ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿੱਚ ਗੁਜਰਾਤ ਪੰਚਾਇਤ ਮਹਾਸੰਮੇਲਨ ਨੂੰ ਸੰਬੋਧਨ ਕੀਤਾ



“ਅੱਜ, ਜਦੋਂ ਅਸੀਂ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਸਾਨੂੰ ਬਾਪੂ ਦੇ ‘ਗ੍ਰਾਮੀਣ ਵਿਕਾਸ’ ਦਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ”



“ਭਾਰਤੀ ਲੋਕਤੰਤਰ ਦੀ ਤਾਕਤ ਨੂੰ ਡੇਢ ਲੱਖ ਪੰਚਾਇਤੀ ਨੁਮਾਇੰਦਿਆਂ ਦੇ ਇਕੱਠਿਆਂ ਵਿਚਾਰ ਕਰਨ ਦੇ ਤੱਥ ਤੋਂ ਵੱਧ ਹੋਰ ਕੋਈ ਚੀਜ਼ ਨਹੀਂ ਪ੍ਰਗਟਾ ਸਕਦੀ”

Posted On: 11 MAR 2022 6:23PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਪੰਚਾਇਤ ਮਹਾਸੰਮੇਲਨ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਰਾਜ ਭਰ ਤੋਂ ਪੰਚਾਇਤੀ ਰਾਜ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਗੁਜਰਾਤ ਬਾਪੂ ਅਤੇ ਸਰਦਾਰ ਵੱਲਭ ਭਾਈ ਪਟੇਲ ਦੀ ਧਰਤੀ ਹੈ। ਉਨ੍ਹਾਂ ਕਿਹਾ, “ਬਾਪੂ ਨੇ ਹਮੇਸ਼ਾ ਗ੍ਰਾਮੀਣ ਵਿਕਾਸਆਤਮਨਿਰਭਰ ਪਿੰਡਾਂ ਦੀ ਗੱਲ ਕੀਤੀ। ਅੱਜਜਦੋਂ ਅਸੀਂ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂਸਾਨੂੰ ਬਾਪੂ ਦੇ 'ਗ੍ਰਾਮੀਣ ਵਿਕਾਸਦਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਮਹਾਮਾਰੀ ਦੇ ਅਨੁਸ਼ਾਸਿਤ ਅਤੇ ਚੰਗੇ ਪ੍ਰਬੰਧ ਲਈ ਗੁਜਰਾਤ ਦੀ ਪੰਚਾਇਤ ਅਤੇ ਪਿੰਡਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਗੁਜਰਾਤ ਵਿੱਚਮਹਿਲਾ ਪੰਚਾਇਤ ਪ੍ਰਤੀਨਿਧਾਂ ਦੀ ਗਿਣਤੀ ਪੁਰਸ਼ ਪ੍ਰਤੀਨਿਧਾਂ ਨਾਲੋਂ ਵੱਧ ਹੈ। ਉਨ੍ਹਾਂ ਕਿਹਾ ਕਿ ਡੇਢ ਲੱਖ ਤੋਂ ਵੱਧ ਪੰਚਾਇਤੀ ਨੁਮਾਇੰਦਿਆਂ ਦੇ ਇਕੱਠੇ ਵਿਚਾਰ ਕਰਨ ਤੋਂ ਵੱਧ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਦਾ ਹੋਰ ਕੋਈ ਪ੍ਰਤੀਕ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਪੰਚਾਇਤ ਮੈਂਬਰਾਂ ਨੂੰ ਛੋਟੀਆਂ ਪਰ ਬਹੁਤ ਬੁਨਿਆਦੀ ਪਹਿਲਾਂ ਨਾਲ ਪਿੰਡ ਦੇ ਵਿਕਾਸ ਨੂੰ ਯਕੀਨੀ ਬਣਾਉਣ ਬਾਰੇ ਮਾਰਗ–ਦਰਸ਼ਨ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਆਪੋ–ਆਪਣੇ ਸਕੂਲ ਦਾ ਜਨਮ ਦਿਨ ਜਾਂ ਸਥਾਪਨਾ ਦਿਵਸ ਮਨਾਉਣ ਦੀ ਸਲਾਹ ਦਿੱਤੀ। ਇਸ ਦੌਰਾਨ ਉਨ੍ਹਾਂ ਸਕੂਲ ਦੇ ਕੈਂਪਸ ਅਤੇ ਕਲਾਸਾਂ ਦੀ ਸਫ਼ਾਈ ਕਰਨ ਅਤੇ ਸਕੂਲ ਲਈ ਚੰਗੀਆਂ ਗਤੀਵਿਧੀਆਂ ਕਰਵਾਉਣ ਦੀ ਸਲਾਹ ਦਿੱਤੀ। ਇਹ ਕਹਿੰਦਿਆਂ ਕਿ ਦੇਸ਼ ਵਿੱਚ 23 ਅਗਸਤ ਤੱਕ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਇਆ ਜਾ ਰਿਹਾ ਹੈਉਨ੍ਹਾਂ ਇਸ ਦੌਰਾਨ ਪਿੰਡ ਵਿੱਚ 75 ਪ੍ਰਭਾਤਫੇਰੀਆਂ (ਸਵੇਰ ਦੀਆਂ ਸ਼ੋਭਾ–ਯਾਤਰਾਵਾਂ) ਕੱਢਣ ਦਾ ਸੁਝਾਅ ਦਿੱਤਾ।

ਉਨ੍ਹਾਂ ਅੱਗੇ ਵਧਦਿਆਂ ਇਸ ਸਮੇਂ ਦੌਰਾਨ 75 ਪ੍ਰੋਗਰਾਮ ਆਯੋਜਿਤ ਕਰਨ ਦੀ ਸਲਾਹ ਦਿੱਤੀਜਿਸ ਵਿੱਚ ਸਮੁੱਚੇ ਪਿੰਡ ਦੇ ਲੋਕ ਇਕੱਠੇ ਹੋ ਕੇ ਪਿੰਡ ਦੇ ਸਰਬਪੱਖੀ ਵਿਕਾਸ ਬਾਰੇ ਸੋਚਣ। ਉਨ੍ਹਾਂ ਇੱਕ ਹੋਰ ਸੁਝਾਅ ਦਿੰਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਪਿੰਡਾਂ ਨੂੰ 75 ਰੁੱਖ ਲਗਾ ਕੇ ਇੱਕ ਛੋਟਾ ਜਿਹਾ ਜੰਗਲ ਬਣਾਉਣਾ ਚਾਹੀਦਾ ਹੈ। ਹਰੇਕ ਪਿੰਡ ਵਿੱਚ ਘੱਟੋ-ਘੱਟ 75 ਕਿਸਾਨ ਹੋਣੇ ਚਾਹੀਦੇ ਹਨ ਜੋ ਕੁਦਰਤੀ ਖੇਤੀ ਕਰਨ ਦੇ ਤਰੀਕੇ ਅਪਣਾਉਂਦੇ ਹੋਣ। ਉਨ੍ਹਾਂ ਕਿਹਾ ਕਿ ਧਰਤੀ ਮਾਂ ਨੂੰ ਖਾਦਾਂ ਅਤੇ ਰਸਾਇਣਾਂ ਦੇ ਜ਼ਹਿਰ ਤੋਂ ਮੁਕਤ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੀਂਹ ਦੇ ਪਾਣੀ ਨੂੰ ਸੰਭਾਲਣ ਲਈ 75 ਖੇਤਾਂ ਦੇ ਤਾਲਾਬ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਹੋ ਸਕੇ ਅਤੇ ਇਹ ਗਰਮੀਆਂ ਦੇ ਦਿਨਾਂ ਵਿੱਚ ਮਦਦ ਕਰ ਸਕੇ।

