ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
Posted On:
04 MAY 2022 4:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੂਸਰੀ ਭਾਰਤ-ਨੌਰਡਿਕ ਸਮਿਟ ਦੇ ਮੌਕੇ ‘ਤੇ ਕੋਪੇਨਹੈਗਨ ਵਿੱਚ ਫਿਨਲੈਂਡ ਦੀ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਸਨਾ ਮਾਰਿਨ ਨਾਲ, ਮੁਲਾਕਾਤ ਕੀਤੀ। ਦੋਹਾਂ ਲੀਡਰਾਂ ਦਰਮਿਆਨ ਇਹ ਪਹਿਲੀ ਵਿਅਕਤੀਗਤ ਮੁਲਾਕਾਤ ਸੀ।
ਦੋਵਾਂ ਧਿਰਾਂ ਨੇ 16 ਮਾਰਚ, 2021 ਨੂੰ ਹੋਈ ਦੁਵੱਲੀ ਵਰਚੁਅਲ ਸਮਿਟ ਦੇ ਨਤੀਜਿਆਂ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ।
ਦੋਵਾਂ ਨੇਤਾਵਾਂ ਨੇ ਨੋਟ ਕੀਤਾ ਕਿ ਸਥਿਰਤਾ, ਡਿਜੀਟਲਾਈਜ਼ੇਸ਼ਨ ਅਤੇ ਵਿਗਿਆਨ ਅਤੇ ਸਿੱਖਿਆ ਵਿੱਚ ਸਹਿਯੋਗ ਜਿਹੇ ਖੇਤਰ ਦੁਵੱਲੀ ਭਾਈਵਾਲੀ ਦੇ ਮਹੱਤਵਪੂਰਨ ਥੰਮ੍ਹ ਹਨ। ਉਨ੍ਹਾਂ ਆਰਟੀਫੀਸ਼ਲ ਇੰਟੈਲੀਜੈਂਸ (ਏਆਈ), ਕੁਆਂਟਮ ਕੰਪਿਊਟਿੰਗ, ਭਵਿੱਖ ਦੀਆਂ ਮੋਬਾਈਲ ਟੈਕਨੋਲੋਜੀਆਂ, ਕਲੀਨ ਟੈਕਨੋਲੋਜੀਆਂ ਅਤੇ ਸਮਾਰਟ ਗ੍ਰਿੱਡ ਜਿਹੀਆਂ ਨਵੀਆਂ ਅਤੇ ਉੱਭਰ ਰਹੀਆਂ ਟੈਕਨੋਲੋਜੀਆਂ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਮੌਕਿਆਂ ਬਾਰੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਫਿਨਲੈਂਡ ਦੀਆਂ ਕੰਪਨੀਆਂ ਨੂੰ ਭਾਰਤੀ ਕੰਪਨੀਆਂ ਦੇ ਨਾਲ ਭਾਈਵਾਲੀ ਕਰਨ ਅਤੇ ਭਾਰਤੀ ਬਜ਼ਾਰ ਦੁਆਰਾ, ਖ਼ਾਸ ਕਰਕੇ ਦੂਰਸੰਚਾਰ ਬੁਨਿਆਦੀ ਢਾਂਚੇ ਅਤੇ ਡਿਜੀਟਲ ਟਰਾਂਸਫ੍ਰਾਮੇਸ਼ਨਾਂ ਵਿੱਚ ਪੇਸ਼ ਕੀਤੇ ਗਏ ਅਥਾਹ ਮੌਕਿਆਂ ਦਾ ਫਾਇਦਾ ਉਠਾਉਣ ਦਾ ਸੱਦਾ ਦਿੱਤਾ।
ਰੀਜਨਲ ਅਤੇ ਗਲੋਬਲ ਘਟਨਾਵਾਂ, ਅਤੇ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਵਧੇਰੇ ਸਹਿਯੋਗ 'ਤੇ ਵੀ ਚਰਚਾ ਹੋਈ।
***********
ਡੀਐੱਸ/ਬੀਐੱਮ
(Release ID: 1822739)
Visitor Counter : 129
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam