ਵਿੱਤ ਮੰਤਰਾਲਾ
azadi ka amrit mahotsav

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਵਾਸ਼ਿੰਗਟਨ ਡੀਸੀ ਵਿੱਚ ਆਈਐੱਮਐੱਫ ਦੀ ਮੈਨੇਜਿੰਗ ਡਾਇਰੈਕਟਰ ਸੁਸ਼੍ਰੀ ਕ੍ਰਿਸਟਾਲੀਨਾ ਜੋਰਜੀਵਾ ਨਾਲ ਮੁਲਾਕਾਤ ਕੀਤੀ

Posted On: 19 APR 2022 10:06AM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਵਾਸ਼ਿੰਗਟਨ ਡੀਸੀ ਵਿੱਚ ਅੰਤਰਰਾਸ਼ਟਰੀ ਮੁਦਰਾ ਕੋਸ਼-ਵਿਸ਼ਵ ਬੈਂਕ (ਆਈਐੱਮਐੱਫ-ਡਬਲਿਊਬੀ) ਸਪ੍ਰਿੰਗ ਮੀਟਿੰਗ ਦੇ ਦੌਰਾਨ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਮੈਨੇਜਿੰਗ ਡਾਇਰੈਕਟਰ ਸੁਸ਼੍ਰੀ ਕ੍ਰਿਸਟਾਲੀਨਾ ਜੋਰਜੀਵਾ ਦੇ ਨਾਲ ਦੁਵੱਲੀ ਮੀਟਿੰਗ ਕੀਤੀ।

 

https://ci4.googleusercontent.com/proxy/zAMMJ48kkEAfvG3jPs8M574TLun4zT01Olh9UC2yr9d_gQt6P376twBbhEfbpZ_8TFwUNMDT-mLifyzKtfj5KTF2Wvv0nCgBdMz2kGRln0hSjp0weZPATiNeBg=s0-d-e1-ft#https://static.pib.gov.in/WriteReadData/userfiles/image/image001ARZ1.jpg

ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਮੈਨੇਜਿੰਗ ਡਾਇਰੈਕਟਰ ਸੁਸ਼੍ਰੀ ਕ੍ਰਿਸਟਾਲੀਨਾ ਜੋਰਜੀਵਾ ਵਾਸ਼ਿੰਗਟਨ ਡੀਸੀ ਵਿੱਚ

 

ਵਿੱਤ ਮੰਤਰੀ ਅਤੇ ਮੈਨੇਜਿੰਗ ਡਾਇਰੈਕਟਰ ਦੋਨਾਂ ਦੇ ਨਾਲ ਸੀਨੀਅਰ ਅਧਿਕਾਰੀਗਣ ਸ਼੍ਰੀ ਅਨੰਤ ਵੀ. ਨਾਗੇਸ਼ਵਰਨ, ਮੁੱਖ ਆਰਥਿਕ ਸਲਾਹਕਾਰ, ਵਿੱਤ ਮੰਤਰਾਲੇ, ਭਾਰਤ ਸਰਕਾਰ ਅਤੇ ਸੁਸ਼੍ਰੀ ਗੀਤਾ ਗੋਪੀਨਾਥ, ਐੱਫਡੀਐੱਮਡੀ, ਆਈਐੱਮਐੱਫ ਵੀ ਮੌਜੂਦ ਸਨ।

ਮੀਟਿੰਗ ਦੇ ਦੌਰਾਨ, ਵਿੱਤ ਮੰਤਰੀ ਅਤੇ ਮੈਨੇਜਿੰਗ ਡਾਇਰੈਕਟਰ ਨੇ ਭਾਰਤ ਦੇ ਮਹੱਤਵਪੂਰਨ ਮੁੱਦਿਆਂ ਦੇ ਇਲਾਵਾ ਗਲੋਬਲ ਅਤੇ ਖੇਤਰੀ ਅਰਥਵਿਵਸਥਾਵਾਂ ਦੁਆਰਾ ਵਰਤਮਾਨ ਵਿੱਚ ਦਰਪੇਸ਼ ਕਈ ਮੁੱਦਿਆਂ ‘ਤੇ ਚਰਚਾ ਕੀਤੀ।

