ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਕੋਟਾ ਵਿੱਚ ਸੜਕ ਦੁਰਘਟਨਾ ਵਿੱਚ ਹੋਏ ਜਾਨੀ ਨੁਕਸਾਨ 'ਤੇ ਸੋਗ ਪ੍ਰਗਟਾਇਆ


ਪੀੜਤਾਂ ਲਈ ਪੀਐੱਮਐੱਨਆਰਐੱਫ ਤੋਂ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਨੂੰ ਮਨਜ਼ੂਰੀ ਦਿੱਤੀ

Posted On: 21 FEB 2022 9:52AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਕੋਟਾ ਵਿੱਚ ਸੜਕ ਦੁਰਘਟਨਾ ਵਿੱਚ ਹੋਏ ਜਾਨੀ ਨੁਕਸਾਨ ’ਤੇ ਗਹਿਰਾ ਦੁਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਪੀੜਤਾਂ ਦੇ ਲਈ  ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ਼ ਫੰਡ (ਪੀਐੱਮਐੱਨਆਰਐੱਫ) ਤੋਂ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਨੂੰ ਵੀ ਮਨਜ਼ੂਰੀ ਦਿੱਤੀ ਹੈ।  

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਵਿੱਚ ਕੀਤਾ;

“ਰਾਜਸਥਾਨ ਦੇ ਕੋਟਾ ਵਿੱਚ ਹੋਇਆ ਹਾਦਸਾ ਅਤਿਅੰਤ ਪੀੜਾਦਾਇਕ ਹੈ। ਇਸ ਵਿੱਚ ਜਿਨ੍ਹਾਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਪ੍ਰਤੀ ਮੈਂ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ। ਈਸ਼ਵਰ ਉਨ੍ਹਾਂ ਨੂੰ ਇਸ ਅਪਾਰ ਦੁਖ ਨੂੰ ਸਹਿਣ ਦੀ ਸ਼ਕਤੀ ਪ੍ਰਦਾਨ ਕਰੇ: ਪ੍ਰਧਾਨ ਮੰਤਰੀ”

 “ਪੀਐੱਮਐੱਨਆਰਐੱਫ ਤੋਂ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਤੋਂ ਕੋਟਾ ਦੇ ਦੁਖਦਾਈ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੇ ਨਿਕਟ ਸਬੰਧੀਆਂ ਨੂੰ ਦੋ-ਦੋ ਲੱਖ ਰੁਪਏ ਦਿੱਤੇ ਜਾਣਗੇ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ: ਪ੍ਰਧਾਨ ਮੰਤਰੀ”

***

ਡੀਐੱਸ/ਐੱਸਐੱਚ



(Release ID: 1800040) Visitor Counter : 104