ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਡੈਨਮਾਰਕ ਦੀ ਮਹਾਰਾਣੀ ਮਾਰਗਰੇਟ ਦੂਸਰੀ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ

प्रविष्टि तिथि: 04 MAY 2022 12:44AM by PIB Chandigarh

ਡੈਨਮਾਰਕ ਦੀ ਮਹਾਰਾਣੀ ਮਾਰਗਰੇਟ ਦੂਸਰੀ ਨੇ ਅੱਜ ਕੋਪੇਨਹੈਗਨ ਦੇ ਇਤਿਹਾਸਿਕ ਅਮਾਲੀਅਨਬੋਰ ਪੈਲੇਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੁਆਗਤ ਕੀਤਾ ।

ਪ੍ਰਧਾਨ ਮੰਤਰੀ ਨੇ ਡੈਨਮਾਰਕ ਦੇ ਰਾਜਸਿੰਘਾਸਣ ਉੱਤੇ ਮਹਾਰਾਣੀ ਦੇ ਬਿਰਾਜਮਾਨ ਹੋਣ ਦੀ ਗੋਲਡਨ ਜੁਬਲੀ  ਦੇ ਅਵਸਰ ਉੱਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ

ਪ੍ਰਧਾਨ ਮੰਤਰੀ ਨੇ ਹਾਲ ਦੇ ਵਰ੍ਹਿਆਂ ਵਿੱਚ ਭਾਰਤ-ਡੈਨਮਾਰਕ ਦੇ ਸਬੰਧਾਂ ਦੀ ਵਧਦੀ ਗਤੀਵਿਸ਼ੇਸ਼ ਕਰਕੇ ਹਰਿਤ ਰਣਨੀਤਕ ਸਾਂਝੇਦਾਰੀ ਦੇ ਵਿਸ਼ੇ  ਬਾਰੇ ਮਹਾਰਾਣੀ ਨੂੰ ਜਾਣੂ ਕਰਵਾਇਆ।  ਪ੍ਰਧਾਨ ਮੰਤਰੀ ਨੇ ਸਮਾਜਿਕ ਸਰੋਕਾਰਾਂ ਨੂੰ ਅੱਗੇ ਵਧਾਉਣ ਵਿੱਚ ਡੈਨਮਾਰਕ ਦੇ ਸ਼ਾਹੀ ਪਰਿਵਾਰ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸ਼ਾਨਦਾਰ ਸੁਆਗਤ ਅਤੇ ਪ੍ਰਾਹੁਣਚਾਰੀ ਲਈ ਮਹਾਰਾਣੀ ਦਾ ਧੰਨਵਾਦ ਕੀਤਾ।

****

ਡੀਐੱਸ/ਐੱਸਟੀ


(रिलीज़ आईडी: 1822595) आगंतुक पटल : 214
इस विज्ञप्ति को इन भाषाओं में पढ़ें: English , Urdu , हिन्दी , Marathi , Assamese , Manipuri , Bengali , Gujarati , Odia , Tamil , Telugu , Kannada , Malayalam