ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵਿਧਾਨ ਸਭਾ ਚੋਣਾਂ ਦੇ ਨਤੀਜੇ ਡੀਡੀ ਨਿਊਜ਼ ’ਤੇ ਲਾਈਵ ਦਿਖਾਏ ਜਾਣਗੇ


ਪ੍ਰਮਾਣਿਕ ​​ਰੀਅਲ ਟਾਈਮ ਅੱਪਡੇਟਸ ਜ਼ਮੀਨ ਤੋਂ ਲਾਈਵ ਹੋਣਗੇ

Posted On: 09 MAR 2022 12:21PM by PIB Chandigarh

ਜਿਵੇਂ ਕਿ ਲੋਕ 5 ਰਾਜਾਂ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਤਾਂ ਜਨਤਕ ਪ੍ਰਸਾਰਨ ਪ੍ਰਸਾਰ ਭਾਰਤੀ ਦੇ ਖਬਰਾਂ ਦਾ ਪ੍ਰਸਾਰਣ ਕਰਨ ਵਾਲੇ ਡੀਡੀ ਨਿਊਜ਼ ਅਤੇ ਆਲ ਇੰਡੀਆ ਰੇਡੀਓ ਨਿਊਜ਼ 10 ਮਾਰਚ, 2022 ਨੂੰ  ਵੋਟਾ ਦੀ ਗਿਣਤੀ ਵਾਲੇ ਦਿਨ ਮਿੰਟ-ਮਿੰਟ ਦੇ ਅੱਪਡੇਟ ਨੂੰ ਕਵਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਅੰਕੜਿਆਂ ਦੀ ਗਿਣਤੀ ਵਿੱਚ ਸਟੀਕਤਾ ਅਤੇ ਤੱਥਾਂ ਦੀ ਜਾਂਚ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ਦੇ ਰਿਪੋਰਟਰਾਂ ਅਤੇ ਸਟ੍ਰਿੰਗਰਾਂ ਦੇ ਇੱਕ ਵਿਸ਼ਾਲ ਨੈੱਟਵਰਕ ਰਾਹੀਂ, ਡੀਡੀ ਨਿਊਜ਼ ਤੁਹਾਡੇ ਲਈ ਸਾਰੇ ਪੰਜ ਰਾਜਾਂ ਤੋਂ ਅਸਲ ਸਮੇਂ ਵਿੱਚ ਸਭ ਤੋਂ ਸਹੀ ਅੰਕੜੇ ਲਿਆਏਗਾ। ਸਿਆਸੀ ਮਾਹਿਰ ਅਤੇ ਚੋਣ ਵਿਸ਼ਲੇਸ਼ਕ ਸਵੇਰੇ 7 ਵਜੇ ਤੋਂ ਡੀਡੀ ਨਿਊਜ਼ ਦੇ ਸ਼ੋਅ ‘ਜਨਾਦੇਸ਼’’ਤੇ ਲਾਈਵ ਅੰਕੜਿਆਂ ਦਾ ਵਿਸ਼ਲੇਸ਼ਣ ਕਰਨਗੇ।

ਇੱਕ ਲਾਈਵ ਡਟਾ ਹੱਬ, ਜ਼ਮੀਨੀ ਪੱਧਰ ’ਤੇ ਤੈਨਾਤ ਟੀਮ ਅਤੇ ਪਹੁੰਚ ਦੀ ਤਾਕਤ ਦਾ ਲਾਭ ਉਠਾਉਂਦਾ ਹੋਇਆ -ਹਰ ਸਕਿੰਟ ਡੀਡੀ ਨਿਊਜ਼ ’ਤੇ ਅੱਪਡੇਟ ਨੂੰ ਹੋਰ ਸੰਪੰਨ ਬਣਾਏਗਾ। 5 ਰਾਜਾਂ ਦੇ ਕਾਉਂਟਿੰਗ ਬੂਥਾਂ ’ਤੇ ਚੈਨਲ ਦੀ ਮੌਜੂਦਗੀ ਇਸ ਡੇਟਾ ਹੱਬ ਨੂੰ ਲਾਈਵ ਕਾਊਂਟਿੰਗ ਨੰਬਰਾਂ ਨੂੰ ਦੱਸੇਗੀ, ਜਿਸ ਨੂੰ ਅਸਲ ਸਮੇਂ ਵਿੱਚ ਜੋੜਿਆ ਜਾਵੇਗਾ ਅਤੇ ਫਿਰ ਵਿਸ਼ਲੇਸ਼ਣ ਕੀਤਾ ਜਾਵੇਗਾ। 3ਡੀ ਗ੍ਰਾਫਿਕਸ ਦੇ ਇੱਕ ਆਕਰਸ਼ਕ ਸਮਰਥਨ ਨਾਲ ਹਰ ਸਕਿੰਟ ਨੂੰ ਅੱਪਡੇਟ ਕੀਤੇ ਜਾਣ ਵਾਲੇ ਵਾਧੇ ਅਤੇ ਨਤੀਜਿਆਂ ਦੀ ਲਾਈਵ ਪੇਸ਼ਕਾਰੀ ਦਰਸ਼ਕਾਂ ਨੂੰ ਗਿਣਤੀ ਦੇ ਸਾਹਮਣੇ ਆਉਣ ਦੇ ਨਾਲ ਇੱਕ ਸਪਸ਼ਟ ਸਮਝ ਪ੍ਰਾਪਤ ਕਰਨ ਦੀ ਸਮਝ ਦੇਵੇਗੀ।

