ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਲੁੰਬਿਨੀ, ਨੇਪਾਲ ਦੀ ਯਾਤਰਾ (16 ਮਈ, 2022)

Posted On: 12 MAY 2022 7:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਮਈ 2022 ਨੂੰ ਬੁਧ ਪੂਰਣਿਮਾ ਦੇ ਅਵਸਰ 'ਤੇ ਨੇਪਾਲ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਸ਼ੇਰ ਬਹਾਦੁਰ ਦੇਉਬਾ ਦੇ ਸੱਦੇ 'ਤੇ ਲੁੰਬਿਨੀ ਦੀ ਸਰਕਾਰੀ ਯਾਤਰਾ ਕਰਨਗੇ। ਸੰਨ 2014 ਤੋਂ ਬਾਅਦ ਪ੍ਰਧਾਨ ਮੰਤਰੀ ਦੀ ਨੇਪਾਲ ਦੀ ਇਹ ਪੰਜਵੀਂ ਯਾਤਰਾ ਹੋਵੇਗੀ।

 

ਲੁੰਬਿਨੀ ਵਿਖੇ, ਪ੍ਰਧਾਨ ਮੰਤਰੀ ਪੂਜਾ ਕਰਨ ਲਈ ਪਵਿੱਤਰ ਮਾਇਆਦੇਵੀ ਮੰਦਿਰ ਜਾਣਗੇ। ਪ੍ਰਧਾਨ ਮੰਤਰੀ ਨੇਪਾਲ ਸਰਕਾਰ ਦੀ ਅਗਵਾਈ ਹੇਠ ਲੁੰਬਿਨੀ ਡਿਵੈਲਪਮੈਂਟ ਟਰੱਸਟ ਦੁਆਰਾ ਆਯੋਜਿਤ ਬੁੱਧ ਜਯੰਤੀ ਸਮਾਗਮ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਲੁੰਬਿਨੀ ਮੱਠ ਖੇਤਰ ਦੇ ਅੰਦਰ ਅੰਤਰਰਾਸ਼ਟਰੀ ਬੋਧੀ ਕਨਫੈਡਰੇਸ਼ਨ (ਆਈਬੀਸੀ), ਨਵੀਂ ਦਿੱਲੀ ਨਾਲ ਸਬੰਧਿਤ ਇੱਕ ਪਲਾਟ ਵਿੱਚ, ਬੋਧੀ ਸੱਭਿਆਚਾਰ ਅਤੇ ਵਿਰਾਸਤ ਲਈ ਇੱਕ ਕੇਂਦਰ ਦੇ ਨਿਰਮਾਣ ਲਈ "ਸ਼ਿਲਾਨਯਾਸ" ਸਮਾਰੋਹ ਵਿੱਚ ਹਿੱਸਾ ਲੈਣਗੇ। ਦੋਵੇਂ ਪ੍ਰਧਾਨ ਮੰਤਰੀ ਇੱਕ ਦੁਵੱਲੀ ਮੀਟਿੰਗ ਕਰਨਗੇ।

 

ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਸਾਡੀ ਗੁਆਂਢ ਪਹਿਲਾਂ ਨੀਤੀ ਨੂੰ ਅੱਗੇ ਵਧਾਉਣ ਲਈ ਭਾਰਤ ਅਤੇ ਨੇਪਾਲ ਦਰਮਿਆਨ ਨਿਯਮਿਤ ਉੱਚ ਪੱਧਰੀ ਅਦਾਨ-ਪ੍ਰਦਾਨ ਦੀ ਪਰੰਪਰਾ ਨੂੰ ਜਾਰੀ ਰੱਖਦੀ ਹੈ। ਇਹ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਸਾਂਝੀ ਸੱਭਿਅਤਾ ਦੀ ਵਿਰਾਸਤ ਨੂੰ ਰੇਖਾਂਕਿਤ ਕਰਦਾ ਹੈ।

 

*************

ਡੀਐੱਸ/ਏਕੇ



(Release ID: 1825388) Visitor Counter : 107