ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ ਸੰਬੰਧੀ ਅਤੇ ਜਨਤਕ ਵਿਵਸਥਾ ਨਾਲ ਸੰਬੰਧਿਤ ਦੁਸ਼ਪ੍ਰਚਾਰ ਫੈਲਾਉਣ ਵਾਲੇ 16 ਯੂਟਿਊਬ ਸਮਾਚਾਰ ਚੈਨਲਾਂ ਨੂੰ ਬਲੌਕ ਕੀਤਾ
ਆਈਟੀ ਨਿਯਮ, 2021 ਦੇ ਤਹਿਤ ਐਮਰਜੈਂਸੀ ਪਾਵਰਾਂ ਦਾ ਉਪਯੋਗ ਕਰਦੇ ਹੋਏ 10 ਭਾਰਤੀ ਅਤੇ 6 ਪਾਕਿਸਤਾਨ ਸਥਿਤ ਯੂਟਿਊਬ ਚੈਨਲ ਬਲੌਕ ਕੀਤੇ ਗਏ
ਯੂਟਿਊਬ ਚੈਨਲ ਭਾਰਤ ਵਿੱਚ ਦਹਿਸ਼ਤ ਪੈਦਾ ਕਰਨ, ਸੰਪੁਰਦਾਇਕ ਸੁਰਹੀਣਤਾ, ਅਸਹਿਮਤੀ ਭੜਕਾਉਣ ਅਤੇ ਜਨਤਕ ਵਿਵਸਥਾ ਨੂੰ ਵਿਗਾੜਣ ਦੇ ਲਈ ਝੂਠੀ, ਅਪ੍ਰਮਾਣਿਤ ਜਾਣਕਾਰੀ ਫੈਲਾ ਰਹੇ ਸਨ
ਬਲੌਕ ਕੀਤੇ ਗਏ ਯੂਟਿਊਬ ਅਧਾਰਿਤ ਸਮਾਚਾਰ ਚੈਨਲਾਂ ਦੇ ਦਰਸ਼ਕਾਂ ਦੀ ਸੰਖਿਆ 68 ਕਰੋੜ ਤੋਂ ਵੱਧ ਸੀ
Posted On:
25 APR 2022 5:41PM by PIB Chandigarh
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਆਈਟੀ ਨਿਯਮਾਵਲੀ, 2021 ਦੇ ਤਹਿਤ ਐਮਰਜੈਂਸੀ ਪਾਵਰਾਂ ਦਾ ਉਪਯੋਗ ਕਰਦੇ ਹੋਏ 22 ਅਪ੍ਰੈਲ ਨੂੰ ਦੋ ਅਲੱਗ-ਅਲੱਗ ਆਦੇਸ਼ਾਂ ਦੇ ਤਹਿਤ ਸੋਲ੍ਹਾਂ (16) ਯੂਟਿਊਬ ਅਧਾਰਿਤ ਸਮਾਚਾਰ ਚੈਨਲ ਅਤੇ ਇੱਕ (1) ਫੇਸਬੁੱਕ ਅਕਾਉਂਟ ਨੂੰ ਬਲੌਕ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਬਲੌਕ ਕੀਤੇ ਗਏ ਸੋਸ਼ਲ ਮੀਡੀਆ ਅਕਾਉਂਟ ਵਿੱਚ 6 ਪਾਕਿਸਤਾਨ ਸਥਿਤ ਅਤੇ 10 ਭਾਰਤ ਦੇ ਯੂਟਿਊਬ ਸਮਾਚਾਰ ਚੈਨਲ ਸ਼ਾਮਲ ਹਨ, ਜਿਨ੍ਹਾਂ ਦੀ ਦਰਸ਼ਕਾਂ ਦੀ ਕੁੱਲ ਸੰਖਿਆ 68 ਕਰੋੜ ਤੋਂ ਵੱਧ ਹੈ। ਇਹ ਦੇਖਿਆ ਗਿਆ ਕਿ ਇਨ੍ਹਾਂ ਚੈਨਲਾਂ ਦਾ ਇਸਤੇਮਾਲ ਰਾਸ਼ਟਰੀ ਸੁਰੱਖਿਆ, ਭਾਰਤ ਦੇ ਵਿਦੇਸ਼ੀ ਸੰਬੰਧਾਂ, ਦੇਸ਼ ਵਿੱਚ ਸੰਪ੍ਰਦਾਇਕ ਸਦਭਾਵ ਅਤੇ ਜਨਤਕ ਵਿਵਸਥਾ ਨਾਲ ਸੰਬੰਧਿਤ ਮਾਮਲਿਆਂ ‘ਤੇ ਸੋਸ਼ਲ ਮੀਡੀਆ ‘ਤੇ ਫਰਜੀ ਖਬਰਾਂ ਫੈਲਾਉਣ ਦੇ ਲਈ ਕੀਤਾ ਗਿਆ ਸੀ। ਕਿਸੇ ਵੀ ਡਿਜੀਟਲ ਸਮਾਚਾਰ ਪ੍ਰਕਾਸ਼ਕ ਨੇ ਆਈਟੀ ਨਿਯਮਾਵਲੀ, 2021 ਦੇ ਨਿਯਮ 18 ਦੇ ਤਹਿਤ ਮੰਤਰਾਲੇ ਨੂੰ ਜ਼ਰੂਰੀ ਜਾਣਕਾਰੀ ਨਹੀਂ ਦਿੱਤੀ ਸੀ।
ਸਾਮਗਰੀ ਦੀ ਪ੍ਰਕਿਰਤੀ
ਭਾਰਤ ਦੇ ਕੁਝ ਯੂਟਿਊਬ ਚੈਨਲਾਂ ਦੁਆਰਾ ਪ੍ਰਕਾਸ਼ਿਤ ਸਾਮਗਰੀ ਵਿੱਚ ਇੱਕ ਸਮੁਦਾਏ ਨੂੰ ਆਤੰਕਵਾਦੀ ਦੇ ਰੂਪ ਵਿੱਚ ਸੰਦਰਭਿਤ ਕੀਤਾ ਗਿਆ ਹੈ ਅਤੇ ਵਿਭਿੰਨ ਧਾਰਮਿਕ ਭਾਈਚਾਰਿਆਂ ਦੇ ਮੈਂਬਰਾਂ ਦਰਮਿਆਨ ਨਫਰਤ ਨੂੰ ਉਕਸਾਇਆ ਗਿਆ। ਇਸੇ ਤਰ੍ਹਾਂ ਦੀ ਸਾਮਗਰੀ ਵਿੱਚ ਸੰਪਰਾਦਾਇਕ ਸੁਰਹੀਣਤਾ /ਅਸਹਿਮਤੀ ਪੈਦਾ ਕਰਨ ਅਤੇ ਜਨਤਕ ਵਿਵਸਥਾ ਨੂੰ ਵਿਗਾੜਣ ਦੀ ਇੱਚਾ ਪਾਈ ਗਈ।
ਭਾਰਤ ਦੇ ਕਈ ਯੂਟਿਊਬ ਚੈਨਲ ਸਮਾਜ ਦੇ ਵਿਭਿੰਨ ਵਰਗਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਇੱਛਾ ਨਾਲ ਝੂਠੇ ਸਮਾਚਾਰ ਅਤੇ ਵੀਡੀਓ ਦਿਖਾਉਂਦੇ ਪਾਏ ਗਏ। ਕੋਵਿਡ-19 ਦੇ ਕਾਰਨ ਪੂਰੇ ਭਾਰਤ ਵਿੱਚ ਲੌਕਡਾਉਨ ਦੇ ਐਲਾਨ ਨਾਲ ਸੰਬੰਧਿਤ ਝੂਠੇ ਦਾਅਵੇ ਕਰਕੇ ਪ੍ਰਵਾਸੀ ਸ਼੍ਰਮਿਕਾਂ ਨੂੰ ਜ਼ੋਖਮ ਵਿੱਚ ਪਾਉਣਾ ਅਤੇ ਕੁਝ ਧਾਰਮਿਕ ਭਾਈਚਾਰਿਆਂ ਦੇ ਲਈ ਖਤਰਿਆਂ ਦਾ ਆਰੋਪ ਲਗਾਉਂਦੇ ਹੋਏ ਮਨਗੜਤ ਦਾਅਵੇ ਆਦਿ ਇਸ ਦੇ ਉਦਾਹਰਣ ਹਨ। ਅਜਿਹੀ ਸਾਮਗਰੀ ਦੇਸ਼ ਵਿੱਚ ਜਨਤਕ ਵਿਵਸਥਾ ਦੇ ਲਈ ਹਾਨੀਕਾਰਕ ਮੰਨੀ ਗਈ ਹੈ।
ਪਾਕਿਸਤਾਨ ਸਥਿਤ ਯੂਟਿਊਬ ਚੈਨਲਾਂ ਨੂੰ ਭਾਰਤੀ ਸੇਨਾ, ਜੰਮੂ-ਕਸ਼ਮੀਰ ਅਤੇ ਯੂਕ੍ਰੇਨ ਦੀ ਸਥਿਤੀ ਦੇ ਸੰਦਰਭ ਵਿੱਚ ਭਾਰਤ ਦੇ ਵਿਦੇਸ਼ੀ ਸੰਬੰਧਾਂ ਜਿਹੇ ਵਿਭਿੰਨ ਵਿਸ਼ਿਆਂ ‘ਤੇ ਭਾਰਤ ਬਾਰੇ ਵਿੱਚ ਫਰਜੀ ਸਮਾਚਾਰ ਪੋਸਟ ਕਰਦੇ ਹੋਏ ਪਾਏ ਗਏ। ਇਨ੍ਹਾਂ ਚੈਨਲਾਂ ਦੀ ਸਾਮਗਰੀ ਨੂੰ ਰਾਸ਼ਟਰੀ ਸੁਰੱਖਿਆ, ਭਾਰਤ ਦੀ ਪ੍ਰਭੂਸਤਾ ਅਤੇ ਅਖੰਡਤਾ ਤੇ ਵਿਦੇਸ਼ੀ ਰਾਜਾਂ ਦੇ ਨਾਲ ਭਾਰਤ ਦੇ ਮੈਤ੍ਰੀਪੂਰਣ ਸੰਬੰਧਾਂ ਦੇ ਦ੍ਰਿਸ਼ਟੀਕੋਣ ਨਾਲ ਪੂਰੀ ਤਰ੍ਹਾਂ ਨਾਲ ਗਲਤ ਅਤੇ ਸੰਵੇਦਨਸ਼ੀਲ ਮੰਨਿਆ ਗਿਆ।
23 ਅਪ੍ਰੈਲ 2022 ਨੂੰ, ਮੰਤਰਾਲੇ ਨੇ ਪ੍ਰਾਈਵੇਟ ਟੀਵੀ ਸਮਾਚਾਰ ਚੈਨਲਾਂ ਨੂੰ ਝੂਠੇ ਦਾਅਵੇ ਕਰਨ ਅਤੇ ਨਿੰਦਨੀਯ ਸੁਰਖੀਆਂ ਦਾ ਇਸਤੇਮਾਲ ਕਰਨ ਦੇ ਖਿਲਾਫ ਚੇਤਾਵਨੀ ਵੀ ਦਿੱਤੀ ਸੀ। ਭਾਰਤ ਸਰਕਾਰ ਪ੍ਰਿੰਟ, ਟੈਲੀਵਿਜ਼ਨ ਅਤੇ ਔਨਲਾਈਨ ਮੀਡੀਆ ਵਿੱਚ ਭਾਰਤ ਵਿੱਚ ਇੱਕ ਸੁਰੱਖਿਅਤ ਅਤੇ ਸੰਭਾਲ ਸੂਚਨਾ ਦਾ ਵਾਤਾਵਰਣ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ।
ਧੰਬਨੇਲ: ਜਰਮਨੀ ਨੇ ਭਾਰਤ ‘ਤੇ ਰੋਕ/ਪ੍ਰਤਿਬੰਧ ਲਗਾਉਣ ਦੀ ਮੰਗ ਕੀਤੀ।
ਧੰਬਨੇਲ: ਸਉਦੀ ਨੇ ਭਾਰਤ ਨੂੰ ਤੇਲ ਨਿਰਯਾਤ ਰੋਕਣ ਦਾ ਐਲਾਨ ਕੀਤਾ।
ਧੰਬਨੇਲ: ਤੁਰਕੀ ਨੇ ਭਾਰਤ ਦੀ S400 ਰੱਖਿਆ ਪ੍ਰਣਾਲੀ ਨੂੰ ਤਬਾਹ ਕੀਤਾ।
ਧੰਬਨੇਲ: ਪਾਕਿਸਤਾਨ ਨੇ ਭਾਰਤ ਦਾ 90 ਬਿਲੀਅਨ ਦਾ ਬੇੜਾ ਡੋਬਿਆ।
ਧੰਬਨੇਲ: ਰੂਸ ਨੇ ਯੂਕ੍ਰੇਨ ਵਿੱਚ 40 ਭਾਰਤੀ ਸੈਨਿਕਾਂ ਨੂੰ ਫਾਂਸੀ ਦੇਣ ਦਾ ਐਲਾਨ ਕੀਤਾ।
ਧੰਬਨੇਲ: ਅਮਰੀਕਾ ਨੇ ਭਾਰਤ ਤੋਂ ਕਸ਼ਮੀਰ ਦੀ ਮੰਗ ਕੀਤੀ।
ਧੰਬਨੇਲ: ਭਾਰਤੀ ਸੇਨਾ ‘ਤੇ ਲਗਾਤਾਰ ਹਮਲਾ, 24 ਰਾਜ ਅਲੱਗ ਹੋ ਸਕਦੇ ਹਨ।
ਧੰਬਨੇਲ: ਐੱਮਬੀਐੱਸ ਦਾ ਵੱਡਾ ਐਲਾਨ, ਸਾਰੇ ਭਾਰਤੀਆਂ ਨੂੰ ਕੱਢਣ ਦਾ ਆਦੇਸ਼।
ਬਲੌਕ ਕੀਤੇ ਗਏ ਸੋਸ਼ਲ ਮੀਡੀਆ ਅਕਾਉਂਟਸ ਬਾਰੇ ਵਿਸਤ੍ਰਿਤ ਜਾਣਕਾਰੀ ਦੇ ਲਈ ਇੱਥੇ ਕਲਿੱਕ ਕਰੋ
**************
ਸੌਰਭ ਸਿੰਘ
(Release ID: 1820134)
Visitor Counter : 223