ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕਾਨਸ ਫਿਲਮ ਬਜ਼ਾਰ ਵਿੱਚ ਹੁਣ ਤੱਕ ਦਾ ਪਹਿਲਾ ‘ਸਨਮਾਨਿਤ ਦੇਸ਼’ ਬਣਿਆ ਭਾਰਤ ਕਾਨਸ ਫਿਲਮ ਫੇਸਟੀਵਲ ਦੇ 75ਵੇਂ ਸੰਸਕਰਣ ਵਿੱਚ ਆਰ.ਮਾਧਵਨ ਦੀ ‘ਰੌਕੇਟ੍ਰੀ’ ਦਾ ਵਿਸ਼ਵ ਪ੍ਰੀਮੀਅਰ


ਇੰਡੀਆ ਪਵੇਲੀਅਨ ‘ਦੁਨੀਆ ਦੇ ਕੰਟੇਂਟ ਹਬ ਦੇ ਰੂਪ ਵਿੱਚ ਭਾਰਤ’ ਦੀ ਥੀਮ ‘ਤੇ ਧਿਆਨ ਕੇਂਦ੍ਰਿਤ ਕਰੇਗਾ:ਸ਼੍ਰੀ ਅਨੁਰਾਗ ਠਾਕੁਰ

‘ਕਾਨਸ ਨੈਕਸਟ’ ਵਿੱਚ ਭਾਰਤ ਵੀ ‘ਸਨਮਾਨਿਤ ਦੇਸ਼’

Posted On: 04 MAY 2022 6:10PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਘੋਸ਼ਣਾ ਕੀਤੀ ਕਿ ਫ੍ਰਾਂਸ ਵਿੱਚ ਕਾਨਸ ਫਿਲਮ ਫੇਸਟੀਵਲ ਦੇ 75ਵੇਂ ਸੰਸਕਰਣ ਦੇ ਨਾਲ ਆਯੋਜਿਤ ਕੀਤੇ ਜਾਣ ਵਾਲੇ ਆਗਾਮੀ ਮਾਰਚੇ ਡੂ ਫਿਲਮ ਵਿੱਚ ਭਾਰਤ ਆਧਿਕਾਰਿਕ ਰੂਪ ਨਾਲ ‘ਸਨਮਾਨਿਤ ਦੇਸ਼’ ਹੋਵੇਗਾ। ਇਸ ਫੈਸਲੇ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਮੰਤਰੀ ਮਹੋਦਯ ਨੇ ਕਿਹਾ, ‘ਇਹ ਪਹਿਲੀ ਵਾਰ ਹੈ ਜਦੋਂ ਮਾਰਚੇ ’ਡੂ ਫਿਲਮ ਨੂੰ ਆਧਿਕਾਰਿਕ ਰੂਪ ਨਾਲ ਇੱਕ ‘ਸਨਮਾਨਿਤ ਦੇਸ਼’ ਮਿਲਿਆ ਹੈ,

ਅਤੇ ਇਹ ਵਿਸ਼ੇਸ਼ ਫੋਕਸ ਹਰ ਸਾਲ ਅਲੱਗ-ਅਲੱਗ ਦੇਸ਼ ‘ਤੇ ਇਸ ਦੇ ਭਾਵੀ ਸੰਸਕਰਣਾਂ ਵਿੱਚ ਰਹੇਗਾ। ਜ਼ਿਕਰਯੋਗ ਹੈ ਕਿ ਫ੍ਰਾਂਸ ਅਤੇ ਭਾਰਤ ਆਪਣੇ ਰਾਜਨਾਇਕ ਸੰਬੰਧਾਂ ਦੇ 75 ਸਾਲ ਪੂਰੇ ਕਰ ਰਹੇ ਹਨ , ਪ੍ਰਧਾਨ ਮੰਤਰੀ ਦੀ ਪੈਰਿਸ ਯਾਤਰਾ ਅਤੇ ਰਾਸ਼ਟਰਪਤੀ ਮੈਕ੍ਰੌਨ ਦੇ ਨਾਲ ਮੀਟਿੰਗ ਇਸ ਸੰਦਰਭ ਵਿੱਚ ਹੋਰ ਵੀ ਅਧਿਕ ਮਹੱਤਵ ਰੱਖਦੀ ਹੈ। ਇਸੀ ਮਹੱਤਵਪੂਰਨ ਰਾਜਨਾਇਕ ਪਿਛੋਕੜ ਵਿੱਚ ਭਾਰਤ ਨੂੰ ਕਾਨਸ ਫਿਲਮ ਫੇਸਟੀਵਲ ਵਿੱਚ ਮਾਰਚੇ ’ ਡੂ ਫਿਲਮ ਨਾਲ ‘ਸਨਮਾਨਿਤ ਦੇਸ਼’ ਦੇ ਰੂਪ ਵਿੱਚ ਚੁਣਿਆ ਗਿਆ ਹੈ।

ਇਸ ਘੋਸ਼ਣਾ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ ਕਿ ‘ਸਨਮਾਨਿਤ ਦੇਸ਼ (ਕੰਟ੍ਰੀ ਆਵ੍ ਔਨਰ)’ ਦੇ ਦਰਜੇ ਨੇ ਮੈਜੇਸਟਿਕ ਦਰਮਿਆਨ ਆਯੋਜਿਤ ਕੀਤੀ ਜਾ ਰਹੀ ਮਾਰਚੇ ’ ਡੂ ਫਿਲਮ ਦੀ ਓਪਨਿੰਗ ਨਾਈਟ ਵਿੱਚ ਫੋਕਸ ਕੰਟ੍ਰੀ ਦੇ ਰੂਪ ਵਿੱਚ ਭਾਰਤ ਦੀ ਉਪਸਥਿਤੀ ਸੁਨਿਸ਼ਚਿਤ ਕੀਤੀ ਹੈ ਜਿਸ ਦੌਰਾਨ ਭਾਰਤ, ਇਸ ਦੇ ਸਿਨੇਮਾ, ਇਸ ਦੀ ਸੱਭਿਆਚਾਰ ਅਤੇ ਵਿਰਾਸਤ ‘ਤੇ ਚਾਨਣਾ ਪਾਇਆ ਜਾਵੇਗਾ। ਲੋਕ ਸੰਗੀਤ ਅਤੇ ਆਤਿਸ਼ਬਾਜੀ ਦੇ ਨਾਲ ਭਾਰਤੀ ਗਾਇਨ ਬੈਂਡ ਦਾ ਵਿਸ਼ੇਸ਼ ਪ੍ਰਦਰਸ਼ਨ ਇਸ ਵਿਸ਼ੇਸ਼ ਰਾਤ ਨੂੰ ਭਾਰਤਮਈ ਬਣਾ ਦੇਵੇਗਾ। ਇਸ ਦੌਰਾਨ ਪਰੋਸੇ ਜਾਣ ਵਾਲੇ ਵਿਅੰਜਨ ਭਾਰਤੀ ਅਤੇ ਫ੍ਰੈਂਚ ਦੋਨੋ ਹੀ ਹੋਣਗੇ।

ਮੰਤਰੀ ਨੇ ਇਹ ਵੀ ਘੋਸ਼ਣਾ ਕੀਤੀ ਕਿ ਭਾਰਤ ਵੀ ‘ਕਾਨਸ ਨੈਕਸਟ’ ਵਿੱਚ ਸਨਮਾਨਿਤ ਦੇਸ਼ ਹੈ, ਜਿਸ ਦੇ ਤਹਿਤ 5 ਨਵੇਂ ਸਟਾਰਟ ਅਪਸ ਨੂੰ ਆਡੀਓ-ਵਿਜੁਅਲ ਉਦਯੋਗ ਬਾਰੇ ਦੱਸਣ ਦਾ ਅਵਸਰ ਦਿੱਤਾ ਜਾਵੇਗਾ। ਐਨੀਮੇਸ਼ਨ ਡੇਅ ਨੈਟਵਰਕਿੰਗ ਵਿੱਚ ਦਸ ਪ੍ਰੋਫੈਸ਼ਨਲ ਹਿੱਸਾ ਲੈਣਗੇ।

ਕਾਨਸ ਫਿਲਮ ਫੇਸਟੀਵਲ ਦੇ ਇਸ ਸੰਸਕਰਣ ਵਿੱਚ ਭਾਰਤ ਦੀ ਸਹਿਭਾਗਿਤਾ ਦਾ ਇੱਕ ਹੋਰ ਆਕਰਸ਼ਣ ਸ਼੍ਰੀ ਆਰ. ਮਾਧਵਨ ਦੁਆਰਾ ਬਣਾਈ ਗਈ ਫਿਲਮ ‘ਰੌਕੇਟ੍ਰੀ’ ਦਾ ਵਰਲਡ ਪ੍ਰੀਮੀਅਰ ਹੈ। ਇਸ ਫਿਲਮ ਨੂੰ 19 ਮਈ 2022 ਨੂੰ ਮਾਰਕੇਟ ਸਕ੍ਰੀਨਿੰਗ ਦੇ ਪੈਲੇਸ ਡੇਸ ਫੈਸਟੀਵਲਸ ਵਿੱਚ ਦਿਖਾਇਆ ਜਾਵੇਗਾ।

ਭਾਰਤ ਨੂੰ ‘ਗੇਜ ਟੂ ਕਾਨਸ ਸੈਕਸ਼ਨ’ ਵਿੱਚ 5 ਚੁਣਿਆ ਹੋਇਆ ਫਿਲਮਾਂ ਨੂੰ ਪੇਸ਼ ਕਰਨ ਦਾ ਅਵਸਰ ਦਿੱਤਾ ਗਿਆ ਹੈ। ਇਹ ਫਿਲਮਾਂ ਫਿਲਮ ਬਜ਼ਾਰ ਦੇ ਤਹਿਤ ‘ਵਰਕ ਇਨ ਪ੍ਰੋਗ੍ਰੇਸ ਲੈਬ’ ਦਾ ਹਿੱਸਾ ਹਨ:

 

  1. ਜਯਚੇਂਗ ਜ਼ਕਸਈ ਦੋਹੁਤੀਆ ਦੀ ਬਾਗਜਾਨ-ਅਸਮੀਆ, ਮੋਰਾਨੀ
  2. ਸ਼ੈਲੇਂਦ੍ਰ ਸਾਹੂ ਦੀ ਬੈਲਾਡੀਲਾ-ਹਿੰਦੀ, ਛੱਤਸੀਗੜੀ
  3. ਏਕਤਾਰਾ ਕਲੈਕਟਿਵ ਕੀ ਏਕ ਇੱਕ ਜਗ੍ਹਾ ਆਪਣੀ (ਅ ਸਪੇਸ ਆਵ੍ ਅਵਰ ਔਨ) –ਹਿੰਦੀ
  4. ਹਰਸ਼ਦ ਨਲਵਾਡੇ ਦੀ ਫਾਲੋਵਰ-ਮਰਾਠੀ, ਕੰਨੜ, ਹਿੰਦੀ
  5. ਜਯ ਸ਼ੰਕਰ ਦੀ ਸ਼ਿਵੰਮਾ -ਕੰਨੜ

ਓਲੰਪੀਆ ਸਕ੍ਰੀਨ ਨਾਮਕ ਇੱਕ ਸਿਨੇਮਾ ਹਾਲ 22 ਮਈ 2022 ਨੂੰ “ਹੁਣ ਤੱਕ ਰਿਲੀਜ਼ ਨਹੀਂ ਕੀਤੀਆਂ ਗਈਆਂ ਫਿਲਮਾਂ’ ਪ੍ਰਦਰਸ਼ਿਤ ਕਰਨ ਲਈ ਭਾਰਤ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਸ਼੍ਰੇਣੀ ਦੇ ਤਹਿਤ 5 ਫਿਲਮਾਂ ਚੁਣੀਆਂ ਗਈਆਂ ਹਨ।

 

ਭਾਰਤ ਵਿੱਚ ਸੱਤਿਯਜੀਤ ਰੇ ਦੀ ਸ਼ਤਾਬਦੀ ਦਾ ਜਸ਼ਨ ਕਾਨਸ ਵਿੱਚ ਜਾਰੀ ਹੈ। ਦਰਅਸਲ, ਸਤਿਯਜੀਤ ਰੇ ਕਲਾਸਿਕ ਦੀ ਇੱਕ ਰੀਮਾਸਟਰਡ ਕਲਾਸਿਕ ‘ਪ੍ਰਤੀਦਵੰਦੀ’ ਨੂੰ ਕਾਨਸ ਕਲਾਸਿਕ ਸੈਕਸ਼ਨ ਸਿਨੇਮਾ ਡੇ ਲਾ ਪਲੇਗੇ ਵਿੱਚ ਦਿਖਾਇਆ ਜਾਵੇਗਾ।

ਇਸ ਸਮਰਪਿਤ ਇੰਡੀਆ ਫੋਰਮ ‘ਵਨ ਆਵਰ ਕਾਨਫਰੰਸ’ ਨੂੰ ਮੁੱਖ ਮੰਚ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਮਨੋਰੰਜਨ ਜਗਤ ਦੀਆਂ ਹਸਤੀਆਂ ਸ਼ਾਮਲ ਹਨ ਅਤੇ ਇਸ ਦੇ ਜ਼ਰੀਏ ‘ਭਾਰਤ ਨੂੰ ਦੁਨੀਆ ਦੇ ਕੰਟੇਂਟ ਹਬ’ ਦੇ ਰੂਪ ਵਿੱਚ ਸਥਾਪਿਤ ਕੀਤਾ ਜਾਵੇਗਾ। ਇੰਡੀਆ ਫੋਰਮ ਵਿੱਚ ਸੈਕੜੇ ਮਹਿਮਾਨ ਸ਼ਾਮਲ ਹੋਣਗੇ ਅਤੇ ਇਸ ਦੀ ਔਨਲਾਈਨ ਸਟ੍ਰੀਮਿੰਗ ਕੀਤੀ ਜਾਵੇਗੀ।

ਇਸ ਵਾਰ ਇੰਡੀਆ ਪਵੇਲੀਅਨ ਦੀਆਂ ਵਿਸ਼ੇਸ਼ਤਾਵਾਂ ‘ਤੇ ਬੋਲਦੇ ਹੋਏ ਮੰਤਰੀ ਮਹੋਦਯ ਨੇ ਕਿਹਾ ਕਿ ਪਵੇਲੀਅਨ ਦਾ ਇਕਮਾਤਰ ਫੋਕਸ ਭਾਰਤ ਦੀ ਬ੍ਰਾਂਡਿੰਗ ‘ਵਿਸ਼ਵ ਦੇ ਕੰਟੇਂਟ ਹਬ” ਦੇ ਰੂਪ ਵਿੱਚ ਕਰਨ ‘ਤੇ ਹੋਵੇਗਾ। ਇਸ ਪਵੇਲੀਅਨ ਦਾ ਉਦਘਾਟਨ 18 ਮਈ, 2022 ਦੀ ਸਵੇਰ ਨੂੰ ਹੋਵੇਗਾ। ਇਹ ਦੇਸ਼ ਦੀ ਭਾਸ਼ਾਈ, ਸੱਭਿਆਚਾਰਕ ਅਤੇ ਖੇਤਰੀ ਵਿਵਿਧਤਾਵਾਂ ਵਿੱਚ ਭਾਰਤੀ ਸਿਨੇਮਾ ਨੂੰ ਦਰਸ਼ਾਏਗਾ ਅਤੇ ਗਲੋਬਲ ਸਮੁਦਾਏ ਦੇ ਪ੍ਰਤੀਨਿਧੀਆਂ ਲਈ ਨੈਟਵਰਕਿੰਗ ਪਲੇਟਫਾਰਮ ਦੇ ਰੂਪ ਵਿੱਚ ਕੰਮ ਕਰੇਗਾ।

****

Saurabh Singh


 


(Release ID: 1822984) Visitor Counter : 172