ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ- “ਇੰਡਔਸ ਈਸੀਟੀਏ” ‘ਤੇ ਹਸਤਾਖਰ ਕੀਤੇ ਗਏ
ਪ੍ਰਧਾਨ ਮੰਤਰੀ ਸ਼੍ਰੀ ਮੌਰਿਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਟੋਨੀ ਐਬੌਟ ਨੂੰ ਉਨ੍ਹਾਂ ਦੀ ਅਗਵਾਈ ਲਈ ਧੰਨਵਾਦ ਕੀਤਾ
“ਇੰਨੇ ਘੱਟ ਸਮੇਂ ਵਿੱਚ ਇੰਡਔਸਈਸੀਟੀਏ ‘ਤੇ ਹਸਤਾਖਰ ਕਰਨਾ ਦੋਵੇਂ ਦੇਸ਼ਾਂ ਦੇ ਦਰਮਿਆਨ ਆਪਸੀ ਵਿਸ਼ਵਾਸ ਦੀ ਗਹਿਰਾਈ ਨੂੰ ਦਰਸਾਉਂਦਾ ਹੈ”
“ਇਸ ਸਮਝੌਤੇ ਦੇ ਅਧਾਰ ‘ਤੇ ਅਸੀਂ ਸਪਲਾਈ ਚੇਨਸ਼ ਨੂੰ ਹੋਰ ਵੀ ਸਸ਼ਕਤ ਬਣਾਉਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੀ ਸਥਿਰਤਾ ਦੇ ਪ੍ਰਤੀ ਯੋਗਦਾਨ ਦੇਣ ਦੇ ਸਮਰੱਥ ਹੋਵਾਂਗੇ”
“ਇਹ ਸਮਝੌਤਾ ਸਾਡੇ ਦਰਮਿਆਨ ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਸੈਲਾਨੀਆਂ ਦੇ ਅਦਾਨ-ਪ੍ਰਦਾਨ ਦੀ ਸੁਵਿਧਾ ਪ੍ਰਦਾਨ ਕਰੇਗਾ, ਜੋ ਜਨ-ਜਨ ਦੇ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ”
ਆਗਾਮੀ ਵਿਸ਼ਵ ਕੱਪ ਫਾਈਨਲ ਦੇ ਲਈ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ
Posted On:
02 APR 2022 11:07AM by PIB Chandigarh
ਇੱਕ ਵਰਚੁਅਲ ਸਮਾਰੋਹ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੌਰੀਸਨ ਦੀ ਮੌਜੂਦਗੀ ਵਿੱਚ, ਭਾਰਤ ਸਰਕਾਰ ਦੀ ਤਰਫ਼ੋਂ ਕੇਂਦਰੀ ਵਣਜ ਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਆਸਟ੍ਰੇਲੀਆ ਸਰਕਾਰ ਦੇ ਵਪਾਰ ਸੈਰ-ਸਪਾਟਾ ਤੇ ਨਿਵੇਸ਼ ਮੰਤਰੀ ਸ਼੍ਰੀ ਡੈਨ ਤੇਹਾਨ ਨੇ ਅੱਜ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ਇੰਡਔਸ ਈਸੀਟੀਏ) ‘ਤੇ ਹਸਤਾਖਰ ਕੀਤੇ।
ਹਸਤਾਖਰ ਸੰਪੰਨ ਹੋਣ ਦੇ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਇਹ ਉਨ੍ਹਾਂ ਦੀ ਤੀਸਰੀ ਗੱਲਬਾਤ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੌਰਿਸਨ ਦੀ ਅਗਵਾਈ ਅਤੇ ਉਨ੍ਹਾਂ ਦੇ ਵਪਾਰ ਦੂਤ ਤੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਟੋਨੀ ਐਬੌਟ ਦੇ ਪ੍ਰਯਤਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਇੱਕ ਸਫ਼ਲ ਅਤੇ ਪ੍ਰਭਾਵੀ ਜੁੜਾਅ ਦੇ ਲਈ ਵਪਾਰ ਮੰਤਰੀਆਂ ਅਤੇ ਉਨ੍ਹਾਂ ਦੀ ਵੀ ਸਰਾਹਨਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਨੇ ਘੱਟ ਸਮੇਂ ਵਿੱਚ ਇੰਡਔਸ ਈਸੀਟੀਏ ‘ਤੇ ਹਸਤਾਖਰ ਕਰਨਾ ਦੋਹਾਂ ਦੇਸ਼ਾਂ ਦੇ ਦਰਮਿਆਨ ਆਪਸੀ ਵਿਸ਼ਵਾਸ ਦੀ ਗਹਿਰਾਈ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਇੱਕ-ਦੂਸਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੋਨੋਂ ਅਰਥਵਿਵਸਥਾਵਾਂ ਵਿੱਚ ਮੌਜੂਦ ਅਪਾਰ ਸੰਭਾਵਨਾ ਦੇ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਨੂੰ ਇਨ੍ਹਾਂ ਅਵਸਰਾਂ ਦੇ ਬਾਰੇ ਪੂਰੀ ਤਰ੍ਹਾਂ ਨਾਲ ਲਾਭ ਉਠਾਉਣ ਦੇ ਸਮਰੱਥ ਬਣਾਏਗਾ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ, “ਇਹ ਸਾਡੇ ਦੁਵੱਲੇ ਸਬੰਧਾਂ ਦੇ ਲਈ ਇੱਕ ਮਹੱਤਵਪੂਰਨ ਪਲ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਇਸ ਸਮਝੌਤੇ ਦੇ ਅਧਾਰ ‘ਤੇ ਅਸੀਂ ਇੱਕਠਿਆਂ ਸਪਲਾਈ ਚੇਨਸ ਨੂੰ ਹੋਰ ਵੀ ਅਧਿਕ ਸਸ਼ਕਤ ਬਣਾਉਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੀ ਸਥਿਰਤਾ ਵਿੱਚ ਵੀ ਯੋਗਦਾਨ ਦੇਣ ਦੇ ਸਮਰੱਥ ਹੋਣਗੇ।”
‘ਜਨ-ਜਨ’ ਦੇ ਦਰਮਿਆਨ ਸਬੰਧਾਂ ਨੂੰ ਭਾਰਤ ਅਤੇ ਆਸਟ੍ਰੇਲੀਆ ਦੇ ਸਬੰਧਾਂ ਦਾ ਪ੍ਰਮੁੱਖ ਥੰਮ੍ਹ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਇਸ ਸਮਝੌਤੇ ਨਾਲ ਸਾਡੇ ਦੋਵੇਂ ਦੇਸ਼ਾਂ ਦੇ ਦਰਮਿਆਨ ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਸੈਲਾਨੀਆਂ ਦੇ ਅਦਾਨ-ਪ੍ਰਦਾਨ ਦੀ ਸੁਵਿਧਾ ਹੋਵੇਗੀ, ਜੋ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।”
ਪ੍ਰਧਾਨ ਮੰਤਰੀ ਨੇ ਆਗਾਮੀ ਵਿਸ਼ਵ ਕੱਪ ਫਾਈਨਲ ਲਈ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਮੌਰਿਸਨ ਨੇ ਵੀ ਹਾਲ ਦੇ ਵਰ੍ਹਿਆਂ ਵਿੱਚ ਦੋਨੋਂ ਦੇਸ਼ਾਂ ਦੇ ਦਰਮਿਆਨ ਜ਼ਿਕਰਯੋਗ ਪੈਮਾਨੇ ‘ਤੇ ਸਹਿਯੋਗ ਬਾਰੇ ਚਰਚਾ ਕੀਤੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਉਨ੍ਹਾਂ ਦੀ ਅਗਵਾਈ ਲਈ ਧੰਨਵਾਦ ਕੀਤਾ। ਇੰਡਔਸ ਈਸੀਟੀਏ ‘ਤੇ ਹਸਤਾਖਰ ਨੂੰ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਵਧਦੇ ਸਬੰਧਾਂ ਵਿੱਚ ਇੱਕ ਹੋਰ ਮੀਲ ਦਾ ਪੱਥਰ ਦੱਸਦੇ ਹੋਏ, ਆਸਟ੍ਰੇਲਿਆਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਝੌਤਾ ਸਬੰਧਾਂ ਨੂੰ ਹੋਰ ਵੀ ਅਧਿਕ ਮਜ਼ਬੂਤ ਕਰੇਗਾ।
ਸ਼੍ਰੀ ਮੌਰਿਸਨ ਨੇ ਕਿਹਾ ਕਿ ਵਪਾਰ ਅਤੇ ਆਰਥਿਕ ਸਹਿਯੋਗ ਵਿੱਚ ਵਾਧੇ ਦੇ ਇਲਾਵਾ ਇੰਡਔਸ ਈਸੀਟੀਏ ਕਾਰਜ, ਅਧਿਐਨ ਅਤੇ ਯਾਤਰਾ ਦੇ ਅਵਸਰਾਂ ਦਾ ਵਿਸਤਾਰ ਕਰਕੇ ਦੋਨੋਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਨਿਕਟਤਾਪੂਰਨ ਅਤੇ ਗੂੜ੍ਹੇ ਸਬੰਧਾਂ ਨੂੰ ਹੋਰ ਵੀ ਮਜ਼ਬੂਤ ਕਰੇਗਾ। ਇਹ ਸਾਡੇ ਕਾਰੋਬਾਰਾਂ ਨੂੰ ਇੱਕ ਜ਼ੋਰਦਾਰ ਸੰਕੇਤ ਹੋਵੇਗਾ ਕਿ ‘ਸਭ ਤੋਂ ਬੜੇ ਦਰਵਾਜ਼ਿਆਂ ਵਿੱਚੋਂ ਇੱਕ’ ਹੁਣ ਖੁੱਲ੍ਹਾ ਹੈ, ਕਿਉਂਕਿ ਦੋ ਸਸ਼ਕਤ ਖੇਤਰੀ ਅਰਥਵਿਵਸਥਾਵਾਂ ਅਤੇ ਸਮਾਨ ਵਿਚਾਰਧਾਰਾ ਵਾਲੇ ਲੋਕਤੰਤਰ ਪਰਸਪਰ ਲਾਭ ਦੇ ਲਈ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਸਪਸ਼ਟ ਸੰਦੇਸ਼ ਵੀ ਦਿੰਦਾ ਹੈ ਕਿ ਲੋਕਤੰਤਰ ਇਕੱਠੇ ਕੰਮ ਕਰ ਰਹੇ ਹਨ ਅਤੇ ਸਪਲਾਈ ਚੇਨਸ ਦੀ ਸੁਰੱਖਿਆ ਅਤੇ ਸਸ਼ਕਤਤਾ ਸੁਨਿਸ਼ਚਿਤ ਕਰ ਰਹੇ ਹਨ।
ਭਾਰਤ ਅਤੇ ਆਸਟ੍ਰੇਲੀਆ ਦੇ ਮੰਤਰੀਆਂ ਨੇ ਵੀ ਸਮਝੌਤੇ ‘ਤੇ ਹਸਤਾਖਰ ਕਰਨ ਤੋਂ ਪਹਿਲਾਂ ਦੋਨੋਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਦੀ ਵਧਦੀ ਤਾਕਤ ‘ਤੇ ਵਿਚਾਰ ਵਿਅਕਤ ਕੀਤੇ।
ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਵਧਦੇ ਆਰਥਿਕ ਅਤੇ ਵਣਜਕ ਸਬੰਧ ਦੋਨੋਂ ਦੇਸ਼ਾਂ ਦੇ ਦਰਮਿਆਨ ਤੇਜ਼ੀ ਨਾਲ ਵਿਵਿਧੀਕਰਣ ਅਤੇ ਗਹਿਨ ਸਬੰਧਾਂ ਦੀ ਸਥਿਰਤਾ ਅਤੇ ਮਜ਼ਬੂਤੀ ਵਿੱਚ ਯੋਗਦਾਨ ਕਰਦੇ ਹਨ। ਵਸਤੂਆਂ ਅਤੇ ਸੇਵਾਵਾਂ ਦੇ ਖੇਤਰ ਵਿੱਚ ਵਪਾਰ ਨੂੰ ਸ਼ਾਮਲ ਕਰਦੇ ਹੋਏ, ਇੰਡਔਸ ਈਸੀਟੀਏ ਇੱਕ ਸੰਤੁਲਿਤ ਅਤੇ ਨਿਆਂਸੰਗਤ ਵਪਾਰ ਸਮਝੌਤਾ ਹੈ, ਜੋ ਦੋਨੋਂ ਦੇਸ਼ਾਂ ਦੇ ਦਰਮਿਆਨ ਪਹਿਲਾਂ ਤੋਂ ਗਹਿਰੇ, ਡੂੰਘੇ ਅਤੇ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਵਸਤੂਆਂ ਤੇ ਸੇਵਾਵਾਂ ਵਿੱਚ ਦੁਵੱਲੇ ਵਪਾਰ ਨੂੰ ਵਧਾਏਗਾ, ਨਵੇਂ ਰੋਜ਼ਗਾਰ ਦੇ ਅਵਸਰਾਂ ਦੀ ਸਿਰਜਣਾ ਕਰੇਗਾ, ਜੀਵਨ ਪੱਧਰ ਨੂੰ ਵਧਾਏਗਾ ਤੇ ਦੋਵੇਂ ਦੇਸ਼ਾਂ ਦੇ ਲੋਕਾਂ ਦੇ ਆਮ ਕਲਿਆਣ ਵਿੱਚ ਸੁਧਾਰ ਕਰੇਗਾ।
*********
ਡੀਐੱਸ
(Release ID: 1813293)
Visitor Counter : 186
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam