ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਿਸ਼ਵ ਸਿਹਤ ਦਿਵਸ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਭ ਦੀ ਚੰਗੀ ਸਿਹਤ ਤੇ ਤੰਦਰੁਸਤੀ ਦੀ ਕਾਮਨਾ ਕੀਤੀ

Posted On: 07 APR 2022 9:18AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਸਿਹਤ ਦਿਵਸ ’ਤੇ ਵਧਾਈਆਂ ਦਿੱਤੀਆਂ ਹਨ ਅਤੇ ਸਭ ਦੀ ਚੰਗੀ ਸਿਹਤ ਤੇ ਤੰਦਰੁਸਤੀ ਦੇ ਲਈ ਪ੍ਰਾਰਥਨਾ ਕੀਤੀ ਹੈ। ਉਨ੍ਹਾਂ ਨੇ ਸਿਹਤ ਖੇਤਰ ਨਾਲ ਜੁੜੇ ਸਭ ਲੋਕਾਂ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਅਤੇ ਪੀਐੱਮ ਜਨ ਔਸ਼ਮੀ ਯੋਜਨਾਵਾਂ ਸਾਡੇ ਨਾਗਰਿਕਾਂ ਨੂੰ ਚੰਗੀ ਗੁਣਵੱਤਾ ਅਤੇ ਸਸਤੀ ਸਿਹਤ ਸੇਵਾ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ, ਮੈਡੀਕਲ ਐਜੂਕੇਸ਼ਨ ਖੇਤਰ ਵਿੱਚ ਤੇਜ਼ੀ ਨਾਲ ਪਰਿਵਰਤਨ ਹੋਏ ਹਨ। ਬਹੁਤ ਸਾਰੇ ਨਵੇਂ ਮੈਡੀਕਲ ਕਾਲਜ ਖੁੱਲ੍ਹ ਗਏ ਹਨ। ਉਨ੍ਹਾਂ ਨੇ ਕਿਹਾ ਭਾਰਤ ਸਰਕਾਰ ਸਥਾਨਕ ਭਾਸ਼ਾਵਾਂ ਵਿੱਚ ਮੈਡੀਸਿਨ ਦੇ ਅਧਿਐਨ ਨੂੰ ਸਮਰੱਥ ਬਣਾਉਣ ਦੇ ਪ੍ਰਯਤਨ ਕਰ ਰਹੀ ਹੈ ਜਿਸ ਨਾਲ ਅਣਗਿਣਤ ਨੌਜਵਾਨਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਮਾਰਗ ਖੁੱਲ੍ਹਣਗੇ।

 

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

आरोग्यं परमं भाग्यं स्वास्थ्यं सर्वार्थसाधनम्॥

 

ਵਿਸ਼ਵ ਸਿਹਤ ਦਿਵਸ ਦੀਆਂ ਵਧਾਈਆਂ। ਸਭ ਨੂੰ ਚੰਗੀ ਸਿਹਤ ਤੇ ਤੰਦਰੁਸਤੀ ਦਾ ਅਸ਼ੀਰਵਾਦ ਮਿਲੇ। ਅੱਜ ਦਾ ਦਿਨ ਸਿਹਤ ਖੇਤਰ ਨਾਲ ਜੁੜੇ ਸਭ ਲੋਕਾਂ ਦੇ ਪ੍ਰਤੀ ਆਭਾਰ ਵਿਅਕਤ ਕਰਨ ਦਾ ਵੀ ਹੈ। ਇਹ ਉਨ੍ਹਾਂ ਦੀ ਸਖ਼ਤ ਮਿਹਨਤ ਹੈ ਜਿਸ ਨੇ ਸਾਡੀ ਧਰਤੀ ਨੂੰ ਸੁਰੱਖਿਅਤ ਰੱਖਿਆ ਹੈ।”

 

