ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਵੈਕਸੀਨੇਸ਼ਨ ਅੱਪਡੇਟ


ਸਰਕਾਰ ਨੇ 16 ਮਾਰਚ, 2022 ਤੋਂ 12 ਤੋਂ 13 ਸਾਲ ਅਤੇ 13 ਤੋਂ 14 ਸਾਲ ਦੇ ਉਮਰ ਵਰਗ ਦੇ ਬੱਚਿਆਂ ਦੇ ਲਈ ਕੋਵਿਡ-19 ਟੀਕਾਕਰਣ ਦਾ ਵਿਸਤਾਰ ਕਰਨ ਦਾ ਨਿਰਣਾ ਲਿਆ ਹੈ

60 ਸਾਲ ਤੋਂ ਅਧਿਕ ਉਮਰ ਦੀ ਆਬਾਦੀ ਦੇ ਲਈ ਸਹਿ-ਰੋਗਗ੍ਰਸਤਤਾ ਦੀ ਸ਼ਰਤ ਹਟਾਈ ਗਈ; ਹੁਣ 60 ਸਾਲ ਤੋਂ ਅਧਿਕ ਉਮਰ ਦੇ ਸਭ ਲੋਕ 16 ਮਾਰਚ, 2022 ਤੋਂ ਕੋਵਿਡ ਵੈਕਸੀਨ ਦੀ ਪ੍ਰੀਕੌਸ਼ਨ ਡੌਜ਼ ਲੈਣ ਦੇ ਪਾਤਰ ਹਨ

Posted On: 14 MAR 2022 1:55PM by PIB Chandigarh

ਕੇਂਦਰ ਸਰਕਾਰ ਨੇ ਵਿਗਿਆਨਕ ਸੰਸਥਾਵਾਂ ਦੇ ਨਾਲ ਵਿਚਾਰ-ਵਟਾਂਦਰੇ ਦੇ ਬਾਅਦ 12 ਤੋਂ 13 ਸਾਲ ਅਤੇ 13 ਤੋਂ 14 ਸਾਲ ਦੇ ਉਮਰ ਵਰਗ ਦੇ ਬੱਚਿਆਂ ਦੇ ਲਈ (ਜੋ 2008, 2009 ਅਤੇ 2010 ਵਿੱਚ ਪੈਦਾ ਹੋਏ ਹਨ ਅਰਥਾਤ ਜੋ ਪਹਿਲਾਂ ਹੀ 12 ਸਾਲ ਤੋਂ ਅਧਿਕ ਉਮਰ ਦੇ ਹਨ) 16 ਮਾਰਚ, 2022 ਤੋਂ ਕੋਵਿਡ-19 ਟੀਕਾਕਰਣ ਸ਼ੁਰੂ ਕਰਨ ਦਾ ਨਿਰਣਾ ਲਿਆ ਹੈ। ਲਗਾਈ ਜਾਣ ਵਾਲੀ ਕੋਵਿਡ-19 ਵੈਕਸੀਨ ਕੌਰਬੇਵੈਕਸ ਹੋਵੇਗੀ, ਜਿਸ ਦਾ ਨਿਰਮਾਣ ਬਾਇਓਲੌਜੀਕਲ ਈ. ਲਿਮਿਟਿਡ, ਹੈਦਰਾਬਾਦ ਦੁਆਰਾ ਕੀਤਾ ਦਾ ਰਿਹਾ ਹੈ।

ਇਹ ਜ਼ਿਕਰਯੋਗ ਹੈ ਕਿ 14 ਸਾਲ ਤੋਂ ਅਧਿਕ ਉਮਰ ਦੀ ਆਬਾਦੀ ਨੂੰ ਵਰਤਮਾਨ ਵਿੱਚ ਚਲ ਰਹੇ ਕੋਵਿਡ-19 ਟੀਕਾਕਰਣ ਪ੍ਰੋਗਰਾਮ ਦੇ ਤਹਿਤ ਪਹਿਲਾਂ ਤੋਂ ਹੀ ਕੋਵਿਡ-19 ਵੈਕਸੀਨ ਦਿੱਤੀ ਜਾ ਰਹੀ ਹੈ।

ਸਰਕਾਰ ਨੇ ਇਹ ਨਿਰਣਾ ਵੀ ਲਿਆ ਹੈ ਕਿ 60 ਸਾਲ ਤੋਂ ਅਧਿਕ ਉਮਰ ਦੀ ਆਬਾਦੀ ਦੇ ਲਈ ਕੋਵਿਡ-19 ਦੀ ਪ੍ਰੀਕੌਸ਼ਨ ਡੋਜ਼ ਦੇ ਲਈ ਸਹਿ-ਰੋਗਗ੍ਰਸਤਤਾ ਦੀ ਸ਼ਰਤ ਨੂੰ ਤੁਰੰਤ ਹਟਾ ਦਿੱਤਾ ਜਾਵੇਗਾ। ਇਸ ਲਈ, 60 ਸਾਲ ਤੋਂ ਅਧਿਕ ਉਮਰ ਦੀ ਪੂਰੀ ਆਬਾਦੀ 16 ਮਾਰਚ, 2022 ਤੋਂ ਕੋਵਿਡ-19 ਵੈਕਸੀਨ ਦੀ ਪ੍ਰੀਕੌਸ਼ਨ ਡੋਜ਼ ਲੈਣ ਦੀ ਪਾਤਰ ਹੋਵੇਗੀ।

****

  ਐੱਮਵੀ/ਏਐੱਲ



(Release ID: 1806174) Visitor Counter : 175