ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ, ਮਹਾਮਹਿਮ ਨਫਤਾਲੀ ਬੇਨੇਟ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ

Posted On: 04 APR 2022 6:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ, ਮਹਾਮਹਿਮ ਨਫਤਾਲੀ ਬੇਨੇਟ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਮਹਾਮਹਿਮ ਬੇਨੇਟ ਨੂੰ ਕੋਵਿਡ-19 ਦੇ ਸੰਕ੍ਰਮਣ ਦੇ ਬਾਅਦ ਜਲਦੀ ਠੀਕ ਹੋਣ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਜ਼ਰਾਈਲ ਵਿੱਚ ਹਾਲ ਹੀ 'ਚ ਹੋਏ ਆਤੰਕਵਾਦੀ ਹਮਲਿਆਂ ਵਿੱਚ ਕਈ ਲੋਕਾਂ ਦੀ ਜਾਨ ਜਾਣ 'ਤੇ ਵੀ ਸੰਵੇਦਨਾਵਾਂ ਵਿਅਕਤ ਕੀਤੀਆਂ।

 

ਲੀਡਰਾਂ ਨੇ ਯੂਕ੍ਰੇਨ ਦੀ ਮੌਜੂਦਾ ਸਥਿਤੀ ਸਹਿਤ ਹਾਲ ਦੇ ਵਿਭਿੰਨ ਭੂ-ਰਾਜਨੀਤਕ ਘਟਨਾਕ੍ਰਮਾਂ 'ਤੇ ਵਿਸਤ੍ਰਿਤ ਚਰਚਾ ਕੀਤੀ। ਉਨ੍ਹਾਂ ਨੇ ਫਿਲਹਾਲ ਜਾਰੀ ਦੁਵੱਲੇ ਸਹਿਯੋਗ ਉਪਰਾਲਿਆਂ ਦੀ ਵੀ ਸਮੀਖਿਆ ਕੀਤੀ।

 

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਜਲਦੀ ਤੋਂ ਜਲਦੀ ਮਹਾਮਹਿਮ ਬੇਨੇਟ ਦਾ ਸੁਆਗਤ ਕਰਨ ਦੀ ਆਪਣੀ ਉਤਸੁਕਤਾ ਤੋਂ ਜਾਣੂ ਕਰਵਾਇਆ।

 

***

ਡੀਐੱਸ/ਐੱਸਐੱਚ


(Release ID: 1813413) Visitor Counter : 135