ਚੈਨਲ ’ਤੇ ਰਿਪੋਰਟਾਂ ਵਿੱਚ ਜ਼ਮੀਨੀ ਗ੍ਰਾਊਂਡ ਜ਼ੀਰੋ ਤੋਂ ਲਾਈਵ ਕਵਰੇਜ, ਸਿਆਸੀ ਵਿਸ਼ਲੇਸ਼ਕਾਂ ਅਤੇ ਸਿਆਸੀ ਨੇਤਾਵਾਂ ਨਾਲ ਸਟੂਡੀਓ ਵਿੱਚ ਚਰਚਾਵਾਂ ਦਾ ਸੁਮੇਲ ਸ਼ਾਮਲ ਹੋਵੇਗਾ।

ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਮਣੀਪੁਰ ਅਤੇ ਗੋਆ ਦੇ ਪੰਜ ਚੋਣ-ਅਧੀਨ ਰਾਜਾਂ ਵਿੱਚ ਦੂਰਦਰਸ਼ਨ ਦੀਆਂ ਰੀਜਨਲ ਨਿਊਜ਼ ਯੂਨਿਟਾਂ ਵੀ ਸਵੇਰੇ 7 ਵਜੇ ਤੋਂ ਦਿਨ ਭਰ ਲਾਈਵ ਅੱਪਡੇਟਸ ਦੇ ਨਾਲ ਵੱਖਰੇ ਵਿਸ਼ੇਸ਼ ਸ਼ੋਅ ਚਲਾਉਣਗੀਆਂ। ਇਹ ਪ੍ਰੋਗਰਾਮ ਰਾਜਾਂ ਦੇ ਉੱਘੇ ਸਿਆਸੀ ਮਾਹਰਾਂ ਅਤੇ ਨੇਤਾਵਾਂ ਦੇ ਨਾਲ ਚਰਚਾ ਦੇ ਨਾਲ-ਨਾਲ ਵੋਟਾਂ ਦੀ ਲੀਡ ਅਤੇ ਨਤੀਜਿਆਂ ਦੀ ਲਾਈਵ ਪੇਸ਼ਕਾਰੀ ਕਰਨਗੇ।

ਆਲ ਇੰਡੀਆ ਰੇਡੀਓ ਨਿਊਜ਼ ਨੈੱਟਵਰਕ ਨੇ ਵੀ 10 ਮਾਰਚ ਨੂੰ ਹੋਣ ਵਾਲੀ ਗਿਣਤੀ ਦੀ ਪ੍ਰਮਾਣਿਕ ​​ਅਤੇ ਰੀਅਲ ਟਾਈਮ ਅੱਪਡੇਟ ਦੇਣ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਹਨ। ਦੇਸ਼ ਦਾ ਸਭ ਤੋਂ ਵੱਡਾ ਰੇਡੀਓ ਨੈੱਟਵਰਕ ਆਲ ਇੰਡੀਆ ਰੇਡੀਓ 10 ਮਾਰਚ ਨੂੰ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ 9 ਘੰਟਿਆਂ ਤੋਂ ਵੱਧ ਸਮੇਂ ਲਈ ਚੋਣ ਨਤੀਜਿਆਂ ’ਤੇ ਵਿਸ਼ੇਸ਼ ਬੁਲੇਟਿਨ ਅਤੇ ਪ੍ਰੋਗਰਾਮ ਪ੍ਰਸਾਰਿਤ ਕਰੇਗਾ।ਇਹ ਪ੍ਰੋਗਰਾਮ ਏਆਈਆਰ ਐੱਫਐੱਮ ਗੋਲਡ 100.1 ਮੈਗਾਹਰਟਜ਼, ਐੱਫਐੱਮ ਰੇਨਬੋ ਨੈੱਟਵਰਕ, ਵਿਵਿਧ ਭਾਰਤੀ ਅਤੇ ਏਆਈਆਰ ਦੇ ਹੋਰ ਸਥਾਨਕ ਚੈਨਲਾਂ ’ਤੇ ਪ੍ਰਸਾਰਿਤ ਕੀਤੇ ਜਾਣਗੇ। ਇਹ ਏਆਈਆਰ ਦੇ ਯੂਟਿਊਬ ਚੈਨਲ - https://www.youtube.com/NEWSONAIROFFICIAL ’ਤੇ ਲਾਈਵ ਵੀ ਉਪਲਬਧ ਹੋਵੇਗਾ।