ਸੁਸ਼੍ਰੀ ਜੋਰਜੀਵਾ ਨੇ ਭਾਰਤ ਦੀਆਂ ਕਠਿਨਾਈਆਂ ਤੋਂ ਉਭਾਰਨ ਦੀ ਸਮਰੱਥਾ ਨੂੰ ਰੇਖਾਂਕਿਤ ਕੀਤਾ, ਜੋ ਕੋਵਿਡ-19 ਮਹਾਮਾਰੀ ਤੋਂ ਪੈਦਾ ਹੋਇਆ ਚੁਣੌਤੀਆਂ ਦੇ ਬਾਵਜੂਦ ਵਿਸ਼ਵ ਵਿੱਚ ਸਭ ਤੋਂ ਤੇਜੀ ਨਾਲ ਵਿਕਸਿਤ ਹੋਣ ਵਾਲਾ ਦੇਸ਼ ਬਣਾਇਆ ਹੋਇਆ ਹੈ। ਸੁਸ਼੍ਰੀ ਜੋਰਜੀਵਾ ਨੇ ਭਾਰਤ ਦੁਆਰਾ ਲਾਗੂ ਕੀਤੀ ਗਈ ਇੱਕ ਮਿਸ਼ਰਤ ਨੀਤੀ ਦਾ ਵੀ ਜ਼ਿਕਰ ਕੀਤਾ ਜੋ ਪ੍ਰਭਾਵੀ ਸੀ ਅਤੇ ਜਿਸ ਨੂੰ ਵਧੀਆ ਤਰ੍ਹਾਂ ਨਾਲ ਲਕਸ਼ਿਤ ਕੀਤਾ ਗਿਆ ਸੀ। ਉਨ੍ਹਾਂ ਨੇ ਆਈਐੱਮਐੱਫ ਦੀ ਸਮਰੱਥਾ-ਵਿਕਾਸ ਗਤੀਵਿਧੀਆਂ ਵਿੱਚ ਯੋਗਦਾਨ ਲਈ ਭਾਰਤ ਦੀ ਸ਼ਲਾਘਾ ਕੀਤੀ।

ਸੁਸ਼੍ਰੀ ਜੋਰਜੀਵਾ ਨੇ ਭਾਰਤ ਦੇ ਟੀਕਾਕਰਣ ਪ੍ਰੋਗਰਾਮ ਅਤੇ ਆਪਣੇ ਗੁਆਂਢੀ ਅਤੇ ਹੋਰ ਕਮਜ਼ੋਰ ਅਰਥਵਿਵਸਥਾ ਨੂੰ ਦੋ ਸਹਾਇਤਾ ਦੀ ਪ੍ਰਸ਼ੰਸਾ ਕੀਤੀ। ਆਈਐੱਮਐੱਫ ਦੀ ਐੱਮਡੀ ਨੇ ਵਿਸ਼ੇਸ਼ ਰੂਪ ਤੋਂ ਸ਼੍ਰੀਲੰਕਾ ਦੇ ਕਠਿਨ ਅਰਥਿਕ ਸੰਕਟ ਦੇ ਦੌਰਾਨ ਭਾਰਤ ਦੁਆਰਾ ਦਿੱਤੀ ਜਾ ਰਹੀ ਮਦਦ ਦਾ ਜ਼ਿਕਰ ਕੀਤਾ। ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਆਈਐੱਮਐੱਫ ਦੁਆਰਾ ਸ਼੍ਰੀਲੰਕਾ ਨੂੰ ਤਤਕਾਲ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਮੈਨੇਜਿੰਗ ਡਾਇਰੈਕਟਰ ਨੇ ਵਿੱਤ ਮੰਤਰੀ ਨੂੰ ਅਵਿਸ਼ਵਾਸ ਦਿਵਾਇਆ ਕਿ ਆਈਐੱਮਐੱਫ ਸ਼੍ਰੀਲੰਕਾ ਦੇ ਨਾਲ ਸਰਗਰਮ ਰੂਪ ਤੋਂ ਸੰਪਰਕ ਜਾਰੀ ਰੱਖੇਗਾ।

 

https://ci3.googleusercontent.com/proxy/9NLELpo8w9Kc-nCiHYvFXHEzhYjcnopLXtKMcs0I4coTbegkYLA722iljwYdivzGW4v1d4hZgS8GBZYTi6YbvVPfqpNhBlL1FSkBvaHauFmGxmRpPOw4qfyjMg=s0-d-e1-ft#https://static.pib.gov.in/WriteReadData/userfiles/image/image002749J.jpg

