ਕੋਲਾ ਮੰਤਰਾਲਾ

ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਅਤੇ ਸ਼੍ਰੀ ਰਾਓਸਾਹੇਬ ਪਾਟਿਲ ਦਾਨਵੇ ਨੇ "ਭਾਰਤ ਵਿੱਚ ਸਭ ਤੋਂ ਵੱਧ ਭਰੋਸੇਮੰਦ ਜਨਤਕ ਖੇਤਰ" ਕੰਪਨੀ ਦਾ ਪੁਰਸਕਾਰ ਪ੍ਰਾਪਤ ਕਰਨ ਲਈ ਕੋਲ ਇੰਡੀਆ ਲਿਮਿਟਿਡ ਦੀ ਸ਼ਲਾਘਾ ਕੀਤੀ

Posted On: 20 FEB 2022 5:03PM by PIB Chandigarh

ਕੇਂਦਰੀ ਕੋਲਾਖਾਣਾਂ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕੋਲਾ ਮੰਤਰਾਲੇ ਦੇ ਤਹਿਤ ਕੋਲ ਇੰਡੀਆ ਲਿਮਿਟਿਡ (ਸੀਆਈਐੱਲ) ਦੀ "ਭਾਰਤ ਵਿੱਚ ਸਭ ਤੋਂ ਵੱਧ ਭਰੋਸੇਮੰਦ ਜਨਤਕ ਖੇਤਰ" ਦੀ ਕੰਪਨੀ ਦਾ ਪੁਰਸਕਾਰ ਪ੍ਰਾਪਤ ਕਰਨ ਲਈ ਸ਼ਲਾਘਾ ਕੀਤੀ। ਇੱਕ ਟਵੀਟ ਵਿੱਚਮੰਤਰੀ ਸ਼੍ਰੀ ਜੋਸ਼ੀ ਨੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਪੁਰਸਕਾਰ ਊਰਜਾ ਖੇਤਰ ਵਿੱਚ ਵਿਸ਼ਵ ਨੇਤਾ ਬਣਨ ਲਈ ਸੀਆਈਐੱਲ ਦੇ ਯਤਨਾਂ ਨੂੰ ਹੋਰ ਹੁਲਾਰਾ ਪ੍ਰਦਾਨ ਕਰੇਗਾ। ਕੋਲਾਖਾਣਾਂ ਅਤੇ ਰੇਲਵੇ ਰਾਜ ਮੰਤਰੀ, ਸ਼੍ਰੀ ਰਾਓਸਾਹੇਬ ਪਾਟਿਲ ਦਾਨਵੇ ਨੇ ਵੀ ਇਹ ਸਨਮਾਨ ਪ੍ਰਾਪਤ ਕਰਨ ਲਈ ਸੀਆਈਐੱਲ ਦੀ ਸ਼ਲਾਘਾ ਕੀਤੀ।

ਇਹ ਅਵਾਰਡ ਐਸੋਸੀਏਟਿਡ ਚੈਂਬਰਸ ਆਵ੍ ਕਮਰਸ ਐਂਡ ਇੰਡਸਟ੍ਰੀਕੋਲਕਾਤਾ ਦੁਆਰਾ “ਐਨਰਜੀ ਮੀਟਰ ਐਂਡ ਐਕਸੀਲੈਂਸ ਅਵਾਰਡ ਫੰਕਸ਼ਨ ਵਿੱਚ ਸੀਆਈਐੱਲ ਨੂੰ ਪ੍ਰਦਾਨ ਕੀਤਾ ਗਿਆ ਸੀ।

                                                            

  ******

ਐੱਮਵੀ/ਏਕੇਐੱਨ/ਆਰਕੇਪੀ



(Release ID: 1799964) Visitor Counter : 88