ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਹੋਰ ਦੇਸ਼ਾਂ ਵਿੱਚ ਰਜਿਸਟਰਡ ਨੌਨ-ਟਰਾਂਸਪੋਰਟ (ਵਿਅਕਤੀਗਤ) ਵਾਹਨਾਂ ਦੇ ਭਾਰਤ ਵਿੱਚ ਪ੍ਰਵੇਸ਼ ਕਰਨ ਜਾਂ ਚਲਣ ਸੰਬੰਧੀ ਆਵਾਜਾਈ ਨੂੰ ਰਸਮੀ ਰੂਪ ਦੇਣ ਦੇ ਲਈ ਮਸੌਦਾ ਡ੍ਰਾਫਟ ਨੋਟੀਫਿਕੇਸ਼ਨ ਜਾਰੀ ਕੀਤੀ ਗਈ

प्रविष्टि तिथि: 17 MAR 2022 11:01AM by PIB Chandigarh

ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਇੰਟਰ-ਕੰਟਰੀ ਨੌਨ-ਟਰਾਂਸਪੋਰਟ (ਵਿਅਕਤੀਗਤ) ਵਾਹਨ ਨਿਯਮ, 2022; ਮਿਤੀ 16 ਮਾਰਚ, 2022 ‘ਤੇ ਡ੍ਰਾਫਟ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਨ੍ਹਾਂ ਨਿਯਮਾਂ ਵਿੱਚ ਹੋਰ ਦੇਸ਼ਾਂ ਵਿੱਚ ਰਜਿਸਟਰਡ ਨੌਨ-ਟਰਾਂਸਪੋਰਟ (ਵਿਅਕਤੀਗਤ) ਵਾਹਨਾਂ ਦੇ ਭਾਰਤ ਵਿੱਚ ਪ੍ਰਵੇਸ਼ ਕਰਨ ਜਾਂ ਚਲਣ ਸੰਬੰਧੀ ਆਵਾਜਾਈ ਨੂੰ ਰਸਮੀ ਰੂਪ ਦੇਣ ਦਾ ਪ੍ਰਸਤਾਵ ਹੈ।

ਦੇਸ਼ ਵਿੱਚ ਰਹਿਣ ਦੀ ਮਿਆਦ ਦੇ ਦੌਰਾਨ ਇੰਟਰ-ਕੰਟਰੀ ਨੌਨ-ਟਰਾਂਸਪੋਰਟ ਵਾਹਨ ਨਿਯਮਾਂ ਦੇ ਤਹਿਤ ਚੱਲਣ ਵਾਲੇ ਵਾਹਨ (ਵਾਹਨਾਂ) ਵਿੱਚ ਨਿਮਨਲਿਖਿਤ ਦਸਤਾਵੇਜ਼ ਹੋਣ ਚਾਹੀਦੇ ਹਨ -

  1. ਵੈਧ ਰਜਿਸਟ੍ਰੇਸ਼ਨ ਸਰਟੀਫਿਕੇਟ;
  2. ਵੈਧ ਡ੍ਰਾਈਵਿੰਗ ਲਾਇਸੈਂਸ ਜਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ, ਜੋ ਵੀ ਲਾਗੂ ਹੋਣ;
  3. ਵੈਧ ਬੀਮਾ ਪੌਲਿਸੀ;
  4. ਵੈਧ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (ਜੇਕਰ ਮੂਲ ਦੇਸ਼ ਵਿੱਚ ਲਾਗੂ ਹੋਣ);

 

ਜੇਕਰ ਉਪਰੋਕਤ ਦਸਤਾਵੇਜ਼ ਅੰਗ੍ਰੇਜੀ ਦੇ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਹਨ, ਤਾਂ ਇੱਕ ਅਧਿਕਾਰਤ ਅੰਗ੍ਰੇਜੀ ਅਨੁਵਾਦ, ਜਾਰੀਕਰਤਾ ਅਥਾਰਿਟੀ ਦੁਆਰਾ ਵਿਧਿਵਤ ਪ੍ਰਮਾਣਿਤ, ਮੂਲ ਦਸਤਾਵੇਜਾਂ ਦੇ ਨਾਲ ਹੋਣਾ ਚਾਹੀਦਾ ਹੈ।

ਭਾਰਤ ਦੇ ਇਲਾਵਾ ਕਿਸੇ ਹੋਰ ਦੇਸ਼ ਵਿੱਚ ਰਜਿਸਟਰਡ ਮੋਟਰ ਵਾਹਨਾਂ ਨੂੰ ਭਾਰਤ ਦੇ ਅੰਦਰ ਸਥਾਨਕ ਯਾਤਰੀਆਂ ਅਤੇ ਸਮਾਨਾਂ ਦੇ ਟਰਾਂਸਪੋਰਟ ਦੀ ਅਨੁਮਤੀ ਨਹੀਂ ਹੋਵੇਗੀ।

ਭਾਰਤ ਦੇ ਇਲਾਵਾ ਕਿਸੇ ਹੋਰ ਦੇਸ਼ ਵਿੱਚ ਰਜਿਸਟਰਡ ਮੋਟਰ ਵਾਹਨਾਂ ਨੂੰ ਭਾਰਤ ਦੇ ਮੋਟਰ ਵਾਹਨ ਐਕਟ, 1988 ਦੀ ਧਾਰਾ 118 ਦੇ ਰੂਲਸ ਐਂਡ ਰੈਗੁਲੇਸ਼ਨ ਦੀ ਪਾਲਨ ਕਰਨੀ ਜ਼ਰੂਰੀ ਹੋਵੇਗੀ।

ਗਜ਼ਟ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ

***

ਐੱਮਜੇਪੀਐੱਸ


(रिलीज़ आईडी: 1807043) आगंतुक पटल : 214
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Tamil , Telugu , Malayalam