ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸ਼੍ਰੀ ਭੁਪੇਂਦਰ ਯਾਦਵ ਕੋਤ ਡਿਵੌਇਰ ਦੇ ਆਬਿਦਜਾਨ ਵਿੱਚ ਯੂਨਾਈਟੇਡ ਨੈਸ਼ਨਲ ਕਨਵੇਂਸ਼ਨ ਟੂ ਕੌਮਬੇਟ ਡਿਜਰਟੀਫਿਕੇਸ਼ਨ (ਯੂਐੱਨਸੀਸੀਡੀ) ਦੇ 15ਵੀਂ ਕਾਨਫਰੰਸ ਆਵ੍ ਦੀ ਪਾਰਟੀਜ਼ (ਕੋਪ-15) ਵਿੱਚ ਹਿੱਸਾ ਲੈਣ ਲਈ ਭਾਰਤੀ ਪ੍ਰਤੀਨਿਧੀਮੰਡਲ ਦੀ ਅਗਵਾਈ ਕਰ ਰਹੇ ਹਨ


ਸ਼੍ਰੀ ਯਾਦਵ ਸ਼ਿਖਰ ਸੰਮੇਲਨ ਵਿੱਚ ਸ਼ਿਖਰ ਪ੍ਰਤੀਨਿਧੀਆਂ ਸਹਿਤ ਹੋਰ ਮੰਨੇ-ਪ੍ਰਮੰਨੇ ਵਿਅਕਤੀਆਂ ਨੂੰ ਸੰਬੋਧਤ ਕਰਨਗੇ

ਕੋਵਿਡ ਮਹਾਮਾਰੀ ਦੇ ਬਾਵਜੂਦ, ਭਾਰਤ ਨੇ ਯੂਐੱਨਸੀਸੀ ਕੋਪ-14 ਦੇ ਪ੍ਰਧਾਨ ਹੋਣ ਦੇ ਨਾਤੇ ਭੂਮੀ ਦੀ ਗੁਣਵੱਤਾ ਦੀ ਗਿਰਾਵਟ ਨੂੰ ਰੋਕਣ ਅਤੇ ਉਸ ਨੂੰ ਮੁੜ ਸਥਿਤੀ ਵਿੱਚ ਲਿਆਉਣ ਲਈ ਗਲੋਬਲ ਟੀਚੇ ਨੂੰ ਪੂਰਾ ਕਰਨ ਲਈ ਦੇਸ਼ਾਂ ਨੂੰ ਇੱਕਠੇ ਲਿਆਉਣ ਵਿੱਚ ਭਰਪੂਰ ਯੋਗਦਾਨ ਦਿੱਤਾ: ਸ਼੍ਰੀ ਭੁਪੇਂਦਰ ਯਾਦਵ

Posted On: 10 MAY 2022 10:16AM by PIB Chandigarh

ਵਾਤਾਵਰਣ, ਵਨ ਅਤੇ ਜਲਵਾਯੂ ਪਰਿਵਤਰਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਦੀ ਅਗਵਾਈ ਹੇਠ ਭਾਰਤੀ ਪ੍ਰਤੀਨਿਧੀਮੰਡਲ ਕੋਤ ਡਿਵੌਇਰ ਦੇ ਆਬਿਦਜਾਨ ਪਹੁੰਚ ਗਿਆ ਹੈ। ਪ੍ਰਤੀਨਿਧੀਮੰਡਲ ਇੱਥੇ 9 ਮਈ ਤੋਂ 20 ਮਈ, 2022 ਤੱਕ ਯੂਨਾਈਟੇਡ ਨੈਸ਼ਨਲ ਕਨਵੇਂਸ਼ਨ ਟੂ ਕੌਮਬੇਟ ਡਿਜਰਟੀਫਿਕੇਸ਼ਨ (ਯੂਐੱਨਸੀਸੀਡੀ) ਦੇ 15ਵੀਂ ਕਾਨਫਰੰਸ ਆਵ੍ ਦੀ ਪਾਰਟੀਜ਼ (ਕੋਪ-15) ਵਿੱਚ ਹਿੱਸਾ ਲਿਆ।

ਜ਼ਿਕਰਯੋਗ ਹੈ ਕਿ ਭਾਰਤ ਨੇ ਜ਼ਮੀਨ ਨੂੰ ਰੇਤੀਲਾ ਹੋਣ ਤੋਂ ਰੋਕਣ ਦੇ ਸੰਬੰਧ ਵਿੱਚ ਸੰਯੁਕਤ ਰਾਸ਼ਟਰ ਦੇ ਸਮਝੌਤੇ ‘ਤੇ ਕੋਪ-14 ਸੰਮੇਲਨ ਦੀ ਮੇਜਬਾਨੀ ਕੀਤੀ ਸੀ। ਇਹ ਸੰਮੇਲਨ ਨਵੀਂ ਦਿੱਲੀ ਵਿੱਚ 2 ਸਤੰਬਰ ਤੋਂ 13 ਸਤੰਬਰ, 2019 ਤੱਕ ਹੋਇਆ ਸੀ। ਭਾਰਤ ਮੌਜੂਦਾ ਸਮੇਂ ਵਿੱਚ ਵੀ ਇਸ ਦਾ ਪ੍ਰਧਾਨ ਹੈ। 

ਕੋਪ-14 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਘੋਸ਼ਣਾ ਕੀਤੀ ਸੀ ਕਿ “ਭਾਰਤ ਭੂਮੀ ਦੀ ਗੁਣਵੱਤਾ ਦੀ ਗਿਰਾਵਟ ਦੀ ਸਥਿਤੀ ਨੂੰ ਰੋਕਣ ਅਤੇ ਉਸ ਨੂੰ ਬਹਾਲ ਕਰਨ ਲਈ ਆਪਣੀ ਜ਼ਮੀਨ ਦਾ ਰਕਬਾ ਹੁਣ ਤੋਂ 2030 ਦਰਮਿਆਨ 21 ਮਿਲੀਅਨ ਹੈਕਟੇਅਰ ਤੋਂ ਵਧਾਕੇ 26 ਮਿਲੀਅਨ ਹੈਕਟੇਅਰ ਕਰੇਗਾ।“ ਉਸ ਸਮੇਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਤਹਿਤ ਸਭ ਤੋਂ ਜ਼ਿਆਦਾ ਪਰਤੀ ਅਤੇ ਕਮਜ਼ੋਰ ਜ਼ਮੀਨਾਂ ਦੇ 26 ਮਿਲੀਅਨ ਹੈਕਟੇਅਰ ਕਰਬੇ ਦੇ ਈਕੋ-ਸਿਸਟਮ ਨੂੰ ਦਰੁਸਤ ਕਰਨ ਅਤੇ ਜ਼ਮੀਨ ਦੀ ਉਤਪਾਦਕਤਾ ਨੂੰ ਬਹਾਲ ਕਰਨ ‘ਤੇ ਧਿਆਨ ਦਿੱਤਾ ਜਾਵੇਗਾ। ਇਸ ਵਿੱਚ ਕ੍ਰਿਸ਼ੀ ਯੋਗ ਪਰਤੀ ਜ਼ਮੀਨ, ਵਨ ਅਤੇ ਹੋਰ ਫਾਲਤੂ ਪਇਆ ਜ਼ਮੀਨਾਂ ‘ਤੇ ਜ਼ੋਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਬਹਾਲੀ ਦਾ ਕੰਮ ਕੀਤਾ ਜਾਵੇਗਾ।” 

ਕੋਵਿਡ ਮਹਾਮਾਰੀ ਦੇ ਬਾਵਜੂਦ, ਭਾਰਤ ਨੇ ਯੂਐੱਨਸੀਸੀ ਕੋਪ-14 ਦੇ ਪ੍ਰਧਾਨ ਹੋਣ ਦੇ ਦੌਰਾਨ ਭੂਮੀ ਦੀ ਗੁਣਵੱਤਾ ਦੀ ਗਿਰਾਵਟ ਨੂੰ ਰੋਕਣ ਅਤੇ ਉਸ ਨੂੰ ਦੁਆਰਾ ਪੂਰਬ ਸਥਿਤੀ ਵਿੱਚ ਲਿਆਉਣ ਲਈ ਗਲੋਬਲ ਟੀਚੇ ਨੂੰ ਪੂਰਾ ਕਰਨ ਲਈ ਦੇਸ਼ਾਂ ਨੂੰ ਇੱਕਠੇ ਲਿਆਉਣ ਵਿੱਚ ਭਰਪੂਰ ਯੋਗਦਾਨ ਦਿੱਤਾ ਹੈ।

ਸੰਯੁਕਤ ਰਾਸ਼ਟਰ ਆਮ ਸਭਾ ਵਿੱਚ ਉੱਚ ਪੱਧਰੀ ਸੰਵਾਦ ਦਾ ਆਯੋਜਨ 14 ਜੂਨ, 2021 ਨੂੰ ਹੋਇਆ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜ਼ਮੀਨ ਦਾ ਰੇਤੀਲਾ ਹੋਣਾ, ਜ਼ਮੀਨ ਦੀ ਗੁਣਵੱਤਾ ਦੇ ਖਾਤਮੇ ਅਤੇ ਸੁੱਕੇ ‘ਤੇ ਚਰਚਾ ਕੀਤੀ ਸੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭੂਮੀ ਦੀ ਗੁਣਵੱਤਾ ਘੱਟ ਹੋਣ ਦੀ ਸਥਿਤੀ ਨੂੰ ਰੋਕਣ ਦੇ ਸੰਬੰਧ ਵਿੱਚ ਭਾਰਤ ਦੁਆਰਾ ਉਠਾਏ ਕਦਮਾਂ ਅਤੇ ਉਨ੍ਹਾਂ ਯਤਨਾਂ ਨਾਲ ਮਿਲੀ ਸਫਲਤਾ ਨੂੰ ਰੇਖਾਂਕਿਤ ਕੀਤਾ ਸੀ।

ਭਾਰਤ ਦੀ ਪ੍ਰਧਾਨਗੀ ਦੇ ਕਾਲਖੰਡ ਦੇ ਦੌਰਾਨ ਇੱਕ ਹੋਰ ਮਹੱਤਵਪੂਰਨ ਘਟਨਾ ਦੇ ਤੌਰ ‘ਤੇ ਜੀ-20 ਲੀਡਰਸ਼ਿਪ ਨੇ ਵੀ ਭੂਮੀ ਦੀ ਗੁਣਵੱਤਾ ਦੀ ਗਿਰਾਵਟ ਨੂੰ ਰੋਕਣ ਅਤੇ ਕਾਰਬਨ ਨੂੰ ਰੋਕਣ ਲਈ ਕੁਦਰਤੀ ਵਾਤਾਵਰਣ ਦੇ ਮਹੱਤਵ ਨੂੰ ਸਵੀਕਾਰ ਕੀਤਾ ਸੀ। ਜੀ-20 ਨੇ ਸਾਮੂਹਿਕ ਰੂਪ ਤੋਂ ਇੱਕ ਖਰਬ ਪੇੜ ਲਗਾਉਣ ਦਾ ਮਹੱਤਵਅਕਾਂਖੀ ਟੀਚਾ ਨਿਰਧਾਰਿਤ ਕੀਤਾ ਸੀ, ਅਤੇ ਹੋਰ ਦੇਸ਼ਾਂ ਨੂੰ ਬੇਨਤੀ ਕੀਤੀ ਸੀ ਕਿ ਉਹ 2030 ਤੱਕ ਜੀ-20 ਦੁਆਰਾ ਨਿਰਧਾਰਿਤ ਇਸ ਟੀਚੇ ਨੂੰ ਪੂਰਾ ਕਰਨ ਲਈ ਜੁਟ ਜਾਏ।

ਇਸ ਦੇ ਇਲਾਵਾ 23/ਕੋਪ-14 ਦੇ ਤਹਿਤ ਜ਼ਮੀਨ ਦੇ ਰੇਤੀਲਾ ਹੋਣ ਦੀ ਸਥਿਤੀ ਦਾ ਮੁਕਾਬਲਾ ਕਰਨ ਲਈ ਸੰਯੁਕਤ ਰਾਸ਼ਟਰ ਸਮਝੌਤੇ ਦੇ ਤਹਿਤ ਸੁੱਕੇ ਦੇ ਨਿਦਾਨ ਬਾਰੇ ਕਾਰਗਰ ਨੀਤੀ ਅਤੇ ਲਾਗੂਕਰਨ ਉਪਾਵਾਂ ਦੇ ਹਵਾਲੇ ਨਾਲ ਇੱਕ ਅੰਤਰ-ਸਰਕਾਰੀ ਕਾਰਜਸਮੂਹ ਦਾ ਵੀ ਗਠਨ ਪਹਿਲੀ ਬਾਰ ਕੀਤਾ ਗਿਆ ਸੀ। ਰਿਪੋਰਟ ਦਾ ਡ੍ਰਾਫਟ ਤਿਆਰ ਕਰ ਲਿਆ ਗਿਆ ਹੈ ਅਤੇ ਕੋਪ-15 ਦੇ ਮੌਜੂਦਾ ਸੰਮੇਲਨ ਦੇ ਦੌਰਾਨ ਉਸ ‘ਤੇ ਚਰਚਾ ਕੀਤੀ ਜਾਵੇਗੀ।

