| ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ 
                         
                            ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 190.34 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ
                         
                         
                            12-14 ਉਮਰ ਵਰਗ ਵਿੱਚ 3.05 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 20,403 ਹਨ ਪਿਛਲੇ 24 ਘੰਟਿਆਂ ਵਿੱਚ 3,207 ਨਵੇਂ ਕੇਸ ਸਾਹਮਣੇ ਆਏ ਵਰਤਮਾਨ ਰਿਕਵਰੀ ਦਰ 98.74% ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.82% ਹੈ 
                         
                            Posted On:
                        09 MAY 2022 9:38AM by PIB Chandigarh
                         
                         
                            ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 190.34 ਕਰੋੜ (1,90,34,90,396) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,36,58,273 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ। 12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.05 ਕਰੋੜ  (3,05,07,974) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:  
	
		
			| ਸੰਚਿਤ ਵੈਕਸੀਨ ਡੋਜ਼ ਕਵਰੇਜ |  
			| ਹੈਲਥ ਕੇਅਰ ਵਰਕਰ | ਪਹਿਲੀ ਖੁਰਾਕ | 1,04,05,810 |  
			| ਦੂਸਰੀ ਖੁਰਾਕ | 1,00,24,711 |  
			| ਪ੍ਰੀਕੌਸ਼ਨ ਡੋਜ਼ | 49,34,574 |  
			| ਫ੍ਰੰਟਲਾਈਨ ਵਰਕਰ | ਪਹਿਲੀ ਖੁਰਾਕ | 1,84,16,912 |  
			| ਦੂਸਰੀ ਖੁਰਾਕ | 1,75,55,305 |  
			| ਪ੍ਰੀਕੌਸ਼ਨ ਡੋਜ਼ | 79,51,396 |  
			| 12 ਤੋਂ 14 ਸਾਲ ਉਮਰ ਵਰਗ | ਪਹਿਲੀ ਖੁਰਾਕ | 3,05,07,974 |  
			| ਦੂਸਰੀ ਖੁਰਾਕ | 98,85,187 |  
			| 15 ਤੋਂ 18 ਸਾਲ ਉਮਰ ਵਰਗ | ਪਹਿਲੀ ਖੁਰਾਕ | 5,87,39,456 |  
			| ਦੂਸਰੀ ਖੁਰਾਕ | 4,32,18,084 |  
			| 18 ਤੋਂ 44 ਸਾਲ ਉਮਰ ਵਰਗ | ਪਹਿਲੀ ਖੁਰਾਕ | 55,62,54,427 |  
			| ਦੂਸਰੀ ਖੁਰਾਕ | 48,20,42,776 |  
			| ਪ੍ਰੀਕੌਸ਼ਨ ਡੋਜ਼ | 2,87,204 |  
			| 45 ਤੋਂ 59 ਸਾਲ ਉਮਰ ਵਰਗ | ਪਹਿਲੀ ਖੁਰਾਕ | 20,30,56,775 |  
			| ਦੂਸਰੀ ਖੁਰਾਕ | 18,89,79,847 |  
			| ਪ੍ਰੀਕੌਸ਼ਨ ਡੋਜ਼ | 8,07,506 |  
			| 60 ਸਾਲ ਤੋਂ ਵੱਧ ਉਮਰ ਵਰਗ | ਪਹਿਲੀ ਖੁਰਾਕ | 12,69,65,076 |  
			| ਦੂਸਰੀ ਖੁਰਾਕ | 11,77,68,750 |  
			| ਪ੍ਰੀਕੌਸ਼ਨ ਡੋਜ਼ | 1,56,88,626 |  
			| ਪ੍ਰੀਕੌਸ਼ਨ ਡੋਜ਼ | 2,96,69,306 |  
			| ਕੁੱਲ | 1,90,34,90,396 |  ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ 20,403 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.05% ਹਨ। 
 ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.74%  ਹੈ। ਪਿਛਲੇ 24 ਘੰਟਿਆਂ ਵਿੱਚ 3,410 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,60,905 ਹੋ ਗਈ ਹੈ।  
 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 3,207  ਨਵੇਂ ਕੇਸ ਸਾਹਮਣੇ ਆਏ। 
 ਪਿਛਲੇ 24 ਘੰਟਿਆਂ ਵਿੱਚ ਕੁੱਲ 3,36,776  ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 84.10  ਕਰੋੜ ਤੋਂ ਅਧਿਕ (84,10,29,858)  ਟੈਸਟ ਕੀਤੇ ਗਏ ਹਨ। ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.82% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.95% ਹੈ। 
   **** ਐੱਮਵੀ/ਏਐੱਲ
 
                         
                         
                            (Release ID: 1823896)
                         
                         |