ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਸਾਲ 2022-23 ਵਿੱਚ ਪ੍ਰਤੀਦਿਨ 50 ਕਿਲੋਮੀਟਰ ਦੀ ਰਿਕਾਰਡ ਗਤੀ ਨਾਲ 18000 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਦਾ ਨਿਰਮਾਣ ਕਰਨ ਲਈ ਪ੍ਰਤੀਬੱਧ ਹੈ

Posted On: 12 MAY 2022 3:17PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਨਵੇਂ ਭਾਰਤ ਦੀ ਮਹੱਤਵਅਕਾਂਖੀ ਨੂੰ ਪੂਰਾ ਕਰਨ ਲਈ ਅਸੀਂ ਰਿਕਾਰਡ ਗਤੀ ਨਾਲ ਰੋਡ ਨਿਰਮਾਣ ਕਰਨ ਲਈ ਪ੍ਰਤੀਬੱਧ ਹਨ। ਇਸ ਮਹੱਤਵਅਕਾਂਖਿਆਂ ਟੀਚੇ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਦੇਸ਼ ਭਰ ਵਿੱਚ ਰਾਸ਼ਟਰੀ ਰਾਜਮਾਰਗ (ਐੱਨਐੱਚ)ਨੈੱਟਵਰਕ ਦਾ ਵਿਸਤਾਰ ਕਰਨ ਲਈ ਸਾਲ 2022-23 ਵਿੱਚ 50 ਕਿਲੋਮੀਟਰ ਪ੍ਰਤੀ ਦਿਨ ਦੀ ਰਿਕਾਰਡ ਗਤੀ ਨਾਲ 18,000 ਕਿਲੋਮੀਟਰ ਦੇ ਰਾਸ਼ਟਰੀ ਰਾਜਮਾਰਗ ਦਾ ਨਿਰਮਾਣ ਕਾਰਜ ਪ੍ਰਗਤੀ ‘ਤੇ ਹੈ।

 

ਇੱਕ ਟਵੀਟ ਸੰਦੇਸ਼ ਵਿੱਚ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਕੁੱਲ ਮਿਲਾਕੇ ਸਾਲ 2025 ਤੱਕ 2 ਲੱਖ ਕਿਲੋਮੀਟਰ ਰਾਸ਼ਟਰੀ ਰਾਜਮਾਰਗ ਨੈੱਟਵਰਕ ਵਿਕਸਿਤ ਕਰਨ ਦਾ ਟੀਚਾ ਨਿਰਧਾਰਿਤ ਹੈ। ਕੇਂਦਰੀ ਮੰਤਰੀ ਨੇ ਸਮਾਂਬੱਧ ਅਤੇ ਟੀਚਾ ਅਧਾਰਿਤ ਮਾਰਗ ਵਿੱਚ ਵਿਸ਼ਵ ਪੱਧਰੀ ਰੋਡ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ ਜ਼ੋਰ ਦਿੱਤਾ, ਕਿਉਂਕਿ ਰੋਡ ਬੁਨਿਆਦੀ ਢਾਂਚਾ ਹੀ ਆਤਮਨਿਰਭਰ ਭਾਰਤ ਦੀ ‘ਆਤਮਾ’ ਹੈ।

****

ਐੱਮਜੇਪੀਐੱਸ



(Release ID: 1825140) Visitor Counter : 112