ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਚੌਥੀਆਂ ਖੇਲੋ ਇੰਡੀਆ ਯੂਥ ਗੇਮਸ ਵਿੱਚ ਦੇਸ਼ ਭਰ ਦੇ 8500 ਖਿਡਾਰੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹਿੱਸਾ ਲਵੇਗਾ: ਸ਼੍ਰੀ ਅਨੁਰਾਗ ਠਾਕੁਰ



ਖੇਲੋ ਇੰਡੀਆ ਯੂਥ ਗੇਮਸ 2021 ਵਿੱਚ ਪੰਜ ਪਰੰਪਰਾਗਤ ਖੇਡਾਂ: ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ





ਖੇਲੋ ਇੰਡੀਆ ਯੂਥ ਗੇਮਸ 2021 ਲਈ ਲੋਗੋ, ਗੀਤ, ਜਰਸੀ ਅਤੇ ਮੈਸਕਟ (ਸ਼ੁਭੰਕਰ) ਅੱਜ ਪੰਚਕੂਲਾ ਵਿੱਚ ਲਾਂਚ ਕੀਤੇ ਗਏ

Posted On: 07 MAY 2022 4:23PM by PIB Chandigarh

ਦੇਸ਼ ਭਰ ਦੇ 8500 ਖਿਡਾਰੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਟੁਕੜੀ ਚੌਥੀਆਂ ਖੇਲੋ ਇੰਡੀਆ ਯੂਥ ਗੇਮਸ ਵਿੱਚ ਹਿੱਸਾ ਲਵੇਗੀ। ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਖੇਲੋ ਇੰਡੀਆ ਯੂਥ ਗੇਮਸ 2021 ਲਈ ਲੋਗੋ, ਗੀਤ, ਜਰਸੀ ਅਤੇ ਮੈਸਕਟ ਲਾਂਚ ਕਰਨ ਮੌਕੇ ਇਹ ਗੱਲ ਕਹੀ। ਮੰਤਰੀ ਨੇ ਕਿਹਾ ਕਿ ਦੇਸ਼ ਦੀ ਲਗਭਗ 2% ਆਬਾਦੀ ਵਾਲੇ ਹਰਿਆਣਾ ਨੇ ਜ਼ਿਆਦਾਤਰ ਖੇਡ ਮੁਕਾਬਲਿਆਂ ਵਿੱਚ ਦੇਸ਼ ਨੂੰ ਤਮਗੇ ਦਿਵਾਏ ਹਨ। ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ, ਹਰਿਆਣਾ ਦੇ ਉਪ ਮੁੱਖ ਮੰਤਰੀ ਸ਼੍ਰੀ ਦੁਸ਼ਯੰਤ ਚੌਟਾਲਾ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਗਿਆਨ ਚੰਦ ਗੁਪਤਾ, ਹਰਿਆਣਾ ਦੇ ਖੇਡ ਮੰਤਰੀ ਸ਼੍ਰੀ ਸੰਦੀਪ ਸਿੰਘ, ਸਾਬਕਾ ਜਲ ਸ਼ਕਤੀ ਰਾਜ ਮੰਤਰੀ, ਭਾਰਤ ਸਰਕਾਰ ਸ਼੍ਰੀ ਰਤਨ ਲਾਲ ਕਟਾਰੀਆ ਅਤੇ ਹਰਿਆਣਾ ਦੇ ਮੁੱਖ ਸਕੱਤਰ ਸ਼੍ਰੀ ਸੰਜੀਵ ਕੌਸ਼ਲ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।


 


 

