ਪ੍ਰਧਾਨ ਮੰਤਰੀ ਦਫਤਰ
ਨੇਪਾਲ ਦੇ ਲੁੰਬਿਨੀ ਵਿੱਚ ਬੁੱਧ ਜਯੰਤੀ ਸਮਾਰੋਹ
Posted On:
16 MAY 2022 4:21PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਲੁੰਬਿਨੀ ਵਿੱਚ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਐਂਡ ਮੈਡੀਟੇਸ਼ਨ ਹਾਲ ਵਿੱਚ ਆਯੋਜਿਤ 2566ਵੇਂ ਬੁੱਧ ਜਯੰਤੀ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨਾਲ ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼ੇਰ ਬਹਾਦੁਰ ਦੇਉਬਾ ਅਤੇ ਉਨ੍ਹਾਂ ਦੀ ਪਤਨੀ ਡਾ. ਆਰਜ਼ੂ ਰਾਣਾ ਦੇਉਬਾ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ।
ਉੱਥੇ ਮੌਜਦੂ ਹੋਰ ਪਤਵੰਤਿਆਂ ਵਿੱਚ ਨੇਪਾਲ ਦੇ ਮਾਣਯੋਗ ਸੱਭਿਆਚਾਰ, ਟੂਰਿਜ਼ਮ ਅਤੇ ਨਾਗਰਿਕ ਉਡਾਣ ਮੰਤਰੀ ਸ਼੍ਰੀ ਪ੍ਰੇਮ ਬਹਾਦੁਰ ਅਲੇ, ਜੋ ਕਿ ਲੁੰਬਿਨੀ ਡਿਵੈਲਪਮੈਂਟ ਟਰੱਸਟ (ਐੱਲਡੀਟੀ) ਦੇ ਚੇਅਰਮੈਨ ਵੀ ਹਨ, ਲੁੰਬਿਨੀ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਕੁਲ ਪ੍ਰਸਾਦ ਕੇਸੀ, ਐੱਲਡੀਟੀ ਦੇ ਉਪ ਚੇਅਰਮੈਨ ਮਾਣਯੋਗ ਮੇਤੈਯਾ ਸ਼ਾਕਯ ਪੁੱਟਾ ਅਤੇ ਨੇਪਾਲ ਸਰਕਾਰ ਦੇ ਕਈ ਮੰਤਰੀ ਸ਼ਾਮਲ ਸਨ।
ਦੋਵੇਂ ਪ੍ਰਧਾਨ ਮੰਤਰੀਆਂ ਨੇ ਉੱਥੇ ਮੌਜੂਦ ਭਿਕਸ਼ੂਆਂ, ਬੋਧੀ ਵਿਦਵਾਨਾਂ ਅਤੇ ਅੰਤਰਰਾਸ਼ਟਰੀ ਪ੍ਰਤੀਭਾਗੀਆਂ ਸਮੇਤ ਲਗਭਗ 2500 ਲੋਕਾਂ ਨੂੰ ਸੰਬੋਧਨ ਕੀਤਾ।
*********
ਡੀਐੱਸ/ਏਕੇ
(Release ID: 1825933)
Visitor Counter : 120
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam