ਰੱਖਿਆ ਮੰਤਰਾਲਾ
azadi ka amrit mahotsav

ਡੀਆਰਡੀਓ ਨੇ ‘ਵਿਗਿਆਨ ਸਰਵਤ੍ਰ ਪੂਜਯਤੇ’ਵਿੱਚ ਹਿੱਸਾ ਲਿਆ, ਦੇਸ਼ ਭਰ ਦੇ 16 ਸ਼ਹਿਰਾਂ ਦੇ ਪ੍ਰਦਰਸ਼ਨੀਆਂ ਦਾ ਆਯੋਜਨ

Posted On: 22 FEB 2022 3:58PM by PIB Chandigarh

 ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਦੇ ਅਵਸਰ ‘ਤੇ ਡਿਫੈਂਸ ਰਿਸਰਚ ਤੇ ਡਿਵੈਲਮੈਂਟ ਸੰਗਠਨ (ਡੀਆਰਡੀਓ) ਦੇਸ਼ ਭਰ ਵਿੱਚ ਆਯੋਜਿਤ ਹੋਣ ਵਾਲੇ ‘ਵਿਗਿਆਨ ਸਰਵਤ੍ਰ ਪੂਜਯਤੇ’ ਪ੍ਰੋਗਰਾਮ ਵਿੱਚ ਹਿੱਸਾ ਲੈ ਰਿਹਾ ਹੈ। 22 ਤੋਂ 28 ਫਰਵਰੀ, 2022 ਦੇ ਦੌਰਾਨ ਦੇਸ਼ ਦੇ ਹਰ ਹਿੱਸੇ ਤੋਂ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਵਿਗਿਆਨ ਸਰਵਤ੍ਰ ਪੂਜਯਤੇ ਅਖਿਲ ਭਾਰਤੀ ਪ੍ਰੋਗਰਾਮ ਹੈ।

ਡੀਆਰਡੀਓ ਪੂਰੇ ਦੇਸ਼ ਦੇ 16 ਸ਼ਹਿਰਾਂ ਵਿੱਚ ‘ਅੰਮ੍ਰਿਤ ਮਹੋਤਸਵ ਸਾਇੰਸ ਸ਼ੋਕੇਸ’ : ਰੋਡਮੈਪ ਟੂ 2047’ ਵਿਸ਼ੇ ‘ਤੇ ਪ੍ਰਦਰਸ਼ਨੀਆਂ ਦਾ ਆਯੋਜਨ ਵੀ ਕਰ ਰਿਹਾ ਹੈ। ਡੀਆਰਡੀਓ ਦੇ ਵੱਲੋਂ ਆਗਰਾ, ਅਲਮੋਡਾ, ਬੰਗਲੁਰੂ, ਭੁਵਨੇਸ਼ਵਰ, ਚੰਡੀਗੜ੍ਹ, ਚੇਨੱਈ, ਦੇਹਰਾਦੂਨ, ਦਿੱਲੀ, ਹੈਦਰਾਬਾਦ, ਜੋਧਪੁਰ, ਲੇਹ, ਮੁੰਬਈ, ਮੈਸੂਰ, ਪੁਣੇ, ਤੇਜ਼ਪੁਰ, ਏਰਾਨਾਕੁਲਮ, ਵਿਜੈਵਾੜਾ ਅਤੇ ਵਿਸ਼ਾਖਾਪਟਨਮ ਵਿੱਚ ਵਿਗਿਆਨ ਅਤੇ ਟੈਕਨੋਲੋਜੀ ‘ਤੇ ਬਹੁਤ ਵੱਡੀ ਪ੍ਰਦਰਸ਼ਨੀ ਆਯੋਜਿਤ ਕੀਤੀ ਜਾ ਰਹੀ ਹੈ। ‘ਮਹੋਤਸਵ’ ਵਿੱਚ ਡੀਆਰਡੀਓ ਦੀ ਭਾਗੀਦਾਰੀ ਰਿਸਰਚ ਤੇ ਡਿਵੈਲਪਮੈਂਟ ਸੰਗਠਨਾਂ ਦੁਆਰਾ ਕੀਤੇ ਜਾ ਰਹੇ ਕਾਰਜਾਂ ਅਤੇ 2047 ਦੀ ਰਾਹ ਵਿੱਚ ਵਿਚਾਰਾਂ ਅਤੇ ਟੈਕਨੋਲੋਜੀ ਦੇ ਪ੍ਰਯਤਨਾਂ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਅਵਸਰ ਹੈ।

ਵਿਭਿੰਨ ਤਕਨੀਕਾਂ ਨਾਲ ਸੰਬੰਧਿਤ ਕਈ ਡੀਆਰਡੀਓ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਵਿੱਚ ਨਾਗ, ਮੈਨ ਪੋਰਟੇਬਲ ਐਂਟੀ ਟੈਂਕ ਗਾਈਡਿਡ ਮਿਸਾਈਲ (ਐੱਮਪੀਏਟੀਜੀਐੱਮ) ਆਕਾਸ਼, ਬ੍ਰਹਿਮੋਸ, ਅਸਤ੍ਰ, ਪ੍ਰਲਯ, ਮਿਸ਼ਨ ਸ਼ਕਤੀ, ਆਰਮੋਰਡ ਇੰਜੀਨੀਅਰ ਰੈਕੋਨਾਇਸੈਂਸ ਵ੍ਹੀਕਲ (ਏਈਆਰਵੀ), ਮਾਰੀਚ, 3ਡੀ ਸੈਂਟ੍ਰਲ ਐਕਵਿਜ਼ੀਸ਼ਨ ਰਡਾਰ (3ਡੀ ਸੀਏਆਰ), ਇਲੈਕਟ੍ਰੌਨਿਕ ਵਾਰਫੇਅਰ ਸਿਸਟਮ, ਬ੍ਰਿਜ ਲੇਅਰ ਟੈਂਕ ਬੀਐੱਲਟੀ) ਆਦਿ ਦੇ ਮਾਡਲ ਸ਼ਾਮਲ ਹਨ। ਇਸ ਵਿੱਚ ਰੈਟ੍ਰੋਮੋਟਰ, ਬੂਸਟਰ ਮੋਟਰ, ਕੰਪੋਸਿਟ ਰੋਕੇਟ ਮੋਟਰ ਕੈਸਿੰਗ, ਡ੍ਰੋਪ ਟੈਂਕ, ਬ੍ਰੇਕ ਡਿਸਕ ਆਦਿ ਤਕਨੀਕ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਸਪਤਾਹ ਦੌਰਾਨ ਦੇਸ਼ ਭਰ ਦੇ ਅਲੱਗ-ਅਲੱਗ ਕੇਂਦਰਾਂ ‘ਤੇ ਵਿਭਿੰਨ ਵਿਗਿਆਨ ਅਤੇ ਟੈਕਨੋਲੋਜੀ ਵਿਕਾਸ ‘ਤੇ ਉੱਘੇ ਵਿਗਿਆਨਕ ਦੇ ਲੈਕਚਰ ਵੀ ਹੋਣਗੇ। ਡੀਆਰਡੀਓ ਦੇ ਵਿਗਿਆਨਕ ਦੇਸ਼ ਭਰ ਦੇ 33 ਕੇਂਦਰਾਂ ‘ਤੇ 11 ਅਲੱਗ-ਅਲੱਗ ਭਾਰਤੀ ਭਾਸ਼ਾਵਾਂ ਵਿੱਚ ਵਿਭਿੰਨ ਮੁੱਦਿਆਂ ਅਤੇ ਵਿਸ਼ਿਆਂ ‘ਤੇ ਲੈਕਚਰ ਵੀ ਦੇ ਰਹੇ ਹਨ।

ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਦੇਣ ਅਤੇ ਸੁਤੰਤਰਤਾ ਦੇ 75ਵੇਂ ਵਰ੍ਹੇ ਵਿੱਚ ਵਿਭਿੰਨ ਖੇਤਰਾਂ ਵਿੱਚ ਦੇਸ਼ ਦੀਆਂ ਉਪਲੱਬਧੀਆਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਭਾਰਤ ਸਰਕਾਰ ਇੱਕ ਸਾਲ ਦਾ ਪ੍ਰੋਗਰਾਮ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਆਯੋਜਿਤ ਕਰ ਰਹੀ ਹੈ। ਸਰਕਾਰ ਦੇ ਵਿਭਿੰਨ ਵਿਗਿਆਨ ਅਤੇ ਟੈਕਨੋਲੋਜੀ ਸੰਗਠਨ ਰਾਜਾਂ ਦੇ ਪੱਧਰ ‘ਤੇ ਏਜੰਸੀਆਂ ਦੇ ਨਾਲ ਕਰੀਬੀ ਸਾਂਝੇਦਾਰੀ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀਆਂ ਉਪਲੱਬਧੀਆਂ ਦਾ ਜਸ਼ਨ ਮਨਾ ਰਹੇ ਹਨ।

 ‘ਅੰਮ੍ਰਿਤ ਮਹੋਤਸਵ ਵਿਗਿਆਨ’ ਜਿਸ ਦਾ ਨਾਮ  ‘ਵਿਗਿਆਨ ਸਰਵਤ੍ਰ ਪੂਜਯਤੇ’ ਵੀ ਹੈ, ਸਾਡੀ ਵਿਗਿਆਨਿਕ ਵਿਰਾਸਤ ਅਤੇ ਟੈਕਨੋਲੋਜੀ ਕੌਸ਼ਲ ਨੂੰ ਪ੍ਰਦਰਸ਼ਿਤ ਕਰੇਗਾ, ਜਿਸ ਨੇ ਰੱਖਿਆ, ਪੁਲਾੜ, ਸਿਹਤ, ਖੇਤੀਬਾੜ੍ਹੀ, ਖਗੋਲ ਵਿਗਿਆਨ ਅਤੇ ਹੋਰ ਖੇਤਰਾਂ ਵਿੱਚ ਸਮੱਸਿਆਵਾਂ ਦੇ ਸਮਾਧਾਨ ਖੋਜਣ ਵਿੱਚ ਮਦਦ ਕੀਤੀ ਹੈ। ਇਹ ਪ੍ਰੋਗਰਾਮ ਡੀਆਰਡੀਓ, ਡਿਪਾਰਟਮੈਂਟ ਆਵ੍ ਸਾਇੰਸ ਐਂਡ ਟੈਕਨੋਲੋਜੀ (ਡੀਐੱਸਟੀ), ਡਿਪਾਰਟਮੈਂਟ ਆਵ੍ ਬਾਇਓਟੈਕਨੋਲੋਜੀ (ਡੀਬੀਟੀ), ਕਾਉਂਸਿਲ ਆਵ੍ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ), ਮਿਨੀਸਟ੍ਰੀ ਆਵ੍ ਅਰਥ ਸਾਇੰਸਿਜ਼ (ਐੱਮਓਈਐੱਸ), ਡਿਪਾਰਟਮੈਂਟ ਆਵ੍ ਐਟੋਮਿਕ ਐਨਰਜੀ (ਡੀਏਈ), ਡਿਪਾਰਟਮੈਂਟ ਆਵ੍ ਸਪੇਸ, ਇੰਡੀਅਨ ਕਾਉਂਸਿਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਆਲ ਇੰਡੀਆ ਕਾਉਂਸਿਲ ਫੋਰ ਟੈਕਨੀਕਲ ਐਜੁਕੇਸ਼ਨ (ਏਆਈਸੀਟੀਈ) ਦੁਆਰਾ ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਕ ਸਲਾਹਕਾਰ ਦੇ ਦਫਤਰ ਅਤੇ ਸੱਭਿਆਚਾਰ ਮੰਤਰਾਲੇ ਦੇ ਤਤਵਾਵਧਾਨ ਵਿੱਚ ਆਯੋਜਿਤ ਕੀਤਾ ਜਾਂਦਾ ਹੈ।

*******

ਏਬੀਬੀ/ਡੀਕੇ


(Release ID: 1800568) Visitor Counter : 179