ਰਵਾਇਤੀ ਖੇਡਾਂ ਦੀ ਸਾਂਭ ਸੰਭਾਲ਼ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ ਕਿ ਪੰਜ ਰਵਾਇਤੀ ਖੇਡਾਂ ਗੱਤਕਾ, ਕਲਾਰੀਪਯਾਤੂ, ਥਾਂਗ-ਟਾ, ਮੱਲਖੰਬ ਅਤੇ ਯੋਗਾਸਨ ਆਉਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਸ 2021 ਦਾ ਹਿੱਸਾ ਹੋਣਗੀਆਂ। ਉਨ੍ਹਾਂ ਕਿਹਾ ਕਿ ਯੁਵਕ ਖੇਡਾਂ ਅਤੇ ਖੇਲੋ ਇੰਡੀਆ ਅਧੀਨ ਹਾਲ ਹੀ ਵਿੱਚ ਸਮਾਪਤ ਹੋਈਆਂ ਯੂਨੀਵਰਸਿਟੀ ਗੇਮਸ ਯਕੀਨੀ ਤੌਰ 'ਤੇ ਨੌਜਵਾਨਾਂ ਨੂੰ ਭਵਿੱਖ ਵਿੱਚ ਵੱਡੇ ਲਕਸ਼ਾਂ ਦੀ ਦਿਸ਼ਾ ਵਿੱਚ ਜਾਣ ਲਈ ਪ੍ਰੇਰਿਤ ਕਰਨਗੀਆਂ। ਯੁਵਾ ਮਾਮਲੇ ਤੇ ਖੇਡ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਐਥਲੀਟਾਂ ਦੀ ਉਤਕ੍ਰਿਸ਼ਟਤਾ ਲਈ ਆਪਣੇ ਪ੍ਰਯਤਨਾਂ ਵਿੱਚ ਦ੍ਰਿੜ੍ਹ ਹੈ।

 

 

ਇਹ ਦੱਸਦੇ ਹੋਏ ਕਿ ਰਾਜ ਇਸ ਈਵੈਂਟ ਲਈ ਪੂਰੀ ਤਰ੍ਹਾਂ ਤਿਆਰ ਹੈ, ਹਰਿਆਣਾ ਦੇ ਮੁੱਖ ਮੰਤਰੀ, ਸ਼੍ਰੀ ਮਨੋਹਰ ਲਾਲ ਨੇ ਖੇਲੋ ਇੰਡੀਆ ਯੂਥ ਗੇਮਸ 2021 ਦੀ ਮੇਜ਼ਬਾਨੀ ਲਈ ਰਾਜ ਨੂੰ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਰਾਜ ਨਾ ਸਿਰਫ਼ ਦੇਸ਼ ਲਈ ਅਨਾਜ ਪੈਦਾ ਕਰ ਰਿਹਾ ਹੈ ਬਲਕਿ ਆਪਣੇ ਖਿਡਾਰੀਆਂ ਦੇ ਜ਼ਰੀਏ ਮੈਡਲ ਵੀ ਕਮਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੋਵਾਂ ਲਈ ਚੰਗੀਆਂ ਹੁੰਦੀਆਂ ਹਨ। 

 

 

ਇਸ ਮੌਕੇ 'ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਸ਼੍ਰੀ ਦੁਸ਼ਯੰਤ ਚੌਟਾਲਾ, ਹਰਿਆਣਾ ਦੇ ਖੇਡ ਮੰਤਰੀ ਸ਼੍ਰੀ ਸੰਦੀਪ ਸਿੰਘ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਗਿਆਨ ਚੰਦ ਗੁਪਤਾ ਅਤੇ ਸਾਬਕਾ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

 

 

'ਜਯਾ' ਕਾਲਾ ਹਿਰਨ ਅਤੇ 'ਵਿਜੈ' ਟਾਈਗਰ ਖੇਲੋ ਇੰਡੀਆ ਯੂਥ ਗੇਮਸ ਦੇ ਮੈਸਕਟ (ਸ਼ੁਭੰਕਰ) ਹਨ। ਖੇਲੋ ਇੰਡੀਆ ਯੂਥ ਗੇਮਸ-21 ਲਈ ਹਰਿਆਣਾ ਦੇ ਮੈਸਕਟ ਦਾ ਨਾਮ 'ਧਾਕੜ' ਹੈ। ਹਰਿਆਣਾ ਵਿੱਚ 4 ਜੂਨ ਤੋਂ 13 ਜੂਨ ਤੱਕ ਚੌਥੀਆਂ ਖੇਲੋ ਇੰਡੀਆ ਯੂਥ ਗੇਮਸ ਦਾ ਆਯੋਜਨ ਕੀਤਾ ਜਾ ਰਿਹਾ ਹੈ।



 

 **********

ਆਰਸੀ/ਐੱਚਆਰ


(Release ID: 1823522) Visitor Counter : 165