰਟਰਵਿਊ ਉਨ੍ਹਾਂ ਦੇ ਜੀਵਨ ਅਤੇ ਕੰਮ ਬਾਰੇ ਦਿਲਚਸਪ ਜਾਣਕਾਰੀ ਪ੍ਰਦਾਨ ਕਰਦੇ ਹਨ।

 ਫੈਸਟੀਵਲ ਦੇ ਇਸ ਐਡੀਸ਼ਨ ਵਿੱਚ ਕਾਨ ਫਿਲਮ ਮਾਰਕਿਟ ਵਿੱਚ ‘ਕੰਟਰੀ ਆਵੑ ਆਨਰ’ ਹੋਣ ਦੇ ਨਾਲ, ਡੀਡੀ ਇੰਡੀਆ ਦਰਸ਼ਕਾਂ ਨੂੰ ਉਨ੍ਹਾਂ ਆਵਾਜ਼ਾਂ ਨਾਲ ਜੋੜ ਰਿਹਾ ਹੈ ਜੋ ਕਾਨਸ ਫਿਲਮ ਸਰਕਟ ਵਿੱਚ ਉੱਭਰ ਰਹੀਆਂ ਹਨ। ਦੁਨੀਆ ਦੇ ਸਭ ਤੋਂ ਵੱਡੇ ਫਿਲਮ ਨਿਰਮਾਤਾ ਦੇਸ਼ ਵਜੋਂ ਭਾਰਤ ਦੁਆਰਾ ਖੋਜੀਆਂ ਜਾਣ ਵਾਲੀਆਂ ਕਹਾਣੀਆਂ ਬਾਰੇ ਸ਼ੇਖਰ ਕਪੂਰ ਦੀ ਰਾਏ, ਦੁਨੀਆ ਦੀ ਕੰਟੈਂਟ ਹੱਬ ਬਣਨ ਦੀ ਭਾਰਤ ਦੀ ਅਥਾਹ ਸੰਭਾਵਨਾ ਬਾਰੇ ਨਵਾਜ਼ੂਦੀਨ ਸਿੱਦੀਕੀ ਦੀ ਸੰਖੇਪ ਜਾਣਕਾਰੀ ਅਤੇ ਗ੍ਰੈਮੀ ਅਵਾਰਡ ਵਿਜੇਤਾ ਰਿਕੀ ਕੇਜ ਦੀ ਫੈਸਟੀਵਲ ਦੀ ਉਤਸ਼ਾਹਜਨਕ ਊਰਜਾ ਬਾਰੇ ਟਿਪਣੀ, ਸਭ ਨੂੰ ਗਰਾਊਂਡ ਜ਼ੀਰੋ ਤੋਂ ਆਕਰਸ਼ਕ ਚੈਟਾਂ ਦੇ ਨਾਲ ਸਕ੍ਰੀਨ 'ਤੇ ਸਪਸ਼ਟ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ।

 ਰੋਜ਼ਾਨਾ ਸ਼ੋਅ 'ਇੰਡੀਆ ਐਟ ਕਾਨ' ਰਾਤ 10 ਵਜੇ ਡੀਡੀ ਇੰਡੀਆ ਅਤੇ ਰਾਤ ਸਾਢੇ 10 ਵਜੇ ਡੀਡੀ ਨਿਊਜ਼ 'ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ।  ਡੀਡੀ ਇੰਡੀਆ 'ਤੇ 2022 ਕਾਨਸ ਫਿਲਮ ਫੈਸਟੀਵਲ ਦੇਖਣ ਲਈ ਹੇਠਾਂ ਦਿੱਤੇ ਕਿਊਆਰ ਕੋਡ ਨੂੰ ਸਕੈਨ ਕਰੋ।

***********

 ਸੌਰਭ ਸਿੰਘ



(Release ID: 1826699) Visitor Counter : 134