ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦਾ ਡੀਡੀ ਸਪੋਰਟਸ ’ਤੇ ਸਿੱਧਾ ਪ੍ਰਸਾਰਣ
Posted On:
23 APR 2022 11:30AM by PIB Chandigarh
ਭਾਰਤ,ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਦਾ ਇੰਤਜ਼ਾਰ ਕਰ ਰਿਹਾ ਹੈ। ਅਜਿਹੇ ਵਿੱਚ ਖੇਡ ਵਿੱਚ ਰੁਚੀ ਵਾਲੇ ਲੋਕਾਂ ਲਈ ਇਹ ਚੰਗੀ ਖ਼ਬਰ ਹੈ ਕਿ ਡੀਡੀ ਸਪੋਰਟਸ 24 ਅਪ੍ਰੈਲ, 2022 ਤੋਂ ਸ਼ੁਰੂ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਸਾਰੇ ਟੀਵੀ ਅਤੇ ਮੋਬਾਈਲ ’ਤੇ ਲਾਈਵ ਦਿਖਾਏਗਾ।
ਭਾਰਤ ਵਿੱਚ ਖੇਡ ਸੰਸਕ੍ਰਿਤੀ ਨੂੰ ਪੁਨਰਜੀਵਿਤ ਕਰਨ ਲਈ ਖੇਲੋ ਇੰਡੀਆ ਗੇਮਸ ਦੇ ਹਿੱਸੇ ਦੇ ਰੂਪ ਵਿੱਚ 2020 ਵਿੱਚ ਸ਼ੁਰੂ ਕੀਤਾ ਗਿਆ, ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦਾ ਦੂਜਾ ਆਯੋਜਨਾ 24 ਅਪ੍ਰੈਲ ਤੋਂ 3 ਮਈ, 2022 ਤੱਕ ਕੀਤਾ ਜਾ ਰਿਹਾ ਹੈ ਜਿਸ ਦਾ ਉਦਘਾਟਨ ਸਮਾਰੋਹ 24 ਅਪ੍ਰੈਲ ਨੂੰ ਹੋਵੇਗਾ ਅਤੇ ਸਮਾਪਤੀ ਸਮਾਰੋਹ 3 ਮਈ ਨੂੰ ਹੋਵੇਗਾ।
ਭਾਰਤ ਵਿੱਚ ਵਿਭਿੰਨ ਖੇਡਾਂ ਲਈ ਇੱਕ ਸਸ਼ਕਤ ਬੁਨਿਆਦੀ ਸੁਵਿਧਾ ਤਿਆਰ ਕਰਨ ਦੇ ਉਦੇਸ਼ ਨਾਲ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਇੱਕ ਰਾਸ਼ਟਰੀ ਪੱਧਰ ਦਾ ਅਨੇਕ ਖੇਡਾਂ ਵਾਲਾ ਸਾਲਾਨਾ ਆਯੋਜਨ ਹੈ, ਜਿਸ ਵਿੱਚ ਦੇਸ਼ ਭਰ ਦੇ ਵਿਭਿੰਨ ਖੇਡ ਖੇਤਰਾਂ ਦੇ ਅਥਲੀਟ ਵਿਭਿੰਨ ਖੇਡ ਆਯੋਜਨਾਂ ਵਿੱਚ ਮੁਕਾਬਲਾ ਕਰਦੇ ਹਨ। ਇਹ ਦੇਸ਼ ਵਿੱਚ ਸਭ ਤੋਂ ਵੱਡੀ ਯੂਨੀਵਰਸਿਟੀ ਦੀ ਖੇਡ ਪ੍ਰਤੀਯੋਗਤਾ ਹੈ ਜਿਸ ਦਾ ਉਦੇਸ਼ ਓਲੰਪਿਕ ਅਤੇ ਏਸ਼ੀਆਈ ਖੇਡਾਂ ਲਈ 18 ਤੋਂ 25 ਸਾਲ ਦੇ ਉਮਰ ਵਰਗ ਦੇ ਅਥਲੀਟਾਂ ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਨੂੰ ਟਰੇਂਡ ਕਰਨਾ ਹੈ।
ਭਾਰਤੀ ਖੇਡ ਅਥਾਰਿਟੀ ਦੇ ਸਹਿਯੋਗ ਨਾਲ ਡੀਡੀ ਸਪੋਰਟਸ ਨੇ ਇਸ ਆਯੋਜਨ ਵਿੱਚ ਵਿਭਿੰਨ ਖੇਡਾਂ ਦੇ ਵਿਆਪਕ ਕਵਰੇਜ ਲਈ ਵਿਸਤ੍ਰਿਤ ਵਿਵਸਥਾ ਕੀਤੀ ਹੈ ਜਿਸ ਵਿੱਚ 175 ਤੋਂ ਜ਼ਿਆਦਾ ਯੂਨੀਵਰਸਿਟੀਆਂ ਦੇ 3800 ਤੋਂ ਜ਼ਿਆਦਾ ਅਥਲੀਟਾਂ ਦੇ ਭਾਗ ਲੈਣ ਦੀ ਉਮੀਦ ਹੈ। ਅਥਲੈਟਿਕਸ, ਵਾਲੀਬਾਲ, ਤੈਰਾਕੀ, ਬਾਸਕਿਟਬਾਲ, ਭਾਰ ਤੋਲਣ, ਕੁਸ਼ਤੀ, ਕਬੱਡੀ, ਕਰਾਟੇ ਅਤੇ ਯੋਗਾਸਨ ਦਾ ਡੀਡੀ ਸਪੋਰਟਸ ’ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਜਦੋਂ ਕਿ ਜੂਡੋ, ਟੈਨਿਸ, ਮਲਖੰਫ, ਤੀਰਅੰਦਾਜ਼ੀ, ਤਲਵਾਰਬਾਜ਼ੀ, ਫੁੱਟਬਾਲ, ਟੇਬਲ ਟੈਨਿਸ, ਬੈਡਮਿੰਟਨ, ਹਾਕੀ, ਸ਼ੂਟਿੰਗ ਅਤੇ ਬੌਕਸਿੰਗ ਦਾ ਰਿਕਾਰਡ ਕੀਤੇ ਗਏ ਸਰੂਪ ਵਿੱਚ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਆਯੋਜਨ ਵਿੱਚ 20 ਖੇਡਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਇਸ ਤੋਂ ਪਹਿਲਾਂ ਵਾਲੇ ਆਯੋਜਨ ਵਿੱਚ 18 ਖੇਡਾਂ ਸ਼ਾਮਲ ਕੀਤੀਆਂ ਗਈਆਂ ਸਨ। ਇਸ ਆਯੋਜਨ ਵਿੱਚ ਪਹਿਲੀ ਵਾਰ ਦੋ ਸਵਦੇਸ਼ੀ ਵਿਸ਼ਿਆਂ-ਯੋਗਾਸਨ ਅਤੇ ਮਲਖੰਭ ਨੂੰ ਪਹਿਲੀ ਬਾਰ ਸ਼ਾਮਲ ਕੀਤਾ ਗਿਆ ਹੈ।
ਟੀਵੀ ਪ੍ਰਸਾਰਣ ਦੇ ਇਲਾਵਾ, ਦਰਸ਼ਕਾਂ ਲਈ ਕਈ ਖੇਡਾਂ ਦੇ ਸਿੱਧੇ ਪ੍ਰਸਾਰਣ ਲਈ ਡੀਡੀ ਸਪੋਰਟਸ ਦੀ 4 ਲਾਈਵ ਸਟਰੀਮ ਪ੍ਰਸਾਰ ਭਾਰਤੀ ਸਪੋਰਟਸ ਯੂ-ਟਿਊਬ ਚੈਨਲ ’ਤੇ ਇਕੱਠੇ ਉਪਲਬਧ ਹੋਣਗੇ। ਅੰਗ੍ਰੇਜ਼ੀ ਅਤੇ ਹਿੰਦੀ ਕਮੈਂਟਰੀ ਅਤੇ ਆਕਰਸ਼ਕ ਗ੍ਰਾਫਿਕਸ ਨਾਲ ਪ੍ਰਸਾਰਣ ਕੀਤਾ ਜਾਵੇਗਾ।
ਖੇਡਾਂ ਦਾ ਪ੍ਰਸਾਰਣ ਡੀਡੀ ਸਪੋਰਟਸ ’ਤੇ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਲਾਈਵ/ਅਸਥਗਿਤ ਲਾਈਵ ਅਧਾਰ ’ਤੇ ਕੀਤਾ ਜਾਵੇਗਾ। ਇਸ ਦੇ ਬਾਅਦ ਅੱਧੇ ਘੰਟੇ ਦੇ ਹਾਈਲਾਈਟਸ/ਅੰਕੜਾ ਅਧਾਰਿਤ ਸ਼ੋਅ ਅਤੇ ਯੁਵਾ ਪ੍ਰਤੀਭਾਗੀਆਂ ’ਤੇ ਇੱਕ ਹੋਰ ਅੱਧੇ ਘੰਟੇ ਦਾ ਸ਼ੋਅ ਹੋਵੇਗਾ।
ਰੋਜ਼ਾਨਾ ਹਾਈਲਾਈਟਸ ਅਤੇ ਮਹੱਤਵਪੂਰਨ ਪ੍ਰੋਗਰਾਮ ਦੂਰਦਰਸ਼ਨ ਦੇ ਖੇਤਰੀ ਚੈਨਲਾਂ ’ਤੇ ਵੀ ਉਪਲਬਧ ਹੋਣਗੇ। ਡੀਡੀ ਸਪੋਰਟਸ ਅਤੇ ਡੀਡੀ ਨੈਸ਼ਨਲ ’ਤੇ ਉਦਘਾਟਨ ਅਤੇ ਸਮਾਪਨ ਸਮਾਰੋਹ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਵਿੱਚ ਰੋਜ਼ਾਨਾ ਦੀ ਤਾਜ਼ਾ ਜਾਣਕਾਰੀ ਨੂੰ ਲੈ ਕੇ ਸਾਰੇ ਅੱਪਡੇਟ ਲਈ ਡੀਡੀ ਸਪੋਰਟਸ (@ddsportschannel) ਅਤੇ ਆਲ ਇੰਡੀਆ ਰੇਡੀਓ ਸਪੋਰਟਸ (@akashvanisports) ਦੇ ਟਵਿੱਟਰ ਹੈਂਡਲ ਨਾਲ ਜੁੜੇ ਰਹੋ।
ਉੱਪਰ ਦੱਸੇ ਗਏ ਪ੍ਰਸਾਰ ਭਾਰਤੀ ਸਪੋਰਟਸ ਯੂ-ਟਿਊਬ ਚੈਨਲ ’ਤੇ 4 ਲਾਈਵ ਸਟ੍ਰੀਮ ਦੇਖਣ ਲਈ ਹੇਠ ਦਿੱਤੇ ਗਏ ਕਿਊਆਰ ਕੋਡ ਨੂੰ ਸਕੈਨ ਕਰੋ।
*****
ਸੌਰਭ ਸਿੰਘ
(Release ID: 1819450)
Visitor Counter : 119