ਪ੍ਰਧਾਨ ਮੰਤਰੀ ਦਫਤਰ

14ਵਾਂ ਭਾਰਤ-ਜਪਾਨ ਸਲਾਨਾ ਸਮਿਟ (19 ਮਾਰਚ 2022; ਨਵੀਂ ਦਿੱਲੀ)

Posted On: 17 MAR 2022 8:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀਮਾਨ ਫੁਮੀਓ ਕਿਸ਼ੀਦਾ 14ਵੇਂ ਭਾਰਤ-ਜਪਾਨ ਸਲਾਨਾ ਸਮਿਟ ਲਈ 19-20 ਮਾਰਚ 2022 ਤੱਕ ਨਵੀਂ ਦਿੱਲੀ ਦਾ ਸਰਕਾਰੀ ਦੌਰਾ ਕਰਨਗੇ। ਇਹ ਸਮਿਟ ਦੋਹਾਂ ਨੇਤਾਵਾਂ ਦੀ ਪਹਿਲੀ ਮੁਲਾਕਾਤ ਹੋਵੇਗੀ। ਪਿਛਲਾ ਭਾਰਤ-ਜਪਾਨ ਸਲਾਨਾ ਸਮਿਟ ਅਕਤੂਬਰ 2018 ਵਿੱਚ ਟੋਕੀਓ ਵਿੱਚ ਹੋਇਆ ਸੀ।

 

2. ਭਾਰਤ ਅਤੇ ਜਪਾਨ ਦਾ ਆਪਣੇ 'ਸਪੈਸ਼ਲ ਸਟ੍ਰੈਟੇਜਿਕ ਐਂਡ ਗਲੋਬਲ ਪਾਰਟਨਰਸ਼ਿਪ' ਦੇ ਦਾਇਰੇ ਵਿੱਚ ਬਹੁ-ਪੱਖੀ ਸਹਿਯੋਗ ਹੈ। ਇਹ ਸਮਿਟ ਦੋਹਾਂ ਪੱਖਾਂ ਨੂੰ ਵਿਭਿੰਨ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੀ ਸਮੀਖਿਆ ਕਰਨ ਅਤੇ ਮਜ਼ਬੂਤ ਕਰਨ ਦੇ ਨਾਲ-ਨਾਲ ਆਪਸੀ ਹਿਤਾਂ ਦੇ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਮੌਕਾ ਪ੍ਰਦਾਨ ਕਰੇਗਾ ਤਾਂ ਜੋ ਹਿੰਦ-ਪ੍ਰਸ਼ਾਂਤ ਖੇਤਰ ਅਤੇ ਇਸ ਤੋਂ ਵੀ ਹੋਰ ਅੱਗੇ ਤੱਕ ਅਮਨ, ਸਥਿਰਤਾ ਅਤੇ ਸਮ੍ਰਿੱਧੀ ਲਈ ਆਪਣੀ ਪਾਰਟਨਰਸ਼ਿਪ ਨੂੰ ਅੱਗੇ ਵਧਾਇਆ ਜਾ ਸਕੇ।

 

 

*********

 

ਡੀਐੱਸ/ਏਕੇ



(Release ID: 1807342) Visitor Counter : 116