ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 11-12 ਮਾਰਚ ਨੂੰ ਗੁਜਰਾਤ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਗੁਜਰਾਤ ਪੰਚਾਇਤ ਮਹਾਸੰਮੇਲਨ ਨੂੰ ਸੰਬੋਧਨ ਕਰਨਗੇ; ਇਸ ਪ੍ਰੋਗਰਾਮ ਵਿੱਚ ਰਾਜ ਭਰ ’ਚੋਂ ਪੰਚਾਇਤੀ ਰਾਜ ਦੇ ਇੱਕ ਲੱਖ ਤੋਂ ਵੱਧ ਨੁਮਾਇੰਦੇ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਦੀ ਨਵੀਂ ਇਮਾਰਤ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਇਸ ਦੀ ਪਹਿਲੀ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ
ਪੁਲਿਸਿੰਗ, ਅਪਰਾਧਿਕ ਨਿਆਂ ਅਤੇ ਸੁਧਾਰਾਤਮਕ ਪ੍ਰਸ਼ਾਸਨ ਦੀਆਂ ਵੱਖ-ਵੱਖ ਇਕਾਈਆਂ ’ਚ ਉੱਚ ਮਿਆਰੀ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਲੋੜ ਨੂੰ ਪੂਰਾ ਕਰਨ ਲਈ ਆਰਆਰਯੂ ਦੀ ਸਥਾਪਨਾ ਕੀਤੀ ਗਈ ਹੈ
ਪ੍ਰਧਾਨ ਮੰਤਰੀ 11ਵੇਂ ਖੇਲ ਮਹਾਕੁੰਭ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਤਤਕਾਲੀ ਮੁੱਖ ਮੰਤਰੀ ਵਜੋਂ ਸਾਲ 2010 ਵਿੱਚ ਸ਼ੁਰੂ ਕੀਤੇ ਇਸ ਖੇਡ ਮਹਾਕੁੰਭ ਨੇ ਗੁਜਰਾਤ ਦੇ ਖੇਡ ਦ੍ਰਿਸ਼ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਹੈ
Posted On:
09 MAR 2022 6:42PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, 11-12 ਮਾਰਚ, 2022 ਨੂੰ ਗੁਜਰਾਤ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ 11 ਮਾਰਚ ਨੂੰ ਸ਼ਾਮ 4 ਵਜੇ ਗੁਜਰਾਤ ਪੰਚਾਇਤ ਮਹਾਸੰਮੇਲਨ ਵਿੱਚ ਸ਼ਾਮਲ ਹੋਣਗੇ ਅਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ 12 ਮਾਰਚ ਨੂੰ ਸਵੇਰੇ 11 ਵਜੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ (ਆਰਆਰਯੂ) ਦੀ ਇਮਾਰਤ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਆਰਆਰਯੂ ਦੀ ਪਹਿਲੀ ਕਨਵੋਕੇਸ਼ਨ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਨਗੇ। ਸ਼ਾਮ 6.30 ਵਜੇ ਪ੍ਰਧਾਨ ਮੰਤਰੀ ਖੇਲ ਮਹਾਕੁੰਭ ਦਾ ਉਦਘਾਟਨ ਕਰਨਗੇ ਅਤੇ ਇਸ ਮੌਕੇ ਸੰਬੋਧਨ ਕਰਨਗੇ।
