ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ ਨੇ 5 ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਲਈ 1,682.11 ਕਰੋੜ ਰੁਪਏ ਦੀ ਅਤਿਰਿਕਤ ਕੇਂਦਰੀ ਸਹਾਇਤਾ ਨੂੰ ਮੰਜ਼ੂਰੀ ਦਿੱਤੀ


ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਤਮਿਲਨਾਡੂ ਅਤੇ ਪੁਦੂਚੇਰੀ ਨੂੰ ਸਾਲ 2021 ਦੇ ਦੌਰਾਨ ਆਏ ਹੜ੍ਹ/ ਜ਼ਮੀਨ ਖਿਸਕਣ ਦੇ ਮਦ ਵਿੱਚ ਧਨਰਾਸ਼ੀ ਮਿਲੇਗੀ

Posted On: 03 MAR 2022 10:43AM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਕਮੇਟੀ ਨੇ ਸਾਲ 2021 ਦੇ ਦੌਰਾਨ ਹੜ੍ਹ/ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ 5 ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐੱਨਡੀਆਰਐੱਫ) ਦੇ ਤਹਿਤ ਅਤਿਰਿਕਤ ਕੇਂਦਰੀ ਸਹਾਇਤਾ ਨੂੰ ਮੰਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਇਨ੍ਹਾਂ ਕੁਦਰਤੀ ਆਪਦਾਵਾਂ ਦਾ ਸਾਹਮਣਾ ਕਰਨ ਵਾਲੇ 5 ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦੀ ਮਦਦ  ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਸੰਕਲਪ ਪ੍ਰਗਟ ਹੁੰਦਾ ਹੈ।

ਉੱਚ ਪੱਧਰੀ ਕਮੇਟੀ ਨੇ ਐੱਨਡੀਆਰਐੱਫ ਤੋਂ 5 ਰਾਜਾਂ ਨੂੰ 1,664.25 ਕਰੋੜ ਰੁਪਏ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ 17.86 ਕਰੋੜ ਰੁਪਏ ਦੀ ਅਤਿਰਿਕਤ ਕੇਂਦਰੀ ਸਹਾਇਤਾ ਮੰਜ਼ੂਰ ਕੀਤੀ ਹੈ। ਇਸ ਦਾ ਵੇਰਵਾ ਇਸ ਪ੍ਰਕਾਰ ਹੈ:

ਆਂਧਰਾ ਪ੍ਰਦੇਸ਼ ਨੂੰ  351.43 ਕਰੋੜ ਰੁਪਏ,

ਹਿਮਾਚਲ ਪ੍ਰਦੇਸ਼ ਨੂੰ 112.19 ਕਰੋੜ ਰੁਪਏ,

ਕਰਨਾਟਕ ਨੂੰ 492.39 ਕਰੋੜ ਰੁਪਏ,

ਮਹਾਰਾਸ਼ਟਰ ਨੂੰ  355.39 ਕਰੋੜ ਰੁਪਏ,

ਤਮਿਲਨਾਡੂ ਨੂੰ 352.85 ਕਰੋੜ ਰੁਪਏ,

ਪੁਦੂਚੇਰੀ ਨੂੰ 17.86 ਕਰੋੜ ਰੁਪਏ,

ਇਹ ਅਤਿਰਿਕਤ ਸਹਾਇਤਾ ਰਾਜਾਂ ਦੇ ਨਿਪਟਾਰੇ ‘ਤੇ ਪਹਿਲਾਂ ਹੀ ਰੱਖੇ ਗਏ ਸਟੇਟ ਡਿਜ਼ਾਸਟਰ ਰਿਸਪੋਂਸ ਫੰਡ ਵਿੱਚ ਕੇਂਦਰ ਦੁਆਰਾ ਰਾਜਾਂ ਨੂੰ ਦਿੱਤੇ ਫੰਡਾਂ ਤੋਂ ਵੱਧ ਹੈ। ਵਿੱਤ ਸਾਲ 2021-22 ਦੇ ਦੌਰਾਨ ਕੇਂਦਰ ਸਰਕਾਰ ਨੇ 28 ਰਾਜਾਂ ਦੇ ਐੱਸਡੀਆਰਐੱਫ ਵਿੱਚ 17,747.20 ਕਰੋੜ ਰੁਪਏ ਅਤੇ ਐੱਨਡੀਆਰਐੱਫ ਤੋਂ 8 ਰਾਜਾਂ ਨੂੰ 4,645.92 ਕਰੋੜ ਰੁਪਏ ਜਾਰੀ ਕੀਤੇ ਹਨ।

ਕੇਂਦਰ ਸਰਕਾਰ ਨੇ ਆਪਦਾ ਦੇ ਫੌਰਨ ਬਾਅਦ ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੱਲੋਂ ਮੈਮੋਰੰਡਮ ਦੀ ਉਡੀਕ ਕੀਤੇ ਬਿਨਾ ਅੰਤਰ-ਮੰਤਰਾਲੀ ਕੇਂਦਰੀ ਦਲ ਨਿਯੁਕਤ ਕਰ ਦਿੱਤਾ ਸੀ।

 

****

NW/RK/AY/RR
 



(Release ID: 1802756) Visitor Counter : 135