ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਅਹਿਮਦਾਬਾਦ ਵਿੱਚ ਐੱਸਜੀਵੀਪੀ ਗੁਰੂਕੁਲ ਵਿਖੇ ਭਾਵ ਵੰਦਨਾ ਪਰਵ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼


“ਪੂਜਯ ਸ਼ਾਸਤਰੀਜੀ ਮਹਾਰਾਜ ਦੀ ਜੀਵਨੀ ਇੱਕ ਮਹਾਨ ਸ਼ਖ਼ਸੀਅਤ ਦੇ ਨਿਰਸਵਾਰਥ ਜੀਵਨ ਬਾਰੇ ਦੱਸੇਗੀ, ਜੋ ਗਿਆਨ ਦੀ ਖੋਜ ਅਤੇ ਸਮਾਜ ਸੇਵਾ ਦੇ ਪ੍ਰਤੀ ਸਦਾ ਸਮਰਪਿਤ ਰਹੇ”


“ਸ਼ਾਸਤਰੀਜੀ ਨੇ ਸਮੇਂ ਦੀ ਮੰਗ ਦੇ ਅਨੁਸਾਰ ਪ੍ਰਾਚੀਨ ਸਿਆਣਪ ਨੂੰ ਅਪਣਾਉਣ ਅਤੇ ਜੜਤਾ ਦਾ ਤਿਆਗ ਕਰਨ ‘ਤੇ ਜ਼ੋਰ ਦਿੱਤਾ”

“ਸੰਤਾਂ ਅਤੇ ਭਗਤੀ ਅੰਦੋਲਨ ਨੇ ਸੁਤੰਤਰਤਾ ਅੰਦੋਲਨ ਦੀ ਨੀਂਹ (ਬੁਨਿਆਦ) ਰੱਖਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ”

Posted On: 20 MAR 2022 10:51PM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ, ਗੁਜਰਾਤ ਸਥਿਤ ਐੱਸਜੀਵੀਪੀ ਗੁਰੂਕੁਲ ਦੇ ਭਾਵ ਵੰਦਨਾ ਪਰਵ ਦੇ ਅਵਸਰ ‘ਤੇ ਸੰਬੋਧਨ ਕੀਤਾ। ਇਹ ਸਮਾਗਮ ਪੂਜਯ ਸ਼ਾਸਤਰੀਜੀ ਮਹਾਰਾਜ ਦੀ ਜੀਵਨੀ ‘ਸ਼੍ਰੀ ਧਰਮਜੀਵਨ ਗਾਥਾ’ ਨੂੰ ਜਾਰੀ ਕਰਨ ਦੇ ਅਵਸਰ ‘ਤੇ ਆਯੋਜਿਤ ਕੀਤਾ ਗਿਆ ਸੀ।