“ਭਾਰਤ ਸਰਕਾਰ ਭਾਰਤ ਦੇ ਸਿਹਤ ਬੁਨਿਆਦੀ ਢਾਂਚੇ ਨੂੰ ਨਿਰੰਤਰ ਵਧਾਉਣ ਦੇ ਲਈ ਅਣਥੱਕ ਪ੍ਰਯਤਨ ਕਰ ਰਹੀ ਹੈ। ਧਿਆਨ ਸਾਡੇ ਨਾਗਰਿਕਾਂ ਨੂੰ ਚੰਗੀ ਗੁਣਵੱਤਾ ਅਤੇ ਸਸਤੀ ਸਿਹਤ ਸੇਵਾ ਸੁਨਿਸ਼ਚਿਤ ਕਰਨ ’ਤੇ ਹੈ। ਇਹ ਹਰ ਭਾਰਤੀ ਦੇ ਲਈ ਮਾਣ ਦਾ ਵਿਸ਼ਾ ਹੈ ਕਿ ਸਾਡਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ, ਆਯੁਸ਼ਮਾਨ ਭਾਰਤ ਸੰਚਾਲਿਤ ਕਰਦਾ ਹੈ।”

 

“ਜਦੋਂ ਮੈਂ ਪੀਐਮ ਜਨ ਔਸ਼ਧੀ ਜਿਹੀਆਂ ਯੋਜਨਾਵਾਂ ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਕਰਦਾ ਹਾਂ ਤਾਂ ਮੈਨੂੰ ਬਹੁਤ ਪ੍ਰਸੰਨਤਾ ਹੁੰਦੀ ਹੈ। ਸਸਤੀ ਸਿਹਤ ਸੇਵਾ ’ਤੇ ਸਾਡਾ ਧਿਆਨ ਗ਼ਰੀਬਾਂ ਅਤੇ ਮੱਧ ਵਰਗ ਦੇ ਲਈ ਮਹੱਤਵਪੂਰਨ ਬੱਚਤ ਸੁਨਿਸ਼ਚਿਤ ਕਰਦਾ ਹੈ। ਨਾਲ ਹੀ ਅਸੀਂ ਸਮੁੱਚੀ ਸਿਹਤ ਨੂੰ ਹੋਰ ਹੁਲਾਰਾ ਦੇਣ ਦੇ ਲਈ ਆਪਣੇ ਆਯੁਸ਼ ਨੈੱਟਵਰਕ ਨੂੰ ਮਜ਼ਬੂਤ ਕਰ ਰਹੇ ਹਾਂ।”

 

“ਪਿਛਲੇ 8 ਵਰ੍ਹਿਆਂ ਵਿੱਚ, ਮੈਡੀਕਲ ਐਜੂਕੇਸ਼ਨ ਦੇ ਖੇਤਰ ਵਿੱਚ ਤੇਜ਼ੀ ਨਾਲ ਪਰਿਵਰਤਨ ਹੋਏ ਹਨ। ਬਹੁਤ ਸਾਰੇ ਨਵੇਂ ਮੈਡੀਕਲ ਕਾਲਜ ਖੁੱਲ੍ਹੇ ਹਨ। ਸਥਾਨਕ ਭਾਸ਼ਾਵਾਂ ਵਿੱਚ ਮੈਡੀਸਿਨ ਦੇ ਅਧਿਐਨ ਨੂੰ ਸਮਰੱਥ ਬਣਾਉਣ ਦੇ ਲਈ ਸਾਡੀ ਸਰਕਾਰ ਦੇ ਪ੍ਰਯਤਨ ਅਣਗਿਣਤ ਨੌਜਵਾਨਾਂ ਦੀਆਂ ਆਕਾਂਖਿਆਵਾਂ ਨੂੰ ਖੰਭ ਦੇਣਗੇ।”

 

 

 

*** *** *** *** 

ਡੀਐੱਸ/ਐੱਸਟੀ


(Release ID: 1814419) Visitor Counter : 157