ਗ੍ਰਹਿ ਮੰਤਰਾਲਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਲਈ ਆਧੁਨਿਕੀਕਰਣ ਯੋਜਨਾ-IV ਨੂੰ ਪ੍ਰਵਾਨਗੀ ਦਿੱਤੀ
ਗ੍ਰਹਿ ਮੰਤਰਾਲੇ ਦੁਆਰਾ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ 01.02.2022 ਤੋਂ 31.03.2026 ਤੱਕ ਕੁੱਲ 1,523 ਕਰੋੜ ਰੁਪਏ ਦੇ ਵਿੱਤੀ ਖਰਚ ਦੇ ਨਾਲ ਆਧੁਨਿਕੀਕਰਣ ਯੋਜਨਾ-IV ਲਾਗੂ ਕੀਤੀ ਜਾਵੇਗੀ
ਯੋਜਨਾ ਦੇ ਲਾਗੂਕਰਣ ਨਾਲ ਸੀਏਪੀਐੱਫ ਨੂੰ ਸਮੁੱਚੀ ਸੰਚਾਲਨ ਦਕਸ਼ਤਾ/ਤਿਆਰੀ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ
Posted On:
04 MAR 2022 11:29AM by PIB Chandigarh
ਸਰਕਾਰ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਦੇ ਲਈ ਆਧੁਨਿਕੀਕਰਣ ਯੋਜਨਾ-III ਦੇ ਬਾਅਦ “ਸੀਏਪੀਐੱਫ ਦੇ ਲਈ ਆਧੁਨਿਕੀਕਰਣ ਯੋਜਨਾ- IV” ਨਾਮਕ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ 1.02.2022 ਤੋਂ 31.03.2026 ਤੱਕ ਕੁੱਲ 1,523 ਕਰੋੜ ਰੁਪਏ ਦੇ ਵਿੱਤੀ ਖਰਚ ਦੇ ਨਾਲ ਸੀਏਪੀਐੱਫ ਦੇ ਲਈ ਆਧੁਨਿਕੀਕਰਣ ਯੋਜਨਾ- IV ਲਾਗੂ ਕੀਤੀ ਜਾਣੀ ਹੈ ਅਤੇ ਸੀਏਪੀਐੱਫ ਨੂੰ ਵਿਭਿੰਨ ਥੀਏਟਰਾਂ ਵਿੱਚ ਉਨ੍ਹਾਂ ਦੀ ਤੈਨਾਤੀ ਦੀਆਂ ਵਿਭਿੰਨ ਪ੍ਰਣਾਲੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਦੀ ਆਪਰੇਸ਼ਨ ਜ਼ਰੂਰਤ ਦੇ ਅਨੁਸਾਰ ਅਤਿਆਧੁਨਿਕ ਹਥਿਆਰਾਂ ਅਤੇ ਉਪਕਰਣਾਂ ਨਾਲ ਲੈਸ ਕੀਤਾ ਜਾਵੇਗਾ। ਇਸ ਦੇ ਇਲਾਵਾ, ਸੀਏਪੀਐੱਫ ਨੂੰ ਉੱਨਤ ਆਈਟੀ ਸਮਾਧਾਨ ਵੀ ਪ੍ਰਦਾਨ ਕੀਤੇ ਜਾਣਗੇ।
ਯੋਜਨਾ ਦੇ ਲਾਗੂਕਰਣ ਨਾਲ ਸੀਏਪੀਐੱਫ ਨੂੰ ਸਮੁੱਚੀ ਆਪਰੇਸ਼ਨ ਦਕਸ਼ਤਾ/ਤਿਆਰੀ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲੇਗੀ, ਜਿਸ ਨਾਲ ਦੇਸ਼ ਵਿੱਚ ਅੰਦਰੂਨੀ ਸੁਰੱਖਿਆ ਪਰਿਦ੍ਰਿਸ਼ ’ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਇਹ ਅੰਤਰਰਾਸ਼ਟਰੀ ਸੀਮਾ/ਐੱਲਓਸੀ/ਐੱਲਏਸੀ ਦੇ ਨਾਲ–ਨਾਲ ਵਿਭਿੰਨ ਥੀਏਟਰਾਂ, ਜਿਵੇਂ ਖੱਬੇਪੱਖੀ ਅਤਿਵਾਦ ਤੋਂ ਪ੍ਰਭਾਵਿਤ ਖੇਤਰਾਂ, ਜੰਮੂ ਤੇ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਲੱਦਾਖ ਅਤੇ ਅਤਿਵਾਦ ਤੋਂ ਪ੍ਰਭਾਵਿਤ ਉੱਤਰ ਪੂਰਬੀ ਰਾਜਾਂ ਦੀਆਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਸਰਕਾਰ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ।
********
ਐੱਨਡਬਲਿਊ/ਆਰਕੇ/ਏਵਾਈ/ਆਰਆਰ
(Release ID: 1802909)
Visitor Counter : 200
Read this release in:
English
,
Urdu
,
Marathi
,
Hindi
,
Manipuri
,
Assamese
,
Gujarati
,
Tamil
,
Telugu
,
Kannada
,
Malayalam