ਹੁਣ ਦੀ ਭੂ-ਰਾਜਨੀਤਿਕ ਘਟਨਾਵਾਂ ‘ਤੇ ਚਰਚਾ ਕਰਦੇ ਹੋਏ ਸ਼੍ਰੀਮਤੀ ਸੀਤਾਰਮਨ ਅਤੇ ਸੁਸ਼੍ਰੀ ਜੋਰਜੀਵਾ ਨੇ ਗਲੋਬਲ ਅਰਥਵਿਵਸਥਾ ‘ਤੇ ਇਨ੍ਹਾਂ ਦੇ ਪ੍ਰਭਾਵ ਅਤੇ ਇਨ੍ਹਾਂ ਦੇ ਕਾਰਨ ਊਰਜਾ ਦੀਆਂ ਵਧਦੀਆਂ ਕੀਮਤਾਂ ਨਾਲ ਜੁੜੀਆਂ ਚੁਣੌਤੀਆਂ ਨੂੰ ਲੈਕੇ ਚਿੰਤਾ ਵਿਅਕਤ ਕੀਤੀ।

ਭਾਰਤ ਦੇ ਨੀਤੀਗਤ ਦ੍ਰਿਸ਼ਟੀਕੋਣ ਦੀ ਵਿਆਖਿਆ ਕਰਦੇ ਹੋਏ ਸ਼੍ਰੀਮਤੀ ਸੀਤਾਰਮਣ ਨੇ ਜ਼ਿਕਰ ਕੀਤਾ ਕਿ ਇੱਕ ਸਮਾਵੇਸ਼ੀ ਰਾਜਕੋਸ਼ੀਯ ਸਵਰੂਪ ਲਈ ਸੰਰਚਨਾਤਮਕ ਸੁਧਾਰ ਕੀਤੇ ਗਏ ਜਿਨ੍ਹਾਂ ਵਿੱਚ ਦਿਵਾਲੀਆਪਨ ਸੰਹਿਤਾ ਅਤੇ ਐੱਮਐੱਸਐੱਮਈ ਅਤੇ ਹੋਰ ਕਮਜ਼ੋਰ ਵਰਗਾਂ ਲਈ ਲਕਸ਼ਿਤ ਸਹਾਇਤਾ ਸ਼ਾਮਲ ਹਨ।

ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਮੈਨੀਟਰੀ ਅਥਾਰਿਟੀ ਨੇ ਇੱਕ ਅਨੁਕੂਲ ਰੁਖ ਦੇ ਨਾਲ ਇਨ੍ਹਾਂ ਯਤਨਾਂ ਨੂੰ ਪੂਰਾ ਸਮਰਥਨ ਦਿੱਤਾ ਅਤੇ ਪੂਰਕ ਦੇ ਰੂਪ ਵਿੱਚ ਕਾਰਜ ਕੀਤਾ।

ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਨੂੰ ਵਧੀਆ ਕ੍ਰਿਸ਼ੀ ਉਤਪਾਦਨ ਵਿੱਚ ਮਦਦ ਮਿਲੀ ਹੈ। ਕੋਵਿਡ ਮਹਾਮਾਰੀ ਦੇ ਦੌਰਾਨ ਵਧੀਆ ਮਾਨਸੂਨ ਤੋਂ ਕ੍ਰਿਸ਼ੀ ਨੂੰ ਸਮਰਥਨ ਮਿਲਿਆ। ਹੋਰ ਨਿਰਯਾਤ ਦੇ ਨਾਲ-ਨਾਲ ਕ੍ਰਿਸ਼ੀ ਨਿਰਯਾਤ ਵਿੱਚ ਵੀ ਤੇਜੀ ਨਾਲ ਵਾਧਾ ਹੋਇਆ ਹੈ। ਵਿੱਤ ਮੰਤਰੀ ਨੇ ਸਿੱਟੇ ਦੇ ਤੌਰ ‘ਤੇ ਕਿਹਾ ਕਿ ਭਾਰਤ ਨਵੀਂ ਆਰਥਿਕ ਗਤੀਵਿਧੀਆਂ ਦੀ ਸ਼ੁਰੂਆਤ ਕਰ ਰਿਹਾ ਹੈ ਜੋ ਗਲੋਬਲ ਸਪਲਾਈ ਲੜੀ ਨਾਲ ਜੁੜੇ ਕੁੱਝ ਮੁੱਦਿਆਂ ਨੂੰ ਹਲ ਕਰਨ ਵਿੱਚ ਮਦਦ ਕਰੇਗੀ।

 

****

ਆਰਐੱਮ/ਐੱਮਵੀ/ਕੇਐੱਮਐੱਨ
 


(Release ID: 1818131) Visitor Counter : 317