ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਭਾਰਤ ਦੇ ਦੂਰਸੰਚਾਰ ਵਿਭਾਗ ਤੇ ਰਾਸ਼ਟਰਮੰਡਲ ਦੂਰਸੰਚਾਰ ਸੰਗਠਨ ਦੁਆਰਾ ਪ੍ਰਭਾਵਸ਼ਾਲੀ ਆਈਸੀਟੀ ਨੂੰ ਅਪਣਾਉਣ ਵਿੱਚ ਭਾਰਤ ਦੀਆਂ ਸਫ਼ਲਤਾਵਾਂ ਨੂੰ ਉਜਾਗਰ ਕਰਨ ਲਈ ਸਮਾਰੋਹ
Posted On:
18 MAR 2022 9:40AM by PIB Chandigarh
ਦੂਰਸੰਚਾਰ ਵਿਭਾਗ, ਭਾਰਤ ਸਰਕਾਰ ਤੇ ਕਾਮਨਵੈਲਥ ਟੈਲੀਕਮਿਊਨੀਕੇਸ਼ਨ ਆਰਗੇਨਾਈਜ਼ੇਸ਼ਨ (ਸੀਟੀਓ) ਨੇ 'ਡਿਜੀਟਲ ਟ੍ਰਾਂਸਫਾਰਮੇਸ਼ਨ ਸੈਂਟਰ ਸਟੇਜ (ਡੀਟੀਸੀਐਸ) - ਇੰਡੀਆ' ਨੇ ਮੈਂਬਰ ਦੇਸ਼ਾਂ ਨੂੰ ਭਾਰਤ ਦੀ ਪ੍ਰਭਾਵਸ਼ਾਲੀ ਸੂਚਨਾ ਅਤੇ ਸੰਚਾਰ ਟੈਕਨੋਲੋਜੀ (ICTs) ਅਪਣਾਉਣ ਹਿਤ ਉਤਸ਼ਾਹਿਤ ਕਰਨ ਅਤੇ ਭਾਰਤ ਦੀਆਂ ਸਫ਼ਲਤਾਵਾਂ ਨੂੰ ਦਿਖਾਉਣ ਅਤੇ ਉਜਾਗਰ ਕਰਨ ਲਈ ਇੱਕ ਔਨਲਾਈਨ ਈਵੈਂਟ ਕਰਵਾਇਆ। ਭਾਰਤ ਸੀਟੀਓ ਦਾ ਇੱਕ ਮੈਂਬਰ ਦੇਸ਼ ਹੈ ਜਿਸ ਵਿੱਚ 33 ਦੇਸ਼ ਇਸ ਦੇ ਮੈਂਬਰ ਹਨ।
ਇਸ ਈਵੈਂਟ ਵਿੱਚ, ਆਧਾਰ (ਵਿਲੱਖਣ ਡਿਜੀਟਲ ਪਛਾਣਕਰਤਾ) ਅਤੇ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਸਿਸਟਮ ਦੀ ਸਫ਼ਲਤਾ ਦੀਆਂ ਕਹਾਣੀਆਂ, ਜੋ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਅਹਿਮ ਤੱਤ ਹਨ, ਨੂੰ ਸੀਟੀਓ ਮੈਂਬਰ ਦੇਸ਼ਾਂ ਦੇ ਪ੍ਰਤੀਨਿਧਾਂ ਨਾਲ ਸਾਂਝਾ ਕੀਤਾ ਗਿਆ। UIDAI ਨੇ ਆਧਾਰ 'ਤੇ ਪੇਸ਼ਕਾਰੀ ਦਿੱਤੀ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ; ਜਿਵੇਂ ਕਿ 1.26 ਅਰਬ ਲਾਈਵ ਆਧਾਰ, 68+ ਅਰਬ ਪ੍ਰਮਾਣੀਕਰਨ, ਵਿੱਤੀ ਸਮਾਵੇਸ਼ ਵਿੱਚ ਇਸ ਦਾ ਸਮਰਥਨ, ਆਧਾਰ-ਸਮਰੱਥ ਡਾਇਰੈਕਟ ਬੈਨੇਫਿਟ ਟ੍ਰਾਂਸਫਰ (DBT) ਅਤੇ ਇਸ ਦੇ ਹੋਰ ਵਰਤੋਂ-ਕੇਸਾਂ ਨੂੰ ਉਜਾਗਰ ਕੀਤਾ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਵ੍ ਇੰਡੀਆ (ਐੱਨਪੀਸੀਆਈ) ਨੇ ਖਪਤਕਾਰਾਂ, ਬੈਂਕਾਂ, ਫਿਨਟੈੱਕ ਅਤੇ ਵਪਾਰੀਆਂ ਨੂੰ ਲਾਭ ਪਹੁੰਚਾਉਣ ਵਾਲੇ ਯੂਪੀਆਈ ਸਿਸਟਮ 'ਤੇ ਪੇਸ਼ਕਾਰੀ ਦਿੱਤੀ; ਅਤੇ ਇਸ ਦੀਆਂ ਵਿਸ਼ੇਸ਼ਤਾਵਾਂ; ਜਿਵੇਂ ਕਿ ਫਰਵਰੀ 2022 ਦੇ ਮਹੀਨੇ ਵਿੱਚ 4.52 ਅਰਬ ਲੈਣ–ਦੇਣਾਂ ਨਾਲ ਇਸ ਦੇ ਹੋਰ ਵਰਤੋਂ-ਕੇਸਾਂ ਨੂੰ ਉਜਾਗਰ ਕੀਤਾ।
ਦੂਰਸੰਚਾਰ ਵਿਭਾਗ ਨੇ ਸੀਟੀਓ ਅਤੇ ਇਸ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਨਾਗਰਿਕਾਂ ਦੇ ਸਸ਼ਕਤੀਕਰਣ ਲਈ ਉਨ੍ਹਾਂ ਦੇ ਸਮਾਨ ਯਤਨਾਂ ਅਤੇ ਇਨ੍ਹਾਂ ਹੱਲਾਂ ਨੂੰ ਅਪਣਾਉਣ ਵਿੱਚ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨ ਦਾ ਪ੍ਰਸਤਾਵ ਕੀਤਾ। ਸੀਟੀਓ ਅਤੇ ਮੈਂਬਰ ਦੇਸ਼ਾਂ ਨੇ ਉਨ੍ਹਾਂ ਨਾਲ ਇਹ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਭਾਰਤ ਦੀ ਸ਼ਲਾਘਾ ਕੀਤੀ।
==========
ਆਰਕੇਜੇ/ਐੱਮ
(Release ID: 1807589)
Visitor Counter : 162