ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਲਗਭਗ 10,800 ਭਾਰਤੀਆਂ ਨੂੰ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਤੋਂ ਵਿਸ਼ੇਸ਼ ਉਡਾਣਾਂ ਦੇ ਜ਼ਰੀਏ ਵਾਪਸ ਭਾਰਤ ਲਿਆਂਦਾ ਗਿਆ


ਅਗਲੇ 24 ਘੰਟਿਆਂ ਵਿੱਚ ਹੋਰ ਜ਼ਿਆਦਾ ਨਾਗਰਿਕਾਂ ਨੂੰ ਲਿਆਉਣ ਲਈ 11 ਨਾਗਰਿਕ ਅਤੇ 4 ਭਾਰਤੀ ਵਾਯੂ ਸੈਨਾ (ਆਈਏਐੱਫ) ਦੀਆਂ ਉਡਾਣਾਂ ਤਿਆਰ ਹਨ

Posted On: 04 MAR 2022 5:37PM by PIB Chandigarh

ਭਾਰਤੀ ਨਾਗਰਿਕਾਂ ਦੇ ਬਚਾਅ ਨੂੰ ਲੈ ਕੇ ਚਲਾਏ ਜਾ ਰਹੇ ਅਭਿਆਨ ‘ਆਪਰੇਸ਼ਨ ਗੰਗਾ’ ਤਹਿਤ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਤੋਂ ਅੱਜ 17 ਵਿਸ਼ੇਸ਼ ਉਡਾਣਾਂ ਦੇਸ਼ ਵਾਪਸ ਆਈਆਂ ਹਨ। ਇਨ੍ਹਾਂ ਵਿੱਚ 14 ਨਾਗਰਿਕ ਉਡਾਣਾਂ ਅਤੇ ਤਿੰਨ ਸੀ-17 ਆਈਏਐੱਫ ਉਡਾਣਾਂ ਸ਼ਾਮਲ ਹਨ। ਅੱਜ ਇੱਕ ਹੋਰ ਨਾਗਰਿਕ ਉਡਾਣ ਦੇ ਆਉਣ ਦੀ ਉਮੀਦ ਹੈ। ਨਾਗਰਿਕ ਉਡਾਣਾਂ ਜ਼ਰੀਏ 3,142 ਅਤੇ ਸੀ-17 ਉਡਾਣਾਂ ਜ਼ਰੀਏ 630 ਯਾਤਰੀਆਂ ਨੂੰ ਭਾਰਤ ਲਿਆਂਦਾ ਗਿਆ। ਹੁਣ ਤੱਕ 43 ਵਿਸ਼ੇਸ਼ ਨਾਗਰਿਕ ਉਡਾਣਾਂ ਦੀ ਸਹਾਇਤਾ ਨਾਲ 9,364 ਤੋਂ ਜ਼ਿਆਦਾ ਭਾਰਤੀਆਂ ਨੂੰ ਉੱਥੋਂ ਕੱਢਿਆ ਜਾ ਚੁੱਕਾ ਹੈ। ਸੀ-17 ਦੀਆਂ ਸੱਤ ਉਡਾਣਾਂ ਤੋਂ ਹੁਣ ਤੱਕ 1,428 ਯਾਤਰੀ ਭਾਰਤ ਆਏ ਹਨ ਅਤੇ 9.7 ਟਨ ਰਾਹਤ ਸਮੱਗਰੀ ਨੂੰ ਪਹੁੰਚਾਇਆ ਗਿਆ ਹੈ। ਅੱਜ ਦੀਆਂ ਨਾਗਰਿਕ ਉਡਾਣਾਂ ਵਿੱਚ ਬੁਖਾਰੈਸਟ ਤੋਂ 4, ਕੋਸਿਸੇ ਤੋਂ 2, ਬੁਡਾਪੈਸਟ ਤੋਂ 4, ਸੇਜ਼ੋ ਤੋਂ 3 ਅਤੇ ਸੁਸੇਵਾ ਤੋਂ 2 ਸ਼ਾਮਲ ਹਨ। ਨਾਲ ਹੀ ਆਈਏਐੱਫ ਨੇ ਬੁਡਾਪੈਸਟ ਤੋਂ 1 ਅਤੇ ਬੁਖਾਰੈਸਟ ਤੋਂ 2 ਉਡਾਣਾਂ ਭਰੀਆਂ ਹਨ।

 

ਕੱਲ੍ਹ ਯਾਨੀ ਸ਼ਨੀਵਾਰ ਨੂੰ 11 ਵਿਸ਼ੇਸ਼ ਨਾਗਰਿਕ ਉਡਾਣਾਂ ਰਾਹੀਂ 2200 ਤੋਂ ਜ਼ਿਆਦਾ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਦੀ ਉਮੀਦ ਹੈ। ਇਨ੍ਹਾਂ ਵਿੱਚੋਂ 10 ਉਡਾਣਾਂ ਨਵੀਂ ਦਿੱਲੀ ਅਤੇ ਇੱਕ ਮੁੰਬਈ ਵਿੱਚ ਉਤਰੇਗੀ। ਇਸ ਵਿੱਚ 5 ਉਡਾਣਾਂ ਬੁਡਾਪੈਸਟ, 2 ਸੇਜ਼ੋ ਅਤੇ 4 ਸੁਸੇਵਾ ਤੋਂ ਉਡਾਣਾਂ ਭਰਨਗੀਆਂ। ਉੱਥੇ ਹੀਰੋਮਾਨੀਆਪੋਲੈਂਡ ਅਤੇ ਸਲੋਵਾਕੀਆ ਲਈ ਚਾਰ ਸੀ-17 ਜਹਾਜ਼ਾਂ ਨੂੰ ਉਤਾਰਿਆ ਗਿਆ ਹੈ ਜਿਨ੍ਹਾਂ ਦੇ ਦੇਰ ਰਾਤ ਅਤੇ ਕੱਲ੍ਹ ਸਵੇਰੇ ਤੜਕੇ ਪਹੁੰਚਣ ਦੀ ਉਮੀਦ ਹੈ।

 

 

 ******

ਵਾਈਬੀ/ਡੀਐੱਨਐੱਸ



(Release ID: 1803101) Visitor Counter : 111