ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 913 ਨਵੇਂ ਕੇਸ ਸਾਹਮਣੇ ਆਏ ਹਨ ਜੋ 715 ਦਿਨਾਂ ਦੇ ਬਾਅਦ 1,000 ਤੋਂ ਘੱਟ ਹਨ
ਕੋਵਿਡ ਨਾਲ ਅੱਜ 10 ਤੋਂ ਘੱਟ ਮਰੀਜ਼ਾਂ ਦੀ ਮੌਤ ਹੋਈ ਹੈ
12 ਤੋਂ 14 ਸਾਲ ਉਮਰ ਵਰਗ ਦੇ ਬੱਚਿਆਂ ਨੂੰ 1.86 ਕਰੋੜ ਤੋਂ ਅਧਿਕ ਵੈਕਸੀਨ ਦੇ ਟੀਕੇ ਲਗਾਏ ਜਾ ਚੁੱਕੇ ਹਨ
Posted On:
04 APR 2022 11:47AM by PIB Chandigarh
ਇੱਕ ਮਹੱਤਵਪੂਰਨ ਉਪਲਬਧੀ ਦੇ ਰੂਪ ਵਿੱਚ ਲਗਾਤਾਰ ਗਿਰਾਵਟ ਦਾ ਰੁੱਖ ਦਰਸਾਉਂਦੇ ਹੋਏ ਭਾਰਤ ਵਿੱਚ ਅੱਜ 714 ਦਿਨਾਂ ਦੇ ਬਾਅਦ ਐਕਟਿਵ ਕੇਸਾਂ ਦੀ ਸੰਖਿਆ 13,000 (12597)ਤੋਂ ਘੱਟ ਹੋ ਗਈ ਹੈ। ਐਕਟਿਵ ਕੇਸ ਹੁਣ ਦੇਸ਼ ਦੇ ਕੁੱਲ ਸੰਕ੍ਰਮਿਤ ਕੇਸਾਂ ਦੇ 0.03% ਹੀ ਰਹਿ ਗਏ ਹਨ। 18 ਅਪ੍ਰੈਲ ਨੂੰ ਐਕਟਿਵ ਕੇਸਾਂ ਦੀ ਸੰਖਿਆ 12,974 ਸੀ।

ਇੱਕ ਹੋਰ ਮਹੱਤਵਪੂਰਨ ਪ੍ਰਗਤੀ ਵਿੱਚ, ਭਾਰਤ ਵਿੱਚ ਦੈਨਿਕ ਨਵੇਂ ਕੇਸ ਦੀ ਸੰਖਿਆ ਅੱਜ 913 ਦਰਜ ਹੋਈ ਹੈ, ਜੋ 715 ਦਿਨਾਂ ਦੇ ਬਾਅਦ ਘੱਟ ਕੇ 1,000 ਦੇ ਅੰਕੜੇ ਤੋਂ ਘੱਟ ਰਹੀ ਹੈ। 18 ਅਪ੍ਰੈਲ 2020 ਨੂੰ ਕੋਵਿਡ ਦੇ ਦੈਨਿਕ 991 ਨਵੇਂ ਕੇਸ ਦਰਜ ਕੀਤੇ ਗਏ ਸਨ।

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 98.76% ਹੈ। ਪਿਛਲੇ 24 ਘੰਟਿਆਂ ਵਿੱਚ 1,316 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਤੋਂ) ਦੀ ਕੁੱਲ ਸੰਖਿਆ ਵਧ ਕੇ 4,24,95,089 ਹੋ ਗਈ ਹੈ। ਦਰਜ ਕੀਤੀਆਂ ਗਈਆਂ ਦੈਨਿਕ ਮੌਤਾਂ ਅੱਜ 10 ਤੋਂ ਘੱਟ ਰਹੀਆਂ ਹਨ।

ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਕੁੱਲ 3,14,823 ਕੋਵਿਡ-19 ਟੈਸਟ ਕੀਤੇ ਗਏ। ਭਾਰਤ ਨੇ ਹੁਣ ਤੱਕ 79.10 ਕਰੋੜ ਤੋਂ ਅਧਿਕ (79,10,79,706) ਟੈਸਟ ਕੀਤੇ ਹਨ।
ਸਪਤਾਹਿਕ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਦੇਸ਼ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.22% ਹੈ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰ ਵੀ 0.29% ਦੱਸੀ ਗਈ ਹੈ।

ਅਸਥਾਈ ਰਿਪੋਰਟ ਦੇ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਦੇਸ਼ ਵਿੱਚ ਕੋਵਿਡ-19 ਟੀਕਾਕਰਣ ਦੀ ਕਵਰੇਜ਼ 184.70 ਕਰੋੜ (1,84,70,83,279) ਤੋਂ ਅਧਿਕ ਹੋ ਗਈ ਹੈ। ਇਹ ਉਪਲਬਧੀ 2,21,87,532 ਸੈਸ਼ਨਾਂ ਦੇ ਜ਼ਰੀਏ ਹਾਸਲ ਕੀਤੀ ਗਈ ਹੈ।
12-14 ਸਾਲ ਵਰਗ ਉਮਰ ਦੇ ਬੱਚਿਆਂ ਦੇ ਲਈ ਕੋਵਿਡ-19ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ, 1.86 ਕਰੋੜ (1,86,39,260) ਤੋਂ ਅਧਿਕ ਬੱਚਿਆਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ।
ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਅਸਥਾਈ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਵੇਰਵਾ ਇਸ ਪ੍ਰਕਾਰ ਹੈ:
|
ਸੰਚਿਤ ਵੈਕਸੀਨ ਡੋਜ਼ ਕਵਰੇਜ
|
|
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
10403809
|
|
ਦੂਸਰੀ ਖੁਰਾਕ
|
10001647
|
|
ਪ੍ਰੀਕੌਸ਼ਨ ਡੋਜ਼
|
4483046
|
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
18413439
|
|
ਦੂਸਰੀ ਖੁਰਾਕ
|
17513757
|
|
ਪ੍ਰੀਕੌਸ਼ਨ ਡੋਜ਼
|
6915586
|
|
12 ਤੋਂ 14 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
18639260
|
|
15 ਤੋਂ 18 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
57333277
|
|
ਦੂਸਰੀ ਖੁਰਾਕ
|
38548306
|
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
554759695
|
|
ਦੂਸਰੀ ਖੁਰਾਕ
|
467231694
|
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
202775699
|
|
ਦੂਸਰੀ ਖੁਰਾਕ
|
185636455
|
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
126757912
|
|
ਦੂਸਰੀ ਖੁਰਾਕ
|
115626977
|
|
ਪ੍ਰੀਕੌਸ਼ਨ ਡੋਜ਼
|
12042720
|
|
ਪ੍ਰੀਕੌਸ਼ਨ ਡੋਜ਼
|
2,34,41,352
|
|
ਕੁੱਲ
|
1,84,70,83,279
|
****
ਐੱਮਵੀ/ਏਐੱਲ
(Release ID: 1813369)
ਵਿਜ਼ੀਟਰ ਕਾਊਂਟਰ : 183