ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
                
                
                
                
                
                    
                    
                        ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 180.97 ਕਰੋੜ ਦੇ ਪਾਰ ਪਹੁੰਚਿਆ
                    
                    
                        
12-14 ਸਾਲ ਦੀ ਉਮਰ ਵਰਗ ਲਈ 9 ਲੱਖ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ
ਭਾਰਤ ਦਾ ਐਕਟਿਵ ਕੇਸਲੋਡ ਅੱਜ 29,181 ਤੱਕ ਘਟਿਆ; ਭਾਰਤ ਦੇ ਕੁੱਲ ਸਕਾਰਾਤਮਕ ਮਾਮਲਿਆਂ ਦਾ 0.07% ਹੈ
ਪਿਛਲੇ 24 ਘੰਟਿਆਂ ਦੇ ਦੌਰਾਨ 2,528 ਨਵੇਂ ਕੇਸ ਸਾਹਮਣੇ ਆਏ
ਮੌਜੂਦਾ ਰਿਕਵਰੀ ਦਰ 98.73% ਹੈ
ਵਰਤਮਾਨ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ 0.40%
                    
                
                
                    Posted On:
                18 MAR 2022 9:11AM by PIB Chandigarh
                
                
                
                
                
                
                ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਅਨੁਸਾਰ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ 180.97 ਕਰੋੜ (1,80,97,94,588) ਤੋਂ ਵੱਧ ਗਈ ਹੈ। ਇਹ ਉਪਲਬਧੀ 2,12,97,331 ਸੈਸ਼ਨਾਂ ਰਾਹੀਂ ਪ੍ਰਾਪਤ ਕੀਤੀ ਗਈ ਹੈ।
12-14 ਸਾਲ ਦੀ ਉਮਰ ਵਰਗ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ, ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਨਾਲ 9 ਲੱਖ (9,04,700) ਤੋਂ ਵੱਧ ਕਿਸ਼ੋਰਾਂ ਨੂੰ ਲਗਾਇਆ ਜਾ ਚੁੱਕਾ ਹੈ।
ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:
 
	
		
			| 
			 ਸੰਚਿਤ ਵੈਕਸੀਨ ਡੋਜ਼ ਕਵਰੇਜ 
			 | 
		
		
			| 
			 ਹੈਲਥ ਕੇਅਰ ਵਰਕਰ 
			 | 
			
			 ਪਹਿਲੀ ਖੁਰਾਕ 
			 | 
			
			 1,04,02,944 
			 | 
		
		
			| 
			 ਦੂਸਰੀ ਖੁਰਾਕ 
			 | 
			
			 99,89,099 
			 | 
		
		
			| 
			 ਪ੍ਰੀਕੌਸ਼ਨ ਡੋਜ਼ 
			 | 
			
			 43,48,895 
			 | 
		
		
			| 
			 ਫ੍ਰੰਟਲਾਈਨ ਵਰਕਰ 
			 | 
			
			 ਪਹਿਲੀ ਖੁਰਾਕ 
			 | 
			
			 1,84,11,999 
			 | 
		
		
			| 
			 ਦੂਸਰੀ ਖੁਰਾਕ 
			 | 
			
			 1,74,85,980 
			 | 
		
		
			| 
			 ਪ੍ਰੀਕੌਸ਼ਨ ਡੋਜ਼ 
			 | 
			
			 66,38,099 
			 | 
		
		
			| 
			 12 ਤੋਂ 14 ਸਾਲ ਉਮਰ ਵਰਗ 
			 | 
			
			 ਪਹਿਲੀ ਖੁਰਾਕ 
			 | 
			
			 9,04,700 
			 | 
		
		
			| 
			 15 ਤੋਂ 18 ਸਾਲ ਉਮਰ ਵਰਗ 
			 | 
			
			 ਪਹਿਲੀ ਖੁਰਾਕ  
			 | 
			
			 5,61,52,073 
			 | 
		
		
			| 
			 ਦੂਸਰੀ ਖੁਰਾਕ 
			 | 
			
			 3,52,82,337 
			 | 
		
		
			| 
			 18 ਤੋਂ 44 ਸਾਲ ਉਮਰ ਵਰਗ 
			 | 
			
			 ਪਹਿਲੀ ਖੁਰਾਕ 
			 | 
			
			 55,36,93,457 
			 | 
		
		
			| 
			 ਦੂਸਰੀ ਖੁਰਾਕ 
			 | 
			
			 45,87,11,316 
			 | 
		
		
			| 
			 45 ਤੋਂ 59 ਸਾਲ ਉਮਰ ਵਰਗ 
			 | 
			
			 ਪਹਿਲੀ ਖੁਰਾਕ 
			 | 
			
			 20,25,92,884 
			 | 
		
		
			| 
			 ਦੂਸਰੀ ਖੁਰਾਕ 
			 | 
			
			 18,35,69,127 
			 | 
		
		
			| 
			 60 ਸਾਲ ਤੋਂ ਵੱਧ ਉਮਰ ਵਰਗ 
			 | 
			
			 ਪਹਿਲੀ ਖੁਰਾਕ  
			 | 
			
			 12,66,31,067 
			 | 
		
		
			| 
			 ਦੂਸਰੀ ਖੁਰਾਕ 
			 | 
			
			 11,43,36,409 
			 | 
		
		
			| 
			 ਪ੍ਰੀਕੌਸ਼ਨ ਡੋਜ਼  
			 | 
			
			 1,06,44,202 
			 | 
		
		
			| 
			 ਪ੍ਰੀਕੌਸ਼ਨ ਡੋਜ਼ 
			 | 
			
			 2,16,31,196 
			 | 
		
		
			| 
			 ਕੁੱਲ 
			 | 
			
			 1,80,97,94,588 
			 | 
		
	
 
 
ਨਿਰੰਤਰ ਹੇਠਾਂ ਵੱਲ ਰੁਝਾਨ ਦੇ ਬਾਅਦ, ਭਾਰਤ ਦਾ ਸਕਰਾਤਮਕ ਕੇਸਲੋਡ ਅੱਜ ਹੋਰ ਡਿੱਗ ਕੇ 29,181 ਹੋ ਗਿਆ ਹੈ, ਜੋ ਦੇਸ਼ ਦੇ ਕੁੱਲ ਸਕਾਰਾਤਮਕ ਮਾਮਲਿਆਂ ਦਾ 0.07% ਹੈ।

ਸਿੱਟੇ ਵਜੋਂ, ਪਿਛਲੇ 24 ਘੰਟਿਆਂ ਵਿੱਚ ਭਾਰਤ ਦੀ ਰਿਕਵਰੀ ਦਰ 98.73% ਹੈ। 3,997 ਮਰੀਜ਼ ਠੀਕ ਹੋ ਗਏ ਹਨ ਅਤੇ ਠੀਕ ਹੋਏ ਮਰੀਜ਼ਾਂ ਦੀ ਸੰਚਿਤ ਸੰਖਿਆ (ਮਹਾਮਾਰੀ ਦੀ ਸ਼ੁਰੂਆਤ ਤੋਂ) ਹੁਣ 4,24,58,543 ਹੈ।
 

 
ਪਿਛਲੇ 24 ਘੰਟਿਆਂ ਦੇ ਦੌਰਾਨ 2,528 ਨਵੇਂ ਕੇਸ ਸਾਹਮਣੇ ਆਏ।
 

 
ਪਿਛਲੇ 24 ਘੰਟਿਆਂ ਵਿੱਚ ਕੁੱਲ 6,33,867 ਕੋਵਿਡ-19 ਟੈਸਟ ਕੀਤੇ ਗਏ। ਭਾਰਤ ਨੇ ਹੁਣ ਤੱਕ 78.18 ਕਰੋੜ (78,18,58,171) ਤੋਂ ਵੱਧ ਸੰਚਿਤ ਟੈਸਟ ਕੀਤੇ ਹਨ।
ਹਫ਼ਤਾਵਾਰੀ ਅਤੇ ਰੋਜ਼ਾਨਾ ਸਕਾਰਾਤਮਕ ਦਰਾਂ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਦੇਸ਼ ਵਿੱਚ ਹਫ਼ਤਾਵਾਰੀ ਸਕਾਰਾਤਮਕਤਾ ਦਰ ਵਰਤਮਾਨ ਵਿੱਚ 0.40% ਹੈ ਅਤੇ ਰੋਜ਼ਾਨਾ ਸਕਾਰਾਤਮਕਤਾ ਦਰ ਵੀ 0.40% ਦੱਸੀ ਗਈ ਹੈ।
 

 
************
 
ਐੱਮਵੀ/ਏਐੱਲ
                
                
                
                
                
                (Release ID: 1807542)
                Visitor Counter : 174