ਗੁਜਰਾਤ ਵਿੱਚ ਤਿੰਨ-ਪੱਧਰੀ ਪੰਚਾਇਤੀ ਰਾਜ ਢਾਂਚੇ ਵਿੱਚ, 33 ਜ਼ਿਲ੍ਹਾ ਪੰਚਾਇਤਾਂ, 248 ਤਾਲੁਕਾ ਪੰਚਾਇਤਾਂ ਅਤੇ 14,500 ਗ੍ਰਾਮ ਪੰਚਾਇਤਾਂ ਹਨ। ਰਾਜ ਦੇ ਪੰਚਾਇਤੀ ਰਾਜ ਸੰਸਥਾਵਾਂ ਦੇ ਤਿੰਨੋਂ ਪੱਧਰਾਂ ਦੇ 1 ਲੱਖ ਤੋਂ ਵੱਧ ਡੈਲੀਗੇਟ 'ਗੁਜਰਾਤ ਪੰਚਾਇਤ ਮਹਾਸੰਮੇਲਨ: ਅਪਨੂ ਗਾਮ, ਅਪਨੂ ਗੌਰਵ' ਵਿੱਚ ਹਿੱਸਾ ਲੈਣਗੇ।
ਨੈਸ਼ਨਲ ਡਿਫੈਂਸ ਯੂਨੀਵਰਸਿਟੀ (ਆਰਆਰਯੂ) ਦੀ ਸਥਾਪਨਾ ਪੁਲਿਸ, ਅਪਰਾਧਿਕ ਨਿਆਂ ਅਤੇ ਸੁਧਾਰਾਤਮਕ ਪ੍ਰਸ਼ਾਸਨ ਦੀਆਂ ਵੱਖ-ਵੱਖ ਇਕਾਈਆਂ ਵਿੱਚ ਉੱਚ ਗੁਣਵੱਤਾ ਟ੍ਰੇਨਿੰਗ ਪ੍ਰਾਪਤ ਕਾਰਜਬਲ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੀਤੀ ਗਈ ਸੀ। ਸਰਕਾਰ ਨੇ ਰਕਸ਼ਾ ਸ਼ਕਤੀ ਯੂਨੀਵਰਸਿਟੀ ਵਿੱਚ ਸੁਧਾਰ ਕਰਕੇ ਰਾਸ਼ਟਰੀ ਰਕਸ਼ਾ ਵਿਸ਼ਵਵਿਦਿਆਲਿਆ ਦੇ ਨਾਮ ਨਾਲ ਇੱਕ ਰਾਸ਼ਟਰੀ ਪੁਲਿਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ। ਰਖਸ਼ਾ ਸ਼ਕਤੀ ਯੂਨੀਵਰਸਿਟੀ ਦੀ ਸਥਾਪਨਾ ਸਾਲ 2010 ਵਿੱਚ ਕੀਤੀ ਗਈ ਸੀ। ਰਾਸ਼ਟਰੀ ਮਹੱਤਵ ਵਾਲੀ ਇਸ ਯੂਨੀਵਰਸਿਟੀ ਦਾ ਸੰਚਾਲਨ 1 ਅਕਤੂਬਰ, 2020 ਨੂੰ ਸ਼ੁਰੂ ਹੋਇਆ ਸੀ। ਯੂਨੀਵਰਸਿਟੀ ਉਦਯੋਗ ਦੀ ਜਾਣਕਾਰੀ ਅਤੇ ਸਰੋਤਾਂ ਦੀ ਵਰਤੋਂ ਕਰਕੇ, ਪੁਲਿਸ ਅਤੇ ਸੁਰੱਖਿਆ ਨਾਲ ਸਬੰਧਿਤ ਵੱਖ-ਵੱਖ ਖੇਤਰਾਂ ਵਿੱਚ ਉੱਤਮਤਾ ਕੇਂਦਰਾਂ ਦੀ ਸਥਾਪਨਾ ਕਰਕੇ ਨਿੱਜੀ ਖੇਤਰ ਨਾਲ ਸਹਿਯੋਗ ਕਰੇਗੀ।
ਆਰਆਰਯੂ ਪੁਲਿਸ ਵਿਗਿਆਨ ਅਤੇ ਪ੍ਰਬੰਧਨ, ਅਪਰਾਧਿਕ ਕਾਨੂੰਨ ਅਤੇ ਨਿਆਂ, ਸਾਈਬਰ ਮਨੋਵਿਗਿਆਨ, ਸੂਚਨਾ ਟੈਕਨੋਲੋਜੀ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਸਾਈਬਰ ਸੁਰੱਖਿਆ, ਅਪਰਾਧ ਜਾਂਚ, ਰਣਨੀਤਕ ਭਾਸ਼ਾਵਾਂ, ਅੰਦਰੂਨੀ ਰੱਖਿਆ ਅਤੇ ਰਣਨੀਤੀਆਂ, ਸਰੀਰਕ ਸਿੱਖਿਆ ਅਤੇ ਖੇਡਾਂ, ਤਟਵਰਤੀ ਅਤੇ ਸਮੁੰਦਰੀ ਖੇਤਰਾਂ ਵਿੱਚ ਵੱਖ-ਵੱਖ ਵਿਸ਼ਿਆਂ ਦੀ ਪੇਸ਼ਕਸ਼ ਕਰਦਾ ਹੈ। ਸੁਰੱਖਿਆ, ਜਿਵੇਂ ਕਿ ਪੁਲਿਸਿੰਗ ਅਤੇ ਅੰਦਰੂਨੀ ਸੁਰੱਖਿਆ। ਵੱਖ-ਵੱਖ ਖੇਤਰਾਂ ਵਿੱਚ ਡਿਪਲੋਮਾ ਅਤੇ ਡਾਕਟਰੇਟ ਪੱਧਰਾਂ 'ਤੇ ਅਕਾਦਮਿਕ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ। ਇਸ ਸਮੇਂ 18 ਰਾਜਾਂ ਦੇ 833 ਵਿਦਿਆਰਥੀਆਂ ਨੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਰਜਿਸਟ੍ਰੇਸ਼ਨ ਕਰਵਾਈ ਹੈ।
ਤਤਕਾਲੀ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ, ਖੇਲ ਮਹਾਕੁੰਭ, ਜੋ ਕਿ ਸਾਲ 2010 ਵਿੱਚ ਗੁਜਰਾਤ ਵਿੱਚ 16 ਖੇਡਾਂ ਅਤੇ 13 ਲੱਖ ਭਾਗੀਦਾਰਾਂ ਨਾਲ ਸ਼ੁਰੂ ਹੋਇਆ ਸੀ, ਵਿੱਚ ਅੱਜ 36 ਆਮ ਖੇਡਾਂ ਅਤੇ 26 ਪੈਰਾ ਖੇਡਾਂ ਸ਼ਾਮਲ ਹਨ। 11ਵੇਂ ਖੇਡ ਮਹਾਕੁੰਭ ਲਈ 45 ਲੱਖ ਤੋਂ ਵੱਧ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਖੇਲ ਮਹਾਕੁੰਭ ਨੇ ਗੁਜਰਾਤ ਦੇ ਖੇਡ ਦ੍ਰਿਸ਼ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਉਮਰ ਦੀਆਂ ਪਾਬੰਦੀਆਂ ਤੋਂ ਬਿਨਾਂ, ਇਸ ਵਿੱਚ ਰਾਜ ਭਰ ਦੇ ਲੋਕ ਸ਼ਾਮਲ ਹੁੰਦੇ ਹਨ, ਜੋ ਇੱਕ ਮਹੀਨੇ ਦੇ ਦੌਰਾਨ ਕਈ ਸਮਾਗਮਾਂ ਵਿੱਚ ਹਿੱਸਾ ਲੈਂਦੇ ਹਨ। ਇਹ ਰਵਾਇਤੀ ਖੇਡਾਂ ਜਿਵੇਂ ਕਿ ਕਬੱਡੀ, ਖੋ-ਖੋ, ਰੱਸਾਕਸ਼ੀ, ਯੋਗਾਸਨ, ਮੱਲਖੰਬ ਅਤੇ ਕਲਾਤਮਕ ਸਕੇਟਿੰਗ, ਟੈਨਿਸ ਅਤੇ ਤਲਵਾਰਬਾਜ਼ੀ ਜਿਹੀਆਂ ਆਧੁਨਿਕ ਖੇਡਾਂ ਦਾ ਇੱਕ ਵਿਲੱਖਣ ਮੇਲ ਹੈ। ਇਸ ਨੇ ਜ਼ਮੀਨੀ ਪੱਧਰ 'ਤੇ ਖੇਡ ਪ੍ਰਤਿਭਾ ਨੂੰ ਪਛਾਣਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਰਾਹੀਂ ਗੁਜਰਾਤ ਵਿੱਚ ਪੈਰਾ ਸਪੋਰਟਸ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ।
*********
ਡੀਐੱਸ/ਐੱਲਪੀ/ਏਕੇ
(Release ID: 1804634)
Visitor Counter : 176
Read this release in:
Malayalam
,
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada