ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਦੀ ਸਥਾਪਨਾ ਦੇ ਲਈ ਆਯੁਸ਼ ਮੰਤਰਾਲੇ ਦੁਆਰਾ ਡਬਲਿਊਐੱਚਓ ਦੇ ਨਾਲ ਕੀਤੇ ਮੇਜ਼ਬਾਨ ਦੇਸ਼ ਸਮਝੌਤੇ ਦਾ ਸੁਆਗਤ ਕੀਤਾ
Posted On:
26 MAR 2022 9:14AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਦੀ ਸਥਾਪਨਾ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਕੇਂਦਰ ਧਰਤੀ ਨੂੰ ਤੰਦਰੁਸਤ ਬਣਾਉਣ ਅਤੇ ਆਲਮੀ ਹਿਤ ਵਿੱਚ ਸਾਡੀਆਂ ਸਮ੍ਰਿੱਧ ਪਰੰਪਰਾਗਤ ਪਿਰਤਾਂ ਦੀ ਵਰਤੋਂ ਕਰਨ ਵਿੱਚ ਆਪਣਾ ਯੋਗਦਾਨ ਕਰੇਗਾ।
ਆਯੁਸ਼ ਮੰਤਰਾਲੇ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਕੇਂਦਰ ਦੇ ਲਈ ਇੱਕ ਮੇਜ਼ਬਾਨ ਦੇਸ਼ ਸਮਝੌਤਾ ਕੀਤਾ।
ਪ੍ਰਧਾਨ ਮੰਤਰੀ ਨੇ ਆਯੁਸ਼ ਮੰਤਰਾਲੇ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਟਵੀਟਸ ਦਾ ਜਵਾਬ ਦਿੰਦੇ ਹੋਏ ਇਹ ਗੱਲ ਕਹੀ।
ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ-
“ਭਾਰਤ ਆਪਣੇ ਇੱਥੇ ਅਤਿਆਧੁਨਿਕ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਦੀ ਸਥਾਪਨਾ ਨੂੰ ਲੈ ਕੇ ਕਾਫੀ ਸਨਮਾਨਿਤ ਮਹਿਸੂਸ ਕਰ ਰਿਹਾ ਹੈ। ਇਹ ਕੇਂਦਰ ਇੱਕ ਤੰਦਰੁਸਤ ਗ੍ਰਹਿ ਦੇ ਨਿਰਮਾਣ ਅਤੇ ਆਲਮੀ ਹਿਤ ਦੇ ਲਈ ਸਾਡੀਆਂ ਸਮ੍ਰਿੱਧ ਪਰੰਪਰਾਗਤ ਪਿਰਤਾਂ ਦੀ ਵਰਤੋਂ ਕਰਨ ਦੀ ਦਿਸ਼ਾ ਵਿੱਚ ਯੋਗਦਾਨ ਕਰੇਗਾ।”
“ਭਾਰਤ ਦੀਆਂ ਪਰੰਪਰਾਗਤ ਦਵਾਈਆਂ ਅਤੇ ਵੈੱਲਨੈੱਸ ਪ੍ਰੈਕਟਿਸਿਜ਼ ਵਿਸ਼ਵ ਪੱਧਰ 'ਤੇ ਕਾਫੀ ਮਕਬੂਲ ਹਨ। ਇਹ ਡਬਲਿਊਐੱਚਓ ਸੈਂਟਰ ਸਾਡੇ ਸਮਾਜ ਵਿੱਚ ਖੁਸ਼ਹਾਲੀ ਫੈਲਾਉਣ ਦੀ ਦਿਸ਼ਾ ਵਿੱਚ ਇੱਕ ਲੰਬਾ ਸਫ਼ਰ ਤੈਅ ਕਰੇਗਾ।”
*****
ਡੀਐੱਸ/ਐੱਸਟੀ
(Release ID: 1810090)
Visitor Counter : 176
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam