ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੇਵਲ ਇੱਕ ਸਾਲ ਵਿੱਚ ਇੱਕ ਲੱਖ ਕਰੋੜ ਰੁਪਏ ਦੀ ਕੀਮਤ ਦੇ ਆਰਡਰ ਪ੍ਰਾਪਤ ਕਰਨ ਦੇ ਲਈ ਗਵਰਨਮੈਂਟ ਈ-ਮਾਰਕਿਟਪਲੇਸ (ਜੀਈਐੱਮ) ਦੀ ਪ੍ਰਸ਼ੰਸਾ ਕੀਤੀ
Posted On:
24 MAR 2022 9:25AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿੱਤ ਵਰ੍ਹੇ 2021-22 ਵਿੱਚ ਇੱਕ ਲੱਖ ਕਰੋੜ ਰੁਪਏ ਦੀ ਸਲਾਨਾ ਖਰੀਦ ਪ੍ਰਾਪਤ ਕਰਨ ਦੇ ਲਈ ਗਵਰਨਮੈਂਟ ਈ-ਮਾਰਕਿਟਪਲੇਸ (ਜੀ-ਈ-ਐੱਮ) ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੀ-ਈ-ਐੱਮ ਪਲੈਟਫਾਰਮ ਵਿਸ਼ੇਸ਼ ਕਰਕੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰ ਰਿਹਾ ਹੈ ਅਤੇ ਆਰਡਰਾਂ ਦੀ ਕੁੱਲ ਕੀਮਤ ਦਾ 57 ਪ੍ਰਤੀਸ਼ਤ ਇਸੇ ਸੈਕਟਰ ਤੋਂ ਆਉਂਦਾ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਇਹ ਜਾਣ ਕੇ ਪ੍ਰਸੰਨਤਾ ਹੋਈ ਕਿ @GeM_India ਨੇ ਇਕੱਲੇ ਇੱਕ ਸਾਲ ਵਿੱਚ ਇੱਕ ਲੱਖ ਕਰੋੜ ਰੁਪਏ ਦੀ ਕੀਮਤ ਦੇ ਆਰਡਰ ਪ੍ਰਾਪਤ ਕੀਤੇ ਹਨ। ਇਹ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਮਹੱਤਵਪੂਰਨ ਵਾਧਾ ਹੈ। ਜੀਈਐੱਮ ਪਲੈਟਫਾਰਮ ਵਿਸ਼ੇਸ਼ ਕਰਕੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਮਜ਼ਬੂਤ ਬਣਾ ਰਿਹਾ ਹੈ ਤੇ ਆਰਡਰਾਂ ਦੀ ਕੁੱਲ ਕੀਮਤ ਦਾ 57 ਪ੍ਰਤੀਸ਼ਤ ਇਸੇ ਸੈਕਟਰ ਤੋਂ ਆਉਂਦਾ ਹੈ।”
*****
ਡੀਐੱਸ/ਐੱਸਟੀ
(Release ID: 1809198)
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam