ਟੈਕਸਟਾਈਲ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਕਪਾਹ ਮੁੱਲ ਲੜੀ ਦੇ ਹਿੱਤਧਾਰਕਾਂ ਨਾਲ ਮੁਲਾਕਾਤ ਕੀਤੀ; ਸ਼੍ਰੀ ਸੁਰੇਸ਼ ਭਾਈ ਕੋਟਕ ਦੀ ਪ੍ਰਧਾਨਗੀ ਵਿੱਚ ਭਾਰਤੀ ਕਪਾਹ ਪਰਿਸ਼ਦ ਦੇ ਗਠਨ ਦਾ ਐਲਾਨ ਕੀਤਾ ਗਿਆ
ਪਰਿਸ਼ਦ ਵਿੱਚ ਕੱਪੜਾ, ਖੇਤੀਬਾੜੀ, ਵਣਜ, ਵਿੱਤ, ਵਣਜ ਅਤੇ ਉਦਯੋਗ ਮੰਤਰਾਲਿਆਂ, ਭਾਰਤੀ ਕਪਾਹ ਨਿਗਮ ਅਤੇ ਕਪਾਹ ਖੋਜ ਸੰਸਥਾਨ ਦਾ ਪ੍ਰਤੀਨਿੱਧੀਤਵ ਹੋਵੇਗਾ
ਇਸ ਖੇਤਰ ਵਿੱਚ ਠੋਸ ਸੁਧਾਰ ਲਿਆਉਣ ਦੇ ਲਈ ਇੱਕ ਮਜ਼ਬੂਤ ਕਾਰਜ ਯੋਜਨਾ ਤਿਆਰ ਕਰਨ, ਇਸਦੇ ਬਾਰੇ ਵਿੱਚ ਚਰਚਾ ਅਤੇ ਸਲਾਹ-ਮਸ਼ਵਰਾ ਕਰਨ ਦੇ ਲਈ 28 ਮਈ 2022 ਨੂੰ ਪ੍ਰਸਤਾਵਿਤ ਪਰਿਸ਼ਦ ਦੀ ਪਹਿਲੀ ਬੈਠਕ ਦਾ ਆਯੋਜਨ ਨਿਰਧਾਰਤ ਕੀਤਾ ਗਿਆ ਹੈ
ਸ਼੍ਰੀ ਪੀਯੂਸ਼ ਗੋਇਲ ਨੇ ਕਤਾਈ ਅਤੇ ਵਪਾਰਕ ਭਾਈਚਾਰੇ ਤੋਂ ਪਹਿਲਾਂ ਘਰੇਲੂ ਉਦਯੋਗ ਨੂੰ ਕਪਾਹ ਅਤੇ ਸੂਤ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ; ਕੇਵਲ ਸਰਪਲਸ ਕਪਾਹ ਅਤੇ ਧਾਗੇ ਨੂੰ ਨਿਰਯਾਤ ਦੇ ਲਈ ਭੇਜਣ ਦੀ ਅਪੀਲ ਕੀਤੀ
ਪਿਛੜੇ ਅਤੇ ਅਗੜੇ ਦੇ ਏਕੀਕਰਣ ਵਿੱਚ ਲੱਗੇ ਹਿਤਧਾਰਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਇਲਾਵਾ ਕਪਾਹ ਕਿਸਾਨਾਂ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ’ਤੇ ਬਲ ਦਿੱਤਾ
ਸਰਕਾਰ, ਲਦਾਈ ਦੇ ਬਿਲ 30 ਸਤੰਬਰ 2022 ਤੱਕ ਜਾਰੀ ਹੋਣ ਵਾਲੇ ਆਯਾਤ ਅਨੁਬੰਧਾਂ ’ਤੇ ਆਯਾਤ ਸ਼ੁਲਕ ਨਾਲ ਛੁੱਟ ਦੇ ਲਈ ਕਤਾਈ ਖੇਤਰ ਦੀ ਮੰਗ ’ਤੇ ਸਰਗਰਮ ਰੂਪ ਨਾਲ ਵਿਚਾਰ ਕਰੇਗੀ : ਸ਼੍ਰੀ ਗੋਇਲ
ਸ਼੍ਰੀ ਗੋਇਲ ਨੇ ਸਾਰੇ ਹਿਤਧਾਰਕਾਂ ਤੋਂ ਮੁਕਾਬਲਾ ਅਤੇ ਅਧਿਕਤਮ ਲਾਭ ਕਮਾਉਣ ਦੀ ਬਜਾਏ ਸਹਿਯੋਗ ਦੀ ਭਾਵਨਾ ਨਾਲ ਕਪਾਹ ਅਤੇ ਧਾਗੇ ਦੇ ਮੁੱਲ ਦੇ ਮੁੱਦੇ ਨੂੰ ਹੱਲ ਕਰਨ ਦੀ ਤਾਕੀਦ ਕੀਤੀ
Posted On:
18 MAY 2022 9:49AM by PIB Chandigarh
ਕੇਂਦਰੀ ਕੱਪੜਾ, ਵਣਜ ਅਤੇ ਉਦਯੋਗ ਅਤੇ ਉਪਭੋਗਤਾ ਕਾਰਜ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਇੱਕ ਪ੍ਰਸਿੱਧ ਵਯੋਵ੍ਰਿਧ ਕਪਾਹ ਵਪਾਰੀ ਸ਼੍ਰੀ ਸੁਰੇਸ਼ ਭਾਈ ਕੋਟਕ ਦੀ ਪ੍ਰਧਾਨਗੀ ਵਿੱਚ ਭਾਰਤੀ ਕਪਾਹ ਪਰਿਸ਼ਦ ਦੇ ਗਠਨ ਦਾ ਐਲਾਨ ਕੀਤਾ ਹੈ। ਪਰਿਸ਼ਦ ਵਿੱਚ ਕੱਪੜਾ ਮੰਤਰਾਲਾ, ਖੇਤੀਬਾੜੀ ਮੰਤਰਾਲਾ, ਵਣਜ ਮੰਤਰਾਲਾ, ਵਿੱਤ ਮੰਤਰਾਲਾ, ਵਣਜ ਅਤੇ ਉਦਯੋਗ ਮੰਤਰਾਲਾ, ਭਾਰਤੀ ਕਪਾਹ ਨਿਗਮ ਅਤੇ ਕਪਾਹ ਖੋਜ ਸੰਸਥਾਨ ਦਾ ਪ੍ਰਤੀਨਿੱਧੀਤਵ ਰਹੇਗਾ। ਪ੍ਰਸਤਾਵਿਤ ਪਰਿਸ਼ਦ ਦੀ ਪਹਿਲੀ ਬੈਠਕ 28 ਮਈ 2022 ਨੂੰ ਨਿਰਧਾਰਿਤ ਕੀਤੀ ਗਈ ਹੈ। ਪਰਿਸ਼ਦ ਇਸ ਖੇਤਰ ਵਿੱਚ ਠੋਸ ਸੁਧਾਰ ਲਿਆਉਣ ਦੇ ਲਈ ਚਰਚਾ, ਸਲਾਹ-ਮਸ਼ਵਰੇ ਅਤੇ ਇੱਕ ਮਜ਼ਬੂਤ ਕਾਰਜ ਯੋਜਨਾ ਤਿਆਰ ਕਰੇਗੀ।
ਸ਼੍ਰੀ ਪੀਯੂਸ਼ ਗੋਇਲ ਦੀ ਪ੍ਰਧਾਨਗੀ ਵਿੱਚ ਕੱਲ੍ਹ ਆਯੋਜਿਤ ਕਪਾਹ ਮੁੱਲ ਲੜੀ ਦੇ ਹਿਤਧਾਰਕਾਂ ਦੇ ਨਾਲ ਇੱਕ ਬੈਠਕ ਦੇ ਦੌਰਾਨ ਇਹ ਐਲਾਨ ਕੀਤਾ ਗਿਆ। ਇਸ ਬੈਠਕ ਵਿੱਚ ਕੱਪੜਾ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼, ਕੱਪੜਾ ਸਕੱਤਰ ਅਤੇ ਖੇਤੀਬਾੜੀ ਸਕੱਤਰ ਵੀ ਹਾਜ਼ਰ ਸਨ।
