ਰਸਾਇਣ ਤੇ ਖਾਦ ਮੰਤਰਾਲਾ

"ਅਪ੍ਰੇਸ਼ਨ ਗੰਗਾ" ਤਹਿਤ ਯੂਕ੍ਰੇਨ ਤੋਂ 200 ਵਿਦਿਆਰਥੀ ਅਤੇ ਭਾਰਤੀ ਨਾਗਰਿਕ ਦਿੱਲੀ ਪਹੁੰਚੇ


ਰਸਾਇਣ ਅਤੇ ਖਾਦ ਰਾਜ ਮੰਤਰੀ, ਸ਼੍ਰੀ ਭਗਵੰਤ ਖੁਬਾ ਨੇ ਸਵਦੇਸ਼ ਪਰਤੇ ਇਨ੍ਹਾਂ ਵਿਦਿਆਰਥੀਆਂ ਅਤੇ ਨਾਗਰਿਕਾਂ ਦਾ ਸੁਆਗਤ ਕੀਤਾ

ਸ਼੍ਰੀ ਭਗਵੰਤ ਖੁਬਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਯੂਕ੍ਰੇਨ ਤੋਂ ਸਾਰੇ ਭਾਰਤੀਆਂ ਨੂੰ ਸਵਦੇਸ਼ ਵਾਪਸ ਲਿਆਉਣ ਲਈ ਪ੍ਰਤੀਬੱਧ ਹੈ

Posted On: 03 MAR 2022 12:07PM by PIB Chandigarh

ਭਾਰਤ ਸਰਕਾਰ ਦੇ 'ਅਪ੍ਰੇਸ਼ਨ ਗੰਗਾ' ਤਹਿਤ ਯੂਕ੍ਰੇਨ ਤੋਂ ਲਗਭਗ 200 ਵਿਦਿਆਰਥੀਆਂ ਅਤੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ ਹੈ।

ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਵਦੇਸ਼ ਪਰਤੇ ਇਨ੍ਹਾਂ ਵਿਦਿਆਰਥੀਆਂ ਅਤੇ ਨਾਗਰਿਕਾਂ ਦਾ ਸੁਆਗਤ ਕੀਤਾ। ਸਵਦੇਸ਼ ਪਰਤਣ ਵਾਲੇ ਇਨ੍ਹਾਂ ਲੋਕਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਸਨ। ਇੰਡੀਗੋ ਦੀ ਇਹ ਵਿਸ਼ੇਸ਼ ਉਡਾਣ ਅੱਜ ਸਵੇਰੇ ਦਿੱਲੀ ਪਹੁੰਚੀ ਸੀ।

ਸਾਰੇ ਸਵਦੇਸ਼ ਪਰਤਣ ਵਾਲਿਆਂ ਦਾ ਸੁਆਗਤ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਖੁਬਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਯੂਕ੍ਰੇਨ ਤੋਂ ਸਾਰੇ ਭਾਰਤੀਆਂ ਦੀ ਸੁਰੱਖਿਅਤ ਨਿਕਾਸੀ ਨੂੰ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮਿੱਤਰਾਂ ਅਤੇ ਸਹਿਯੋਗੀਆਂ ਨੂੰ ਵੀ ਜਲਦੀ ਹੀ ਯੂਕ੍ਰੇਨ ਤੋਂ ਸੁਰੱਖਿਅਤ ਵਾਪਸ ਲਿਆਂਦਾ ਜਾਵੇਗਾ।

ਭਾਰਤ ਵਾਪਸ ਪਰਤਣ 'ਤੇ ਆਪਣੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਦੇ ਹੋਏ, ਵਿਦਿਆਰਥੀਆਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਜਹਾਜ਼ ਵਿੱਚ ਸਵਾਰ ਇੱਕ ਯੁਵਾ ਵਿਦਿਆਰਥੀ ਨੇ ਖੁਸ਼ੀ ਦੇ ਹੰਝੂ ਵਹਾਉਂਦੇ ਹੋਏ ਕਿਹਾ ਕਿ ਯੁੱਧ ਨਾਲ ਸੰਕਟਗ੍ਰਸਤ ਦੇਸ਼ ਵਿੱਚੋਂ ਸੁਰੱਖਿਅਤ ਨਿਕਾਸੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਲੇਕਿਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਨੂੰ ਸੰਭਵ ਬਣਾਇਆ ਹੈ।

ਇੰਡੀਗੋ ਦੀ ਇਸ ਫਲਾਈਟ ਨੇ ਇਸਤਾਂਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 10.35 ਵਜੇ ਉਡਾਣ ਭਰੀ ਸੀ ਅਤੇ ਇਹ ਅੱਜ ਸਵੇਰੇ 8.31 ਵਜੇ ਨਵੀਂ ਦਿੱਲੀ ਪਹੁੰਚੀ ਸੀ। ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈੱਸ, ਇੰਡੀਗੋ ਅਤੇ ਸਪਾਈਸ ਜੈੱਟ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਤੋਂ ਦਿੱਲੀ ਅਤੇ ਮੁੰਬਈ ਦੇ ਲਈ ਕਈ ਉਡਾਣਾਂ ਸੰਚਾਲਿਤ ਕਰਨ ਦੇ ਲਈ ਅਪਰੇਸ਼ਨ ਗੰਗਾ ਮਿਸ਼ਨ ਵਿੱਚ ਸ਼ਾਮਲ ਹੋ ਗਏ ਹਨ।

 

*****

ਐੱਮਵੀ/ਏਕੇ



(Release ID: 1802984) Visitor Counter : 141