ਇਸ ਅਵਸਰ ‘ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਨ ਸ਼ਖ਼ਸੀਅਤਾਂ ਦੇ ਕਾਰਜਾਂ ਅਤੇ ਗਾਥਾਵਾਂ, ਕਲਮਬੱਧ ਹੋਣ ਦੀ ਬਜਾਏ ਜ਼ਿਆਦਾਤਰ ਯਾਦ ਅਤੇ ਮੌਖਿਕ ਪਰੰਪਰਾ ਵਿੱਚ ਮੌਜੂਦਾ ਰਹਿੰਦੀ ਹਨਉਨ੍ਹਾਂ ਨੇ ਕਿਹਾ ਕਿ ਪੂਜਯ ਸ਼ਾਸਤਰੀਜੀ ਮਹਾਰਾਜ ਦੀ ਜੀਵਨੀ ਇੱਕ ਮਹਾਨ ਸ਼ਖ਼ਸੀਅਤ ਦੇ ਨਿਰਸੁਆਰਥ ਜੀਵਨ ਬਾਰੇ ਦੱਸੇਗੀ, ਜੋ ਗਿਆਨ ਦੀ ਖੋਜ ਅਤੇ ਸਮਾਜ ਸੇਵਾ ਦੇ ਪ੍ਰਤੀ ਸਦਾ ਸਮਰਪਿਤ ਰਹੇ। ਇਸ ਜੀਵਨੀ ਨੂੰ ਕਲਮਬੱਧ ਕੀਤਾ ਗਿਆ ਹੈ। ਪੂਜਯ ਸ਼ਾਸਤਰੀਜੀ ਮਹਾਰਾਜ ਦੇ ‘ਸਬਕਾ ਕਲਿਆਣ’ ਮੂਲਮੰਤਰ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦਾ ਉਨ੍ਹਾਂ ਦਾ ਵਿਜ਼ਨ ਸ਼ਾਸਤਰੀਜੀ ਮਹਾਰਾਜ ਜਿਹੇ ਮਹਾਨ ਵਿਅਕਤੀਆਂ ਤੋਂ ਪ੍ਰੇਰਿਤ ਹੈ ਅਤੇ ‘ਸਰਵਜਨ ਹਿਤਾਯ, ਸਰਵਜਨ ਸੁਖਾਯ’ ਦੇ ਦਰਸ਼ਨ ‘ਤੇ ਅਧਾਰਿਤ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਚੀਨ ਭਾਰਤ ਦੀ ਗੁਰੂਕੁਲ ਪਰੰਪਰਾ ਨੇ ‘ਸਰਵਜਨ ਹਿਤਾਯ’ ਨੂੰ ਆਤਮਸਾਤ ਕਰਿਆ ਹੋਇਆ ਸੀ, ਕਿਉਂਕਿ ਗੁਰੂਕੁਲ ਦੇ ਸ਼ਿਸ਼ (ਚੇਲੇ) ਹਰ ਵਰਗ ਦੇ ਸਨ ਅਤੇ ਸਾਰੇ ਇਕੱਠੇ ਅਧਿਐਨ ਕਰਦੇ ਸਨ। ਇਸੇ ਪਰੰਪਰਾ ਵਿੱਚ ਉਸ ਦੇ ਗੌਰਵਸ਼ਾਲੀ ਅਤੀਤ ਅਤੇ ਸ਼ਾਨਦਾਰ ਭਵਿੱਖ ਨੂੰ ਜੋੜਨ ਦੇ ਬੀਜ ਸਮਾਹਿਤ ਹਨ। ਇਹ ਪਰੰਪਰਾ ਦੇਸ਼ ਦੇ ਆਮ ਨਾਗਰਿਕਾਂ ਨੂੰ ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਪ੍ਰੇਰਣਾ ਪ੍ਰਦਾਨ ਕਰਦੀ ਹੈ। ਸ਼ਾਸਤਰੀਜੀ ਨੇ ਆਪਣੀ ਗੁਰੂਕੁਲ ਦੇ ਜ਼ਰੀਏ ਵਿਸ਼ਵਭਰ ਦੇ ਕਈ ਲੋਕਾਂ ਦੇ ਜੀਵਨ ਨੂੰ ਆਕਾਰ ਦਿੱਤਾਪ੍ਰਧਾਨ ਮੰਤਰੀ ਨੇ ਕਿਹਾ, “ਉਨ੍ਹਾਂ ਦਾ ਜੀਵਨ ਸਿਰਫ਼ ਉਪਦੇਸ਼ਾਤਮਕ ਜਾਂ ਵਿਵਸਥਾ-ਮੂਲਕ ਹੀ ਨਹੀਂ ਸੀ, ਬਲਕਿ ਉਹ ਅਨੁਸ਼ਾਸਨ ਅਤੇ ਤਪੱਸਿਆ ਦਾ ਨਿਰੰਤਰ ਪ੍ਰਵਾਹ ਸੀ......ਅਤੇ ਉਹ ਕਰਤੱਵ ਪਥ ‘ਤੇ ਨਿਰੰਤਰ ਸਾਡਾ ਮਾਰਗਦਰਸ਼ਨ ਕਰਦੇ ਹਨ।”

ਐੱਸਜੀਵੀਪੀ ਗੁਰੂਕੁਲ ਦੇ ਨਾਲ ਆਪਣੇ ਨਿਜੀ ਜੁੜਾਅ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਨ ਸੰਸਥਾਵਾਂ ਵਿੱਚ ਪ੍ਰਾਚੀਨ ਸਿਆਣਪ ਵਿੱਚ ਆਧੁਨਿਕਤਾ ਦੇ ਤੱਤਾਂ ਦਾ ਸਮਾਵੇਸ਼ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਾਸਤਰੀਜੀ ਨੇ ਸਮੇਂ ਦੀ ਮੰਗ ਦੇ ਅਨੁਸਾਰ ਪ੍ਰਾਚਨੀ ਸਿਆਣਪ ਨੂੰ ਅਪਣਾਉਣ ਅਤੇ ਜੜਤਾ ਦਾ ਤਿਆਗ ਕਰਨ ‘ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਤਾਂ ਅਤੇ ਭਗਤੀ ਅੰਦੋਲਨ ਨੇ ਸੁਤੰਤਰਤਾ ਅੰਦੋਲਨ ਦੀ ਨੀਂਹ (ਬੁਨਿਆਦ) ਰੱਖਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਕਿਹਾ ਕਿ ਗੁਰੂਕੁਲ ਪਰਿਵਾਰ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਅਤੇ ਅੰਮ੍ਰਿਤ ਕਾਲ ਵਿੱਚ ਯੋਗਦਾਨ ਕਰਨ ਦੇ ਲਈ ਅੱਗੇ ਆ ਸਕਦਾ ਹੈ। ਮਹਾਮਾਰੀ ਅਤੇ ਯੂਕ੍ਰੇਨ ਜਿਹੇ ਸੰਕਟਾਂ ਦੇ ਕਾਰਨ ਉਤਪੰਨ ਅਨਿਸ਼ਚਿਤਤਾ ਦੀ ਸਥਿਤੀ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਤਮਨਿਰਭਰਤਾ ਦੇ ਮਹੱਤਵ ਨੂੰ ਦੁਹਰਾਇਆ। ਉਨ੍ਹਾਂ ਨੇ ਗੁਰੂਕੁਲ ਪਰਿਵਾਰ ਨੂੰ ‘ਵੋਕਲ ਫੌਰ ਲੋਕਲ’ ਹੋਣ ਲਈ ਕਿਹਾ

ਉਨ੍ਹਾਂ ਨੇ ਸਾਰਿਆਂ ਨੂੰ ਕਿਹਾ ਕਿ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਸੂਚੀ ਬਣਾਓ ਅਤੇ ਆਯਾਤ ਕੀਤੀਆਂ ਚੀਜ਼ਾਂ ‘ਤੇ ਨਿਰਭਰਤਾ ਨੂੰ ਘੱਟ ਕਰੋ। ਜੇਕਰ ਕਿਸੇ ਉਪਲਬਧ ਵਸਤੂ ਵਿੱਚ ਕਿਸੇ ਭਾਰਤੀ ਦੀ ਮਿਹਨਤ ਲਗੀ ਹੋਵੇ, ਤਾਂ ਉਸ ਨੂੰ ਹਮੇਸ਼ਾ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ, ਗੁਰੂਕੁਲ ਪਰਿਵਾਰ ਸਿੰਗਲ-ਯੂਜ਼ ਪਲਾਸਟਿਕ ਦਾ ਇਸਤੇਮਾਲ ਨਾ ਕਰਦੇ ਹੋਏ ਸਵੱਛ ਭਾਰਤ ਅਭਿਯਾਨ ਵਿੱਚ ਵੀ ਯੋਗਦਾਨ ਕਰ ਸਕਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਕਿਹਾ ਕਿ ਲੋਕ ਨਿਯਮਿਤ ਤੌਰ ‘ਤੇ ‘ਸਟੈਚੂ ਆਵ੍ ਯੂਨਿਟੀ’ ਜਾਂ ਸਥਾਨਕ ਪ੍ਰਤਿਮਾ ਸਥਲਾਂ ‘ਤੇ ਜਾ ਕੇ ਉੱਥੇ ਸਾਫ਼-ਸਫ਼ਾਈ ਦੀ ਸਥਿਤੀ ਵਿੱਚ ਸੁਧਾਰ ਲਿਆ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂਕੁਲ ਪਰਿਵਾਰ ਰਸਾਇਣਾਂ ਅਤੇ ਹੋਰ ਨੁਕਸਾਨਾਂ ਤੋਂ ਧਰਤੀ ਮਾਤਾ ਦੀ ਰੱਖਿਆ ਦੇ ਲਈ ਕੁਦਰਤੀ ਖੇਤੀ ਨੂੰ ਪ੍ਰੋਤਸਾਹਿਤ ਕਰੇਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂਕੁਲ ਇਸ ਦਿਸ਼ਾ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਅੰਤ ਵਿੱਚ ਗੁਰੂਕੁਲ ਪਰਿਵਾਰ ਨੂੰ ਬੇਨਤੀ ਕੀਤੀ ਕਿ ਉਹ ਪੂਜਯ ਸ਼ਾਸਤਰੀਜੀ ਮਹਾਰਾਜ ਦੀਆਂ ਸਿੱਖਿਆਵਾਂ ਦਾ ਪਾਲਨ ਕਰਦੇ ਹੋਏ, ਅਭਿਨਵ ਤਰੀਕੇ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ।

****

 

ਡੀਐੱਸ/ਐੱਸਡੀ
 



(Release ID: 1807927) Visitor Counter : 109