ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੇਵਾਮੁਕਤ ਰਾਜ ਸਭਾ ਮੈਂਬਰਾਂ ਨੂੰ ਵਿਦਾਈ ਦਿੱਤੀ


“ਅਨੁਭਵੀ ਮੈਂਬਰਾਂ ਦੇ ਸੇਵਾਮੁਕਤ ਹੋਣ ਨਾਲ ਸਦਨ ਨੂੰ ਨੁਕਸਾਨ ਹੁੰਦਾ ਹੈ”

“ਸਦਨ ਪੂਰੇ ਦੇਸ਼ ਦੀਆਂ ਸੰਵੇਦਨਾਵਾਂ, ਭਾਵਨਾ, ਪੀੜਾ ਅਤੇ ਉਤਸ਼ਾਹ ਨੂੰ ਦਰਸਾਉਂਦਾ ਹੈ”

Posted On: 31 MAR 2022 1:12PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਦੇ ਸਾਰੇ ਸੇਵਾਮੁਕਤ ਹੋ ਰਹੇ ਮੈਂਬਰਾਂ ਦੇ ਯੋਗਦਾਨ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਸੇਵਾਮੁਕਤ ਹੋਣ ਵਾਲੇ ਮੈਂਬਰਾਂ ਦੇ ਅਨੁਭਵਾਂ ਨੂੰ ਸਾਂਝੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਬਾਕੀ ਮੈਂਬਰਾਂ ਦੀ ਜਿੰਮੇਦਾਰੀ ਵਧ ਜਾਂਦੀ ਹੈ, ਕਿਉਂਕਿ ਉਨ੍ਹਾਂ ਨੂੰ ਨਿਵਰਤਮਾਨ ਮੈਂਬਰਾਂ ਦੇ ਕਰਤੱਵਾਂ ਦਾ ਨਿਰਬਾਹ ਕਰਨਾ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦਨ ਪੂਰੇ ਦੇਸ਼ ਦੀਆਂ ਸੰਵੇਦਨਾਵਾਂ, ਭਾਵਨਾ, ਪੀੜਾ ਅਤੇ ਉਤਸ਼ਾਹ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਇੱਕ ਮੈਂਬਰ ਦੇ ਰੂਪ ਵਿੱਚ ਅਸੀਂ ਸਦਨ ਵਿੱਚ ਬਹੁਤ ਯੋਗਦਾਨ ਕਰਦੇ ਹਾਂ ਲੇਕਿਨ ਇਹ ਵੀ ਸੱਚ ਹੈ ਕਿ ਸਦਨ ਸਾਨੂੰ ਬਹੁਤ ਕੁਝ ਦਿੰਦਾ ਹੈ ਕਿਉਂਕਿ ਸਦਨ ਹਰ ਦਿਨ ਭਾਰਤ ਦੇ ਵਿਭਿੰਨ ਸਰੂਪਾਂ ਨਾਲ ਯੁਕਤ ਸਮਾਜ ਦੀਆਂ ਵਰਤਮਾਨ ਵਿਵਸਥਾਵਾਂ ਨੂੰ ਸਮਝਾਉਣ ਦਾ ਅਵਸਰ ਦਿੰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੁਝ ਮੈਂਬਰ ਸਦਨ ਤੋਂ ਸੇਵਾਮੁਕਤ ਹੋ ਰਹੇ ਹੋਣ ਲੇਕਿਨ ਉਹ ਆਪਣੇ ਸਮ੍ਰਿੱਧ ਅਨੁਭਵ ਨੂੰ ਆਪਣੇ ਨਾਲ ਦੇਸ਼ ਦੇ ਕੋਨੇ-ਕੋਨੇ ਤੱਕ ਲੈ ਜਾਣਗੇ।

ਪ੍ਰਧਾਨ ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਮੈਂਬਰਾਂ ਨੂੰ ਆਪਣੀਆਂ ਯਾਦਾਂ ਨੂੰ ਭਾਵੀ ਪੀੜ੍ਹੀਆਂ ਦੇ ਲਈ ਉਪਯੋਗੀ ਸੰਦਰਭ ਦੇ ਰੂਪ ਵਿੱਚ ਕਲਮਬੱਧ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂਬਰ ਦੇਸ਼ ਦੀ ਦਿਸ਼ਾ ਨੂੰ ਆਕਾਰ ਦਿੰਦੇ ਹਨ ਅਤੇ ਇਸ ਨੂੰ ਪ੍ਰਭਾਵਿਤ ਵੀ ਕਰਦੇ ਹਨ, ਉਨ੍ਹਾਂ ਦੀਆਂ ਯਾਦਾਂ ਦਾ ਉਪਯੋਗ ਸੰਸਥਾਗਤ ਤਰੀਕੇ ਨਾਲ ਦੇਸ਼ ਦੇ ਵਿਕਾਸ ਦੇ ਲਈ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਸੇਵਾਮੁਕਤ ਹੋਣ ਵਾਲੇ ਮੈਂਬਰਾਂ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਉਤਸਵ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਬੇਨਤੀ ਕੀਤੀ।

 

*********

ਡੀਐੱਸ



(Release ID: 1812008) Visitor Counter : 137