ਬੈਠਕ ਵਿੱਚ, ਕਪਾਹ ਅਤੇ ਧਾਗੇ ਦੇ ਮੁੱਲ ਵਿੱਚ ਤੱਤਕਾਲ ਅਧਾਰ ’ਤੇ ਕਮੀ ਦੇ ਲਈ ਵੱਖ-ਵੱਖ ਵਰਗਾਂ ਦੇ ਵਿਚਾਰਾਂ ਅਤੇ ਸੁਝਾਵਾਂ ’ਤੇ ਸਲਾਹ-ਮਸ਼ਵਰਾ ਕੀਤਾ ਗਿਆ, ਤਾਂਕਿ ਮੌਜੂਦਾ ਮੌਸਮ ਵਿੱਚ ਬੇਮਿਸਾਲ ਮੁੱਲ ਵਾਧੇ ਦੀ ਸਮੱਸਿਆ ਨਾਲ ਨਿਪਟਿਆ ਜਾ ਸਕੇ। ਬੈਠਕ ਵਿੱਚ ਇਹ ਦੱਸਿਆ ਗਿਆ ਕਿ ਕਪਾਹ ਦੀ ਉਤਪਾਦਕਤਾ ਦੇਸ਼ ਵਿੱਚ ਸਭ ਤੋਂ ਬੜੀ ਚੁਣੌਤੀ ਹੈ, ਕਿਉਂਕਿ ਦੇਸ਼ ਵਿੱਚ ਕਪਾਹ ਦੀ ਖੇਤੀ ਦੇ ਲਈ ਸਭ ਤੋਂ ਜ਼ਿਆਦਾ ਖੇਤਰ ਉਪਲੱਬਧ ਹੋਣ ਦੇ ਬਾਵਜੂਦ ਕਪਾਹ ਦਾ ਉਤਪਾਦਨ ਘੱਟ ਹੁੰਦਾ ਹੈ। ਮੰਤਰੀ ਮਹੋਦਯ ਨੇ ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਉਤਪਾਦਕਤਾ ਵਿੱਚ ਸੁਧਾਰ ਲਿਆਉਣ ਦੇ ਲਈ ਬਿਹਤਰ ਗੁਣਵੱਤਾ ਵਾਲੇ ਬੀਜ ਉਪਲੱਬਧ ਕਰਾਉਣ ਦੀ ਜ਼ਰੂਰਤ ’ਤੇ ਬਲ ਦਿੱਤਾ।
ਬੈਠਕ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਗੋਇਲ ਨੇ ਸਰਕਾਰ ਨੂੰ ਹਸਤਖੇਪ ਕਰਨ ਦੇ ਲਈ ਦਬਾਅ ਪਾਏ ਬਿਨਾਂ, ਮੁਕਾਬਲੇ ਅਤੇ ਜ਼ਿਆਦਾ ਮਾਤਰਾ ਵਿੱਚ ਲਾਭ ਕਮਾਉਣ ਦੀ ਬਜਾਏ ਸਹਿਯੋਗ ਦੀ ਭਾਵਨਾ ਤੋਂ ਕਪਾਹ ਅਤੇ ਧਾਗੇ ਦੇ ਮੁੱਲ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਸਾਰੇ ਹਿਤਧਾਰਕਾਂ ਨੂੰ ਇੱਕ ਸਪੱਸ਼ਟ ਅਤੇ ਜ਼ੋਰਦਾਰ ਸੰਦੇਸ਼ ਦਿੱਤਾ ਕਿਉਂਕਿ ਇਸ ਨਾਲ ਕਪਾਹ ਦੇ ਮੁੱਲ ਲੜੀ ’ਤੇ ਦੀਰਘਕਾਲਿਕ ਪ੍ਰਭਾਵ ਹੋ ਸਕਦਾ ਹੈ।
ਸ਼੍ਰੀ ਗੋਇਲ ਨੇ ਇਸ ਮਹੱਤਵਪੂਰਨ ਮੋੜ ’ਤੇ ਆਉਟ ਆਵ੍ ਬਾਕਸ ਸੋਚ ਦੇ ਮਾਧਿਅਮ ਨਾਲ ਪਿਛੜੇ ਅਤੇ ਅਗੜੇ ਦੇ ਏਕੀਕਰਣ ਵਿੱਚ ਲੱਗੇ ਹਿਤਧਾਰਕਾਂ ਨੂੰ ਹਰ ਸੰਭਵ ਸਮਰਥਨ ਦੇਣ ਦੇ ਇਲਾਵਾ, ਕਪਾਹ ਮੁੱਲ ਲੜੀ ਦਾ ਸਭ ਤੋਂ ਕਮਜ਼ੋਰ ਹਿੱਸਾ, ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਸਥਿਤੀ ਮਜ਼ਬੂਤ ਕਰਨ ਦੀ ਜ਼ਰੂਰਤ ’ਤੇ ਵੀ ਬਲ ਦਿੱਤਾ।
ਸ਼੍ਰੀ ਗੋਇਲ ਨੇ ਬੈਠਕ ਵਿੱਚ ਇਹ ਦੱਸਿਆ ਕਿ ਸਰਕਾਰ ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨਾਂ, ਕਤਾਈ ਕਰਨ ਵਾਲਿਆਂ ਅਤੇ ਬੁਨਕਰਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਪ੍ਰਤਿਬੱਧ ਹੈ। ਮੰਤਰੀ ਮਹੋਦਯ ਨੇ 30 ਸਤੰਬਰ 2022 ਤੱਕ ਲਦਾਈ ਦੇ ਬਿਲ ਜਾਰੀ ਹੋਣ ਵਾਲੇ ਆਯਾਤ ਅਨੁਬੰਧਾਂ ’ਤੇ ਆਯਾਤ ਸ਼ੁਲਕ ਤੋਂ ਛੁੱਟ ਦੇ ਲਈ ਕਤਾਈ ਖੇਤਰ ਦੀ ਮੰਗ ’ਤੇ ਸਰਗਰਮ ਰੂਪ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ, ਜਿਸ ਨਾਲ ਮੌਜੂਦਾ ਕਪਾਹ ਦੀ ਕਮੀ ਅਤੇ ਲੌਜੀਸਟਿਕਸ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ।
ਸ਼੍ਰੀ ਗੋਇਲ ਨੇ ਕਤਾਈ ਅਤੇ ਵਪਾਰਕ ਭਾਈਚਾਰੇ ਨੂੰ ਇਹ ਵੀ ਅਪੀਲ ਕੀਤੀ ਕਿ ਪਹਿਲਾਂ ਘਰੇਲੂ ਉਦਯੋਗ ਨੂੰ ਕਪਾਹ ਅਤੇ ਸੂਤ ਦੀ ਨਿਰਬਾਧ ਸਪਲਾਈ ਸੁਨਿਸ਼ਚਿਤ ਕਰੀਏ ਅਤੇ ਕੇਵਲ ਸਰਪਲਸ ਕਪਾਹ ਅਤੇ ਧਾਗੇ ਨੂੰ ਨਿਰਯਾਤ ਕਰਨ ਦੇ ਲਈ ਭੇਜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਆਗਾਹ ਕੀਤਾ ਕਿ ਨਿਰਯਾਤ ਘਰੇਲੂ ਉਦਯੋਗ ਦੀ ਕੀਮਤ ’ਤੇ ਨਹੀਂ ਹੋਣਾ ਚਾਹੀਦਾ ਹੈ ਜੋ ਦੇਸ਼ ਵਿੱਚ ਰੋਜ਼ਗਾਰ ਸਿਰਜਣ ਦਾ ਸਭ ਤੋਂ ਵੱਡਾ ਮਾਧਿਅਮ ਹੈ।
****
ਏਐੱਮ/ਟੀਐੱਫਕੇ
(Release ID: 1826586)