ਕੋਤ ਡਿਵੌਇਰ ਦੇ ਆਬਿਦਜਾਨ ਵਿੱਚ 9 ਮਈ ਤੋਂ 20 ਮਈ, 2022 ਤੱਕ ਚਲਣ ਵਾਲੇ ਯੂਐੱਨਸੀਸੀਡੀ ਦੇ ਕੋਪ-15 ਵਿੱਚ ਦੁਨੀਆ ਭਰ ਦਾ ਸਿਖਰ ਲੀਡਰਸ਼ਿਪ, ਨਿਜੀ ਸੈਕਟਰ, ਸਿਵਲ ਸੌਸਾਇਟੀ ਅਤੇ ਹੋਰ ਪ੍ਰਮੁੱਖ ਹਿਤਧਾਰਕ ਜੁਟਣਗੇ। ਇਸ ਦੌਰਾਨ ਜ਼ਮੀਨਾਂ ਦੇ ਭਾਵੀ ਟਿਕਾਊ ਪ੍ਰਬੰਧਨ ਵਿੱਚ ਪ੍ਰਗਤੀ ਦਾ ਜਾਇਜਾ ਲਿਆ ਜਾਵੇਗਾ ਅਤੇ ਭੂਮੀ ਅਤੇ ਹੋਰ ਪ੍ਰਮੁੱਖ ਮਹੱਤਵਪੂਰਨ ਮੁੱਦਿਆਂ ਦਰਮਿਆਨ ਕੜੀਆਂ ਦੀ ਪੜਤਾਲ ਕੀਤੀ ਜਾਵੇਗੀ।

ਇਨ੍ਹਾਂ ਮੁੱਦਿਆਂ ‘ਤੇ 9-10 ਮਈ, 2022 ਨੂੰ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਦੇਸ਼ਾਂ ਦੇ ਸਿਖਰ ਪ੍ਰਤੀਨਿਧੀ ਹਿੱਸਾ ਲੈਣਗੇ। ਇਸ ਦੌਰਾਨ ਉੱਚ ਪੱਧਰੀ ਗੋਲ-ਮੇਜ ਵਾਰਤਾ ਵੀ ਹੋਵੇਗੀ ਅਤੇ ਸੰਵਾਦ ਸੈਸ਼ਨ ਦਾ ਆਯੋਜਨ ਕੀਤਾ ਜਾਵੇਗਾ। ਨਾਲ ਹੀ ਸੰਮੇਲਨ ਦੇ ਨਾਲ ਕਈ ਹੋਰ ਵਿਸ਼ੇਸ਼ ਪ੍ਰੋਗਰਾਮ ਵੀ ਹੋਣਗੇ।

ਸੁੱਕੇ, ਭੂਮੀ ਬਹਾਲੀ ਅਤੇ ਭੂ-ਮਲਕੀਅਤ, ਲੈਂਗਿਕ ਸਮਾਨਤਾ ਅਤੇ ਯੁਵਾ ਸਸ਼ਕਤੀਕਰਣ ਅਜਿਹੇ ਹੋਰ ਮੁੱਦਿਆਂ ‘ਤੇ ਵੀ ਸੰਮੇਲਨ ਵਿੱਚ ਗੱਲਬਾਤ ਕੀਤੀ ਜਾਵੇਗੀ। ਯੂਐੱਨਸੀਸੀਡੀ ਦੇ 197 ਨੇ ਜੋ ਫੈਸਲੇ ਸਵੀਕਾਰ ਕੀਤੇ ਹਨ, ਇਸ ਦੇ ਮੱਦੇਨਜ਼ਰ ਕੋਪ-15 ਵਿੱਚ ਭੂਮੀ ਬਹਾਲੀ ਅਤੇ ਸੁੱਕੇ ਨਾਲ ਮੁਕਾਬਲਾ ਕਰਨ ਲਈ ਸਮਾਧਾਨ ਕੀਤਾ ਜਾਵੇਗਾ। ਇਸ ਦੇ ਤਹਿਤ ਜ਼ਮੀਨ ਦੇ ਇਸਤੇਮਾਲ ਵਿੱਚ ਭਵਿੱਖ ਵਿੱਚ ਕਈ ਕਮੀ ਨਾ ਹੋਵੇ, ਇਸ ਬਾਰੇ ਪੂਰਾ ਧਿਆਨ ਦਿੱਤਾ ਜਾਵੇਗਾ।

******

ਬੀਵਾਈ/ਆਈਜੀ



(Release ID: 1824264) Visitor Counter : 165