ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪ੍ਰਾਈਵੇਟ ਕੋਵਿਡ ਟੀਕਾਕਰਣ ਕੇਂਦਰਾਂ ’ਤੇ 18-59 ਸਾਲ ਦੇ ਲੋਕਾਂ ਨੂੰ ਕੋਵਿਡ ਟੀਕੇ ਦੀ ਪ੍ਰੀਕੌਸ਼ਨ ਡੋਜ਼ ਲਗਾਉਣ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨੀਤੀ ਨਿਰਧਾਰਕ ਬੈਠਕ



ਪ੍ਰਾਈਵੇਟ ਕੋਵਿਡ-19 ਟੀਕਾਕਰਣ ਕੇਂਦਰ ਇਹਤਿਆਤੀ ਟੀਕਾ ਲਗਾਉਣ ਲਈ ਸੇਵਾ ਚਾਰਜ ਦੇ ਰੂਪ ਵਿੱਚ ਵੱਧ ਤੋਂ ਵੱਧ 150 ਰੁਪਏ ਤੱਕ ਹੀ ਲੈ ਸਕਦੇ ਹਨ, ਜੋ ਟੀਕੇ ਦੀ ਲਾਗਤ ਤੋਂ ਜ਼ਿਆਦਾ ਹੈ

Posted On: 09 APR 2022 12:17PM by PIB Chandigarh

ਪ੍ਰਾਈਵੇਟ ਕੋਵਿਡ ਟੀਕਾਕਰਣ ਕੇਂਦਰਾਂ ’ਤੇ 18-59 ਸਾਲ ਦੇ ਲੋਕਾਂ ਨੂੰ ਕੋਵਿਡ ਟੀਕੇ ਦੀ ਪ੍ਰੀਕੌਸ਼ਨ ਡੋਜ਼ ਲਗਾਉਣ ਦੇ ਸਬੰਧ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਸਿਹਤ ਸਕੱਤਰਾਂ ਦੀ ਇੱਕ ਨੀਤੀ ਨਿਰਧਾਰਕ ਬੈਠਕ 09 ਅਪ੍ਰੈਲ 2022 ਨੂੰ ਸਵੇਰੇ 10.30 ਵਜੇ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ) ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ ਸੀ।

ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ) ਨੇ ਇਸ ਗੱਲ ’ਤੇ ਪ੍ਰਕਾਸ਼ ਪਾਇਆ ਕਿ ਪ੍ਰੀਕੌਸ਼ਨ ਡੋਜ਼ ਉਸੇ ਟੀਕੇ ਦੀ ਦਿੱਤੀ ਜਾਵੇਗੀ ਜਿਸ ਦਾ ਉਪਯੋਗ ਪਹਿਲੀ ਅਤੇ ਦੂਜੀ ਖੁਰਾਕ ਲਗਾਉਣ ਲਈ ਕੀਤਾ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਕੋਵਿਡ ਟੀਕੇ ਦੀ ਪ੍ਰੀਕੌਸ਼ਨ ਡੋਜ਼ ਲਈ ਕਿਸੇ ਨਵੀਂ ਰਜਿਸਟ੍ਰੇ਼ਸ਼ਨ ਦੀ ਜ਼ਰੂਰਤ ਨਹੀਂ ਹੋਵੇਗੀਕਿਉਂਕਿ ਸਾਰੇ ਲਾਭਪਾਤਰੀ ਪਹਿਲਾਂ ਤੋਂ ਹੀ ਕੋਵਿਡ ਪੋਰਟਲ ’ਤੇ ਰਜਿਸਟਰਡ ਹਨ।

ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਸਾਰੇ ਟੀਕਾਕਰਨਾਂ ਨੂੰ ਲਾਜ਼ਮੀ ਰੂਪ ਨਾਲ ਕੋਵਿਨ ਪਲੈਟਫਾਰਮ ’ਤੇ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਪ੍ਰਾਈਵੇਟ ਕੋਵਿਡ ਟੀਕਾਕਰਣ ਕੇਂਦਰਾਂ ’ਤੇ ‘ਔਨਲਾਈਨ ਅਪਾਇੰਟਮੈਂਟ’ ਅਤੇ ‘ਵਾਕ-ਇਨ’ ਰਜਿਸਟ੍ਰੇਸ਼ਨ ਅਤੇ ਟੀਕਾਕਰਣ ਦੇ ਦੋਵੇਂ ਵਿਕਲਪ ਉਪਲੱਬਧ ਹੋਣਗੇ।