ਸਾਰੇ ਪੰਜ ਰਾਜਾਂ ਦੇ ਆਕਾਸ਼ਵਾਣੀ ਸੰਵਾਦਦਾਤਾ ਗਿਣਤੀ ਦੇ ਨਵੀਨਤਮ ਲਾਈਵ ਅੱਪਡੇਟਸ ਪ੍ਰਦਾਨ ਕਰਨਗੇ। ਸਟੂਡੀਓ ਵਿੱਚ ਸਿਆਸੀ ਮਾਹਿਰ ਨਤੀਜਿਆਂ ਦਾ ਵਿਆਪਕ ਅਤੇ ਡੂੰਘਾਈ ਨਾਲ ਵਿਸ਼ਲੇਸ਼ਣ ਦੇਣਗੇ।

ਵਿਸ਼ੇਸ਼ ਚੋਣ ਬੁਲੇਟਿਨਾਂ ਤੋਂ ਇਲਾਵਾ, ਡੂੰਘਾਈ ਨਾਲ ਲਾਈਵ ਚਰਚਾ ਸ਼ਾਮ 7:20 ਤੋਂ ਰਾਤ 8 ਵਜੇ ਤੱਕ ਪ੍ਰਸਾਰਿਤ ਕੀਤੀ ਜਾਵੇਗੀ। 5 ਰਾਜਾਂ ਦੇ ਮਾਹਿਰਾਂ ਦੇ ਨਾਲ ਇੱਕ ਵਿਸ਼ੇਸ਼ ਰੇਡੀਓ ਬ੍ਰਿਜ ਪ੍ਰੋਗਰਾਮ ਰਾਤ 9:15 ਵਜੇ ਤੋਂ ਰਾਤ 10 ਵਜੇ ਤੱਕ ਪ੍ਰਸਾਰਿਤ ਕੀਤਾ ਜਾਵੇਗਾ।

ਦੇਸ਼ ਭਰ ਵਿੱਚ ਆਕਾਸ਼ਵਾਣੀ ਦੀਆਂ ਸਾਰੀਆਂ 46 ਖੇਤਰੀ ਸਮਾਚਾਰ ਇਕਾਈਆਂ ਆਪੋ-ਆਪਣੇ ਰਾਜਾਂ ਦੀਆਂ ਖੇਤਰੀ ਭਾਸ਼ਾਵਾਂ ਵਿੱਚ ਵਿਸ਼ੇਸ਼ ਪ੍ਰੋਗਰਾਮਾਂ ਅਤੇ ਨਿਊਜ਼ ਬੁਲੇਟਿਨਾਂ ਨੂੰ ਪੇਸ਼ ਕਰਨਗੀਆਂ। ਐੱਫਐੱਮ ਗੋਲਡ, ਐੱਫਐੱਮ ਰੇਨਬੋ, ਵਿਵਿਧ ਭਾਰਤੀ ਅਤੇ ਏਆਈਆਰ ਦੇ ਹੋਰ ਸਥਾਨਕ ਚੈਨਲਾਂ ਜਿਹੇ ਵੱਖ-ਵੱਖ ਚੈਨਲਾਂ ਰਾਹੀਂ ਦੇਸ਼ ਭਰ ਵਿੱਚ ਹਰ ਘੰਟੇ ਦੇ ਨਿਊਜ਼ ਬੁਲੇਟਿਨ ਉਪਲਬਧ ਹੋਣਗੇ।

ਇਹ ਵਿਸ਼ੇਸ਼ ਸ਼ੋਅ ਅਤੇ ਲੀਡਸ ਅਤੇ ਨਤੀਜਿਆਂ ’ਤੇ ਰੀਅਲ ਟਾਈਮ ਅੱਪਡੇਟ ਪ੍ਰਸਾਰ ਭਾਰਤੀ ਦੇ ਡਿਜੀਟਲ ਪਲੈਟਫਾਰਮਾਂ ’ਤੇ ਵੀ ਉਪਲਬਧ ਹੋਣਗੇ, ਜਿਸ ਵਿੱਚ ਨਿਊਜ਼ ਔਨ ਏਅਰ ਐਪ, ਪ੍ਰਸਾਰ ਭਾਰਤੀ ਨਿਊਜ਼ ਸਰਵਿਸਿਜ਼ ਦੇ ਟੈਲੀਗ੍ਰਾਮ ਚੈਨਲ ਅਤੇ ਟਵਿੱਟਰ ਹੈਂਡਲ ਅਤੇ ਡੀਡੀ ਅਤੇ ਏਆਈਆਰ ਦੇ ਯੂਟਿਊਬ ਚੈਨਲ ਸ਼ਾਮਲ ਹਨ।

****

ਸੌਰਭ ਸਿੰਘ 



(Release ID: 1804500) Visitor Counter : 125