ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਡੈਨਮਾਰਕ ਦੇ ਪ੍ਰਧਾਨ ਮੰਤਰੀ ਦੇ ਨਾਲ ਭਾਰਤੀ ਪ੍ਰਧਾਨ ਮੰਤਰੀ ਦੀ ਬੈਠਕ ਬਾਰੇ ਪ੍ਰੈੱਸ ਰਿਲੀਜ਼

Posted On: 03 MAY 2022 6:20PM by PIB Chandigarh

ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਡੈਨਮਾਰਕ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਮੇਟੇ ਫ੍ਰੈਡਰਿਕਸਨ ਦੇ ਨਾਲ ਦੁਵੱਲੀ ਬੈਠਕ ਕੀਤੀ।

ਦੋਹਾਂ ਨੇਤਾਵਾਂ ਨੇ ਆਹਮਣੇ-ਸਾਹਮਣੇ ਦੇ ਪ੍ਰਾਰੂਪ ਵਿੱਚ ਗੱਲਬਾਤ ਕੀਤੀਜਿਸ ਦੇ ਬਾਅਦ ਵਫ਼ਦ ਪੱਧਰੀ ਵਾਰਤਾ ਹੋਈ ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਭਾਰਤ-ਡੈਨਮਾਰਕ ਹਰਿਤ ਰਣਨੀਤਕ ਸਾਂਝੇਦਾਰੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਗੱਲਬਾਤ ਵਿੱਚ ਅਖੁੱਟ ਊਰਜਾਖਾਸ ਤੌਰ ’ਤੇ ਅਪਤਟੀ ਪਵਨ ਊਰਜਾ ਅਤੇ ਗ੍ਰੀਨ ਹਾਈਡ੍ਰੋਜਨ ਅਤੇ ਨਾਲ ਹੀ ਨਾਲ ਕੌਸ਼ਲ  ਵਿਕਾਸ,  ਸਿਹਤ,  ਸ਼ਿਪਿੰਗ,  ਜਲ ਅਤੇ ਆਰਕਟਿਕ ਵਿੱਚ ਸਹਿਯੋਗ ਜਿਹੇ ਵਿਸ਼ੇ ਸ਼ਾਮਲ ਰਹੇ

ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਮੁੱਖ ਪ੍ਰੋਗਰਾਮਾਂ ਵਿੱਚ ਡੈਨਮਾਰਕ ਦੀਆਂ ਕੰਪਨੀਆਂ ਦੇ ਸਕਾਰਾਤਮਕ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਫ੍ਰੈਡਰਿਕਸਨ ਨੇ ਡੈਨਮਾਰਕ ਵਿੱਚ ਭਾਰਤੀ ਕੰਪਨੀਆਂ ਦੀ ਸਕਾਰਾਤਮਕ ਭੂਮਿਕਾ ਉੱਤੇ ਚਾਨਣਾ ਪਾਇਆ ।

ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਲੋਕਾਂ ਦੇ ਵਧਦੇ ਆਪਸੀ ਸਬੰਧਾਂ ਦੀ ਸਰਾਹਨਾ ਕੀਤੀ ਅਤੇ ਪ੍ਰਵਾਸਨ ਅਤੇ ਗਤੀਸ਼ੀਲਤਾ ਸਾਂਝੇਦਾਰੀ ਉੱਤੇ ਇਰਾਦੇ ਦੇ ਐਲਾਨ ਦਾ ਸੁਆਗਤ ਕੀਤਾ

ਦੋਨਾਂ ਨੇਤਾਵਾਂ ਨੇ ਖੇਤਰੀ ਅਤੇ ਆਲਮੀ ਮੁੱਦਿਆਂ ਉੱਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ

ਵਫ਼ਦ ਪੱਧਰੀ ਵਾਰਤਾ ਦੇ ਬਾਅਦ ਇੱਕ ਸੰਯੁਕਤ ਬਿਆਨ ਅਪਣਾਇਆ ਗਿਆਜਿਸ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਇਸ ਦੌਰਾਨ ਸੰਪੰਨ ਹੋਏ ਸਮਝੌਤਿਆਂ ਦੀ ਸੂਚੀ ਇੱਥੇ  ਦੇਖੀ ਜਾ ਸਕਦੀ ਹੈ ।

***

ਡੀਐੱਸ/ਐੱਸਕੇਐੱਸ


(Release ID: 1822762) Visitor Counter : 147