ਪ੍ਰਾਈਵੇਟ ਕੋਵਿਡ ਟੀਕਾਕਰਣ ਕੇਂਦਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਪਹਿਲਾਂ ਤੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਟੀਕਾਕਰਣ ਸਥਾਨਾਂ ਦੀ ਸਾਂਭ-ਸੰਭਾਲ਼ ਕਰਨਗੇ। ਉਹ ਟੀਕਾਕਰਣ ਲਈ ਸੇਵਾ ਚਾਰਜ ਦੇ ਰੂਪ ਵਿੱਚ ਵੱਧ ਤੋਂ ਵੱਧ 150 ਰੁਪਏ ਤੱਕ ਹੀ ਲੈ ਸਕਦੇ ਹਨ ਜੋ ਟੀਕੇ ਦੀ ਲਾਗਤ ਤੋਂ ਜ਼ਿਆਦਾ ਹੈ। ਸਿਹਤ ਸੇਵਾ ਕਰਮਚਾਰੀਆਂਪਹਿਲੀ ਕਤਾਰ ਦੇ ਕਾਰਜਕਰਤਾਵਾਂ ਅਤੇ 60 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਨਾਗਰਿਕਾਂ ਨੂੰ ਸਰਕਾਰੀ ਟੀਕਾਕਰਣ ਕੇਂਦਰਾਂ ’ਤੇ ਮੁਫ਼ਤ ਟੀਕਾਕਰਣ ਸਮੇਤ ਕਿਸੇ ਵੀ ਪ੍ਰਾਈਵੇਟ ਕੋਵਿਡ ਟੀਕਾਕਰਣ ਕੇਂਦਰ ’ਤੇ ਇਹਤਿਆਤੀ ਕੋਵਿਡ ਟੀਕਾਕਰਣ ਕਰਨਾ ਜਾਰੀ ਰਹੇਗਾ।

ਪ੍ਰੀਕੌਸ਼ਨ ਡੋਜ਼ ਲਈ ਯੋਗ ਅਬਾਦੀ ਦੇ ਵਿਸਤਾਰ ਅਤੇ ਨਾਗਰਿਕਾਂ ਦੁਆਰਾ ਟੀਕਾਕਰਣ ਪ੍ਰਮਾਣ ਪੱਤਰ ਵਿੱਚ ਸੁਧਾਰ ਲਈ ਕੋਵਿਡ ਪਲੈਟਫਾਰਮ ’ਤੇ ਕੀਤੇ ਗਏ ਵਿਭਿੰਨ ਨਵੇਂ ਪ੍ਰਾਵਧਾਨਾਂ ’ਤੇ ਰਾਜ ਦੇ ਅਧਿਕਾਰੀਆਂ ਦਾ ਵਿਸਤ੍ਰਿਤ ਵਿਵਰਣ ਦਿੱਤਾ ਗਿਆ ਹੈ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ 12+ ਸਾਲ ਦੀ ਅਬਾਦੀ ਲਈ ਪਹਿਲਾ ਟੀਕਾ ਅਤੇ ਦੂਜੀ ਖੁਰਾਕ ਦੇ ਨਾਲ ਹੀ ਚੱਲ ਰਹੇ ਮੁਫ਼ਤ ਕੋਵਿਡ-19 ਟੀਕਾਕਰਣ ਦੇ ਕਾਰਜ ਵਿੱਚ ਤੇਜੀ ਲਿਆਉਣ ਅਤੇ ਸਰਕਾਰੀ ਕੋਵਿਡ ਟੀਕਾਕਰਣ ਕੇਂਦਰਾਂ ’ਤੇ ਸਿਹਤ ਸੇਵਾ ਕਰਮਚਾਰੀਆਂਮੋਹਰੀ ਕਤਾਰ ਦੇ ਕਾਰਜਕਰਤਾਵਾਂ ਅਤੇ 60 ਸਾਲ ਤੋਂ ਜ਼ਿਆਦਾ ਦੀ ਅਬਾਦੀ ਲਈ ਇਹਤਿਆਤੀ ਕੋਵਿਡ ਟੀਕੇ ਦੀ ਡੋਜ਼ ਦੀ ਢੁਕਵੀਂ ਵਿਵਸਥਾ ਕਰਨ।

ਐਡੀਸ਼ਨਲ ਸਕੱਤਰ (ਸਿਹਤ) ਡਾ. ਮਨੋਹਰ ਅਗਨਾਨੀ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਸਿਹਤ ਸਕੱਤਰ ਅਤੇ ਐੱਨਐੱਚਐੱਮ ਮਿਸ਼ਨ ਡਾਇਰੈਕਟਰਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਰ ਅਧਿਕਾਰੀਆਂ ਨਾਲ ਵਰਚੁਅਲ ਬੈਠਕ ਵਿੱਚ ਮੌਜੂਦ ਸਨ।

 

 

 ********

ਐੱਮਵੀ/ਏਐੱਲ



(Release ID: 1815299) Visitor Counter : 131