ਉਨ੍ਹਾਂ ਇਹ ਵੀ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਕਿ ਇੱਕ ਵੀ ਪਸ਼ੂ ਨੂੰ ‘ਮੂੰਹ ਤੇ ਖੁਰ’ ਦੀ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਣ ਤੋਂ ਬਿਨਾ ਨਾ ਛੱਡਿਆ ਜਾਵੇ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪੰਚਾਇਤ ਘਰ ਅਤੇ ਗਲੀਆਂ ਵਿੱਚ ਵੀ ਬਿਜਲੀ ਦੀ ਬੱਚਤ ਲਈ ਐੱਲਈਡੀ ਬਲਬ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸੇਵਾ–ਮੁਕਤ ਸਰਕਾਰੀ ਮੁਲਾਜ਼ਮਾਂ ਨੂੰ ਪਿੰਡ-ਪਿੰਡ ਜਾ ਕੇ ਲਾਮਬੰਦ ਕੀਤਾ ਜਾਵੇ ਅਤੇ ਪਿੰਡ-ਪਿੰਡ ਜਨਮ ਦਿਨ ਮਨਾਇਆ ਜਾਵੇਜਿਸ ਵਿੱਚ ਲੋਕ ਇਕੱਠੇ ਹੋ ਕੇ ਲੋਕ ਭਲਾਈ ਬਾਰੇ ਵਿਚਾਰ-ਵਟਾਂਦਰਾ ਕਰਨ। ਉਨ੍ਹਾਂ ਪੰਚਾਇਤ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਇੱਕ ਮੈਂਬਰ ਦਿਨ ਵਿੱਚ ਘੱਟੋ-ਘੱਟ ਇੱਕ ਵਾਰ 15 ਮਿੰਟ ਲਈ ਸਥਾਨਕ ਸਕੂਲ ਦਾ ਦੌਰਾ ਜ਼ਰੂਰ ਕਰੇ ਤਾਂ ਜੋ ਪਿੰਡ ਦੇ ਸਕੂਲ ਵਿੱਚ ਸਖ਼ਤ ਨਿਗਰਾਨੀ ਰੱਖੀ ਜਾ ਸਕੇ ਅਤੇ ਪੜ੍ਹਾਈ ਅਤੇ ਸਾਫ਼-ਸਫ਼ਾਈ ਦਾ ਮਿਆਰ ਵੀ ਵਧੀਆ ਰਹੇ। ਉਨ੍ਹਾਂ ਪੰਚਾਇਤ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਕੌਮਨ ਸਰਵਿਸ ਸੈਂਟਰਾਂ (ਸੀਐੱਸਸੀ) ਦਾ ਵੱਧ ਤੋਂ ਵੱਧ ਲਾਭ ਲੈਣ ਲਈ ਲੋਕਾਂ ਨੂੰ ਜਾਗਰੂਕ ਕਰਨ ਜੋ ਅਸਲ ਵਿੱਚ ਸਰਕਾਰ ਲਈ ਮੁੱਖ ਮਾਰਗ ਹਨ। ਇਸ ਨਾਲ ਲੋਕਾਂ ਨੂੰ ਰੇਲਵੇ ਬੁਕਿੰਗ ਆਦਿ ਲਈ ਵੱਡੇ ਸ਼ਹਿਰਾਂ ਦਾ ਦੌਰਾ ਕਰਨ ਤੋਂ ਬਚਣ ਵਿੱਚ ਮਦਦ ਮਿਲੇਗੀ। ਅੰਤ ਵਿੱਚ ਪ੍ਰਧਾਨ ਮੰਤਰੀ ਨੇ ਪੰਚਾਇਤ ਮੈਂਬਰਾਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਕਿ ਕੋਈ ਵੀ ਸਕੂਲੀ ਪੜ੍ਹਾਈ ਅਧਵਾਟੇ ਨਾ ਛੱਡੇ ਅਤੇ ਕੋਈ ਵੀ ਬੱਚਾ ਸਕੂਲ ਜਾਂ ਆਂਗਣਵਾੜੀ ਵਿੱਚ ਯੋਗਤਾ ਅਨੁਸਾਰ ਦਾਖ਼ਲ ਹੋਣ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਹਾਜ਼ਰ ਪੰਚਾਇਤ ਮੈਂਬਰਾਂ ਤੋਂ ਵਾਅਦਿਆਂ ਦੀ  ਮੰਗ ਕੀਤੀਜਿਨ੍ਹਾਂ ਨੇ ਜ਼ੋਰਦਾਰ ਤਾੜੀਆਂ ਨਾਲ ਹਾਮੀ ਭਰੀ।

 

 

 

 

 *********

ਡੀਕੇ/ਡੀਐੱਸ


(Release ID: 1805253) Visitor Counter : 167