ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ’ਤੇ ਸਰਬਸ੍ਰੇਸ਼ਠ ਮਹਿਲਾ ਕੋਵਿਡ-19 ਵੈਕਸੀਨੇਟਰਸ ਨੂੰ ਸਨਮਾਨਿਤ ਕੀਤਾ



ਮਹਿਲਾਵਾਂ ਦੇ ਯੋਗਦਾਨ ਦੇ ਬਿਨਾਂ ਸਿਹਤ ਖੇਤਰ ਦਾ ਵਿਕਾਸ ਅਧੂਰਾ: ਡਾ. ਮਨਸੁਖ ਮਾਂਡਵੀਯਾ



‘‘ਕੋਵਿਡ-19 ਟੀਕਾਕਰਣ ਪ੍ਰੋਗਰਾਮ ਵਿੱਚ ਭਾਰਤ ਨੂੰ ਵਿਸ਼ਵ ਵਿੱਚ ਮੋਹਰੀ ਸਥਾਨ ਦਿਵਾਉਣ ਦਾ ਸਿਹਰਾ ਦੇਸ਼ ਭਰ ਵਿੱਚ ਸਾਡੀਆਂ ਮਹਿਲਾ ਵੈਕਸੀਨੇਟਰਸ ਨੂੰ ਜਾਂਦਾ ਹੈ’’



‘‘ਮੌਜੂਦਾ ਤੀਸਰੀ ਲਹਿਰ ਦੇ ਸੰਦਰਭ ਵਿੱਚ ਭਾਰਤ ਦਾ ਪ੍ਰਬੰਧਨ ਇੱਕ ਆਲਮੀ ਕੇਸ ਸਟਡੀ ਹੈ ਅਤੇ ਮਹਿਲਾ ਕੋਵਿਡ ਯੋਧਾ ਇਸ ਇਤਿਹਾਸਕ ਸਫ਼ਲਤਾ ਦਾ ਕਾਰਨ ਹਨ’’

Posted On: 08 MAR 2022 5:25PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਅੱਜ ਰਾਸ਼ਟਰੀ ਸਿਹਤ ਅਤੇ ਪਰਿਵਾਰ ਭਲਾਈ ਸੰਸਥਾਨ, ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ’ਤੇ ਦੇਸ਼ ਭਰ ਵਿੱਚੋਂ ਕੋਵਿਡ-19 ਦੀਆਂ ਸਰਬਸ੍ਰੇਸ਼ਠ ਮਹਿਲਾ ਵੈਕਸੀਨੇਟਰਸ ਨੂੰ ਸਨਮਾਨਿਤ ਕੀਤਾ। ਇਹ ਪ੍ਰੋਗਰਾਮ ਭਾਰਤ ਦੇ ਕੋਵਿਡ-19 ਟੀਕਾਕਰਣ ਪ੍ਰੋਗਰਾਮ ਨੂੰ ਸਫ਼ਲ ਲਾਗੂ ਕਰਨ ਵਿੱਚ ਅਣਥੱਕ ਯਤਨਾਂ ਦਾ ਉਤਸਵ ਮਨਾਉਣ ਅਤੇ ਉਸ ਨੂੰ ਮਾਨਤਾ ਦੇਣ ਲਈ ਆਯੋਜਿਤ ਕੀਤਾ ਗਿਆ ਸੀ। ਇਸ ਪੂਰੀ ਯਾਤਰਾ ਵਿੱਚ ਮਹਿਲਾ ਵੈਕਸੀਨੇਟਰਸ ਬਦਲਾਅ ਦੀਆਂ ਮੋਹਰੀ ਰਹੀਆਂ ਹਨ। ਇਸ ਸਾਲ ਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਵਿਸ਼ਾ ‘ਇੱਕ ਸਥਾਈ ਕੱਲ੍ਹ ਲਈ ਅੱਜ ਮਹਿਲਾ-ਪੁਰਸ਼ ਸਮਾਨਤਾ’ ਹੈ।

 

 

 

ਕੇਂਦਰੀ ਸਿਹਤ ਮੰਤਰੀ ਨੇ ਸਿਹਤ ਖੇਤਰ ਦੇ ਸਮੁੱਚੇ ਵਿਕਾਸ ਵਿੱਚ ਮਹਿਲਾ ਸੈਨਿਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘‘ਸਿਹਤ ਖੇਤਰ ਦਾ ਵਿਕਾਸ ਮਹਿਲਾਵਾਂ ਦੇ ਯੋਗਦਾਨ ਦੇ ਬਿਨਾਂ ਅਧੂਰਾ ਹੈ। ਸਾਡੀਆਂ ਆਸ਼ਾ ਅਤੇ ਏਐੱਨਟੈੱਮ ਵਰਕਰਾਂ ਸਿਹਤ ਖੇਤਰ ਦੇ ਵਿਕਾਸ ਦਾ ਥੰਮ੍ਹ ਹਨ। ਸਾਡੀਆਂ ਆਸ਼ਾ ਵਰਕਰਾਂ ਰਾਸ਼ਟਰ ਦੀ ਸੇਵਾ ਲਈ ਅਣਥੱਕ ਯਤਨ ਕਰ ਰਹੀਆਂ ਹਨ। ਉਹ ਦੂਰ ਦੁਰਾਡੇ ਦੇ ਇਲਾਕਿਆਂ ਨੂੰ ਪਾਰ ਕਰਦੇ ਹੋਏ, ਅੰਤਿਮ ਕਿਨਾਰੇ ਤੱਕ ਪਹੁੰਚ ਰਹੀਆਂ ਹਨ, ਹਰ ਘਰ ਵਿੱਚ ਜਾ ਰਹੀਆਂ ਹਨ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਹਰ ਯੋਗ ਵਿਅਕਤੀ ਦਾ ਟੀਕਾਕਰਣ ਹੋਵੇ। ਹਰ ਘਰ ਦਸਤਕ ਮੁਹਿੰਮ ਦੇ ਤਹਿਤ ਸਾਡੀਆਂ ਆਸ਼ਾ ਵਰਕਰਾਂ ਹਰ ਘਰ ਵਿੱਚ ਪਹੁੰਚੀਆਂ, ਟੀਕਾ ਲਗਵਾਉਣ ਨੂੰ ਪ੍ਰੋਤਸਾਹਨ ਦਿੱਤਾ ਅਤੇ ਇਸ ਤਰ੍ਹਾਂ, ਟੀਕੇ ਦੀ ਝਿਜਕ ’ਤੇ ਕਾਬੂ ਪਾਇਆ। ਜੇਕਰ ਅੱਜ ਭਾਰਤ ਕੋਵਿਡ-19 ਟੀਕਾਕਰਣ ਪ੍ਰੋਗਰਾਮ ਵਿੱਚ ਵਿਸ਼ਵ ਵਿੱਚ ਮੋਹਰੀ ਹੈ ਤਾਂ ਇਸ ਦਾ ਸਿਹਰਾ ਦੇਸ਼ ਭਰ ਵਿੱਚ ਸਾਡੀਆਂ ਮਹਿਲਾ ਵੈਕਸੀਨੇਟਰਸ ਨੂੰ ਜਾਂਦਾ ਹੈ।’’

ਡਾ. ਮਨਸੁਖ ਮਾਂਡਵੀਯਾ ਨੇ ਦੇਸ਼ ਭਰ ਵਿੱਚ ਸਾਰੀਆਂ ਮਹਿਲਾ ਵੈਕਸੀਨੇਟਰਸ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਮਰਪਣ ਨੂੰ  ਸਲਾਮ ਕੀਤਾ। ਉਨ੍ਹਾਂ ਨੇ ਕਿਹਾ, ‘‘ਇਹ 16 ਜਨਵਰੀ, 2021 ਦਾ ਦਿਨ ਸੀ, ਜਦੋਂ ਸਾਡੇ ਪ੍ਰਧਾਨ ਮੰਤਰੀ ਦੁਆਰਾ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਣ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਉਦੋਂ ਤੋਂ ਭਾਰਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰਾਸ਼ਟਰ ਲਈ ਸਾਰੀਆਂ ਮਹਿਲਾ ਵੈਕਸੀਨੇਟਰਸ ਦੀ ਨਿਰਸਵਾਰਥ ਸੇਵਾ ਕਾਰਨ ਹੀ ਭਾਰਤ ਨੇ ਕੋਵਿਡ ਮਹਾਮਾਰੀ ਦਾ ਸਫ਼ਲਤਾਪੂਰਬਕ ਪ੍ਰਬੰਧਨ ਕੀਤਾ ਹੈ। ਵਰਤਮਾਨ ਤੀਸਰੀ ਲਹਿਰ ਦੇ ਸੰਦਰਭ ਵਿੱਚ ਭਾਰਤ ਦਾ ਪ੍ਰਬੰਧਨ ਇੱਕ ਆਲਮੀ ਕੇਸ ਸਟਡੀ ਹੈ ਅਤੇ ਇਹ ਮਹਿਲਾ ਕੋਵਿਡ ਯੋਧਾ ਇਸ ਇਤਿਹਾਸਕ ਸਫ਼ਲਤਾ ਦਾ ਕਾਰਨ ਹਨ।’’

ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਹੀ ਮਹਿਲਾਵਾਂ ਦਾ ਸਨਮਾਨ ਕਰਨ ਦੀ ਪਰੰਪਰਾ ਅਤੇ ਸੰਸਕ੍ਰਿਤੀ ਰਹੀ ਹੈ। ‘‘ਅਸੀਂ ਹਮੇਸ਼ਾ ਇਸ ਟੀਚੇ ਨੂੰ ਹਾਸਲ ਕਰਨ ਲਈ ਸਮੂਹਿਕ ਵਿਕਾਸ ਯਕੀਨੀ ਕਰਨ ਲਈ ਇਕੱਠੇ ਕੰਮ ਕੀਤਾ ਹੈ। ਜਦੋਂ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ‘ਸਬਕਾ ਸਾਥ, ਸਬਕਾ ਵਿਕਾਸ’ ਕਹਿੰਦੇ ਹਨ, ਤਾਂ ਮਹਿਲਾਵਾਂ ਇਸ ਵਿਕਾਸ ਦੀ ਧਾਰਨਾ ਦਾ ਮੁੱਖ ਥੰਮ੍ਹ ਹਨ।

ਕੇਂਦਰੀ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਦੇਸ਼ ਭਰ ਦੀਆਂ ਸਾਰੀਆਂ ਮਹਿਲਾ ਵੈਕਸੀਨੇਟਰਸ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, ‘‘ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਤੇ ਦੇਸ਼ ਭਰ ਵਿੱਚ ਸਾਰੀਆਂ ਮਹਿਲਾ ਵੈਕਸੀਨੇਟਰਸ ਦੇ ਅਣਥੱਕ ਯਤਨਾਂ ਦੇ ਕਾਰਨ ਇਹ ਜਨ ਅੰਦੋਲਨ ਬਣ ਗਿਆ।’’ ਉਨ੍ਹਾਂ ਨੇ ਕਿਹਾ ਕਿ ਇਹ ਮਹਿਲਾ ਵੈਕਸੀਨੇਟਰਸ ਭਾਰਤ ਦੇ ਟੀਕਾਕਰਣ ਪ੍ਰੋਗਰਾਮ ਦੀਆਂ ਮੋਹਰੀ ਰਹੀਆਂ ਹਨ। ਸਾਰੀਆਂ ਰੁਕਾਵਟਾਂ ਦੇ ਬਾਵਜੂਦ, ਇਹ ਮਹਿਲਾ ਵੈਕਸੀਨੇਟਰਸ ਇਹ ਯਕੀਨ ਕਰਨ ਲਈ ਅਣਥੱਕ ਯਤਨ ਕਰ ਰਹੀਆਂ ਹਨ ਕਿ ਹਰੇਕ ਯੋਗ ਭਾਰਤੀ ਦਾ ਟੀਕਾਕਰਣ ਹੋਵੇ।

ਕੇਂਦਰੀ ਸਿਹਤ ਸਕੱਤਰ ਨੇ ਕਿਹਾ, ‘‘ਇਹ ਇਸ ਸਾਲ ਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਪਾਵਨ ਦ੍ਰਿਸ਼ਟੀ ਹੈ- ‘ਇੱਕ ਅਸਥਾਈ ਕੱਲ੍ਹ ਲਈ ਅੱਜ ਮਹਿਲਾ-ਪੁਰਸ਼ ਸਮਾਨਤਾ’ ਜੋ ਅੱਜ ਸਾਡੇ ਸਾਰੇ ਸਿਹਤ ਕਰਮਚਾਰੀਆਂ ਨੂੰ ਸੰਚਾਲਿਤ ਕਰਦੀ ਹੈ। ਪਿਛਲੇ ਅੱਠ ਸਾਲਾਂ ਤੋਂ ਅਸੀਂ ਵਿਕਾਸ ਦੇ ਵਿਜ਼ਨ ਵਿੱਚ ਬਹੁਤ ਪਰਿਵਰਤਨ ਦੇਖ ਰਹੇ ਹਾਂ। ਮਹਿਲਾਵਾਂ ਦੇ ਵਿਕਾਸ ਨੂੰ ਲੈ ਕੇ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਤੱਕ, ਮਹਿਲਾਵਾਂ ਦੀ ਅਗਵਾਈ ਵਿੱਚ ਹਰ ਖੇਤਰ ਵਿੱਚ ਨਵੀਆਂ ਉੱਚਾਈਆਂ ਨੂੰ ਪ੍ਰਾਪਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।

36 ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀਆਂ 72 ਮਹਿਲਾ ਵੈਕਸੀਨੇਟਰਸ ਨੂੰ ਅੱਜ ਸਨਮਾਨਿਤ ਕੀਤਾ ਗਿਆ।

ਸਾਰੇ ਪੁਰਸਕਾਰ ਜੇਤੂਆਂ ਦਾ ਲਿੰਕ ਇਸ ਪ੍ਰਕਾਰ ਹੈ:   https://drive.google.com/file/d/1GSBTq0vQjkTmxwiPgAcbKUxgjU51aN45/view?usp=sharing

ਭਾਰਤ ਲਈ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਪ੍ਰਤੀਨਿਧੀ ਡਾ. ਰੋਡਰਿਕੋ ਐੱਚ. ਓਫ੍ਰਿਨ, ਰਾਸ਼ਟਰੀ ਸਿਹਤ ਮਿਸ਼ਨ ਦੇ ਐਡੀਸ਼ਨਲ ਸਕੱਤਰ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਵਿਕਾਸ ਸ਼ੀਲ, ਭਾਰਤੀ ਮੈਡੀਕਲ ਖੋਜ ਪਰਿਸ਼ਦ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ, ਸਿਹਤ ਸੇਵਾ ਡਾਇਰੈਕਟੋਰੇਟ ਦੇ ਨਿਰਦੇਸ਼ਕ ਡਾ. ਸੁਨੀਲ ਕੁਮਾਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ, ਵਿਭਿੰਨ ਰਾਜਾਂ ਦੇ ਰਾਸ਼ਟਰੀ ਸਿਹਤ ਮਿਸ਼ਨ ਦੇ ਪ੍ਰਬੰਧ ਨਿਰਦੇਸ਼ਕ, ਪ੍ਰਜਣਨ ਅਤੇ ਸ਼ਿਸ਼ੂ ਸਿਹਤ (ਆਰਸੀਐੱਚ) ਦੇ ਡਾਇਰੈਕਟਰ ਇਸ ਅਵਸਰ ’ਤੇ ਮੌਜੂਦ ਸਨ।

 

****

 

ਐੱਮਵੀ/ਏਐੱਲ


(Release ID: 1804178) Visitor Counter : 173