ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸਰਕਾਰ ਨੇ ਪਲਾਸਟਿਕ ਵੇਸਟ ਮੈਨੇਜਮੈਂਟ ਐਕਟ, 2016 ਦੇ ਤਹਿਤ ਪਲਾਸਟਿਕ ਪੈਕੇਜਿੰਗ ਬਾਰੇ ਐਕਸਟੈਂਡੇਡ ਪ੍ਰੋਡਿਊਸਰਜ਼ ਰਿਸਪੋਂਸੇਬਿਲਿਟੀ ‘ਤੇ ਦਿਸ਼ਾ-ਨਿਰਦੇਸ਼ਾਂ ਨੂੰ ਅਧਿਸੂਚਿਤ ਕੀਤਾ


ਪਲਾਸਟਿਕ ਪੈਕੇਜਿੰਗ ਮੈਨੇਜਮੈਂਟ ਦੇ ਲਈ ਸਰਕੁਲਰ ਅਰਥਵਿਵਸਥਾ ਨੂੰ ਮਜ਼ਬੂਤ ਬਣਾਇਆ ਜਾਵੇਗਾ ਅਤੇ ਟਿਕਾਊ ਪਲਾਸਟਿਕ ਪੈਕੇਜਿੰਗ ਦੀ ਦਿਸ਼ਾ ਵਿੱਚ ਬਿਜ਼ਨਸ ਨੂੰ ਅੱਗੇ ਵਧਾਉਣ ਦਾ ਰੋਡਮੈਪ ਤਿਆਰ ਕੀਤਾ ਜਾਵੇਗਾ: ਸ਼੍ਰੀ ਭੂਪੇਂਦ੍ਰ ਯਾਦਵ

Posted On: 18 FEB 2022 9:23AM by PIB Chandigarh

 

ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਪਲਾਸਟਿਕ ਵੇਸਟ ਮੈਨੇਜਮੈਂਟ ਐਕਟ, 2016 ਦੇ ਤਹਿਤ ਪਲਾਸਟਿਕ ਪੈਕੇਜਿੰਗ ਨੂੰ ਲੈ ਕੇ ਐਕਸਟੈਂਡੇਡ ਪ੍ਰੋਡਿਊਸਰਜ਼ ਰਿਸਪੋਂਸੇਬਿਲਿਟੀ ਦੇ ਲਈ ਦਿਸ਼ਾ-ਨਿਰਦੇਸ਼ਾਂ ਨੂੰ ਅਧਿਸੂਚਿਤ ਕਰ ਦਿੱਤਾ ਹੈ। ਐਕਸਟੈਂਡੇਡ ਪ੍ਰੋਡਿਊਸਰਜ਼ ਰਿਸਪੋਂਸੇਬਿਲਿਟੀ ਸੰਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਸਿੰਗਲ ਯੂਜ਼ ਪਲਾਸਟਿਕ ਨਾਲ ਬਣੀ ਚੀਜ਼ਾਂ ‘ਤੇ ਪਾਬੰਦੀਆਂ ਦੇ ਨਾਲ ਜੋੜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਿੰਗਲ ਯੂਜ਼ ਪਲਾਸਟਿਕ ਘੱਟ ਉਪਯੋਗੀ ਹੁੰਦੀ ਹੈ ਅਤੇ ਉਸ ਦਾ ਕਚਰਾ ਬਹੁਤ ਜਮ੍ਹਾ ਹੁੰਦਾ ਹੈ। ਇਹ ਕਦਮ ਇੱਕ ਜੁਲਾਈ, 2022 ਤੋਂ ਪ੍ਰਭਾਵੀ ਹੋ ਜਾਵੇਗਾ। ਦੇਸ਼ ਵਿੱਚ ਪਲਾਸਟਿਕ ਦੇ ਕਚਰੇ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ

ਇੱਕ ਟਵੀਟ ਸੰਦੇਸ਼ ਵਿੱਚ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦ੍ਰ ਯਾਦਵ ਨੇ ਦਿਸ਼ਾ-ਨਿਰਦੇਸ਼ਾਂ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਨਾਲ ਪਲਾਸਟਿਕ ਦੇ ਨਵੇਂ ਵਿਕਲਪਾਂ ਦੇ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਟਿਕਾਊ ਪਲਾਸਟਿਕ ਪੈਕੇਜਿੰਗ ਦੀ ਦਿਸ਼ਾ ਵਿੱਚ ਬਿਜ਼ਨਸ ਨੂੰ ਅੱਗੇ ਵਧਾਉਣ ਦੇ ਲਈ ਰੋਡਮੈਪ ਉਪਲੱਬਧ ਹੋਵੇਗਾ।

ਦਿਸ਼ਾ-ਨਿਰਦੇਸ਼ਾਂ ਵਿੱਚ ਇੱਕ ਅਜਿਹਾ ਡ੍ਰਾਫਟ ਤਿਆਰ ਕੀਤਾ ਗਿਆ ਹੈ, ਜਿਸ ਨਾਲ ਪਲਾਸਟਿਕ ਪੈਕੇਜਿੰਗ ਵੇਸਟ ਦੀ ਸਰਕੁਲਰ ਅਰਥਵਿਵਸਥਾ ਨੂੰ ਬਲ ਮਿਲੇਗਾ, ਪਲਾਸਟਿਕ ਦੇ ਨਵੇਂ ਵਿਕਲਪਾਂ ਦੇ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਵਪਾਰ ਪ੍ਰਤਿਸ਼ਠਾਨ ਟਿਕਾਊ ਪਲਾਸਟਿਕ ਪੈਕੇਜਿੰਗ ਦੀ ਦਿਸ਼ਾ ਵਿੱਚ ਅੱਗੇ ਵਧਣਗੇ।

ਐਕਸਟੈਂਡੇਡ ਪ੍ਰੋਡਿਊਸਰਜ਼ ਰਿਸਪੋਂਸੇਬਿਲਿਟੀ ਦੇ ਤਹਿਤ ਇਕੱਠਾ ਕੀਤੇ ਜਾਣ ਵਾਲੇ ਪਲਾਸਟਿਕ ਪੈਕੇਜਿੰਗ ਵੇਸਟ ਦੀ ਰੀ-ਸਾਈਕਲ ਨੂੰ ਨਿਊਨਤਮ ਪੱਧਰ ‘ਤੇ ਰੱਖਣ ਦਾ ਉਪਾਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰੀ-ਸਾਈਕਲ ਕੀਤੇ ਗਏ ਪਲਾਸਟਿਕ ਨੂੰ ਬਾਰ-ਬਾਰ ਉਪਯੋਗ ਵਿੱਚ ਲਿਆਇਆ ਜਾਵੇਗਾ। ਇਸ ਤਰ੍ਹਾਂ ਪਲਾਸਟਿਕ ਦੀ ਖਪਤ ਨੂੰ ਹੋਰ ਘੱਟ ਕੀਤਾ ਜਾਵੇਗਾ ਤੇ ਪਲਾਸਟਿਕ ਪੈਕੇਜਿੰਗ ਵੇਸਟ ਨੂੰ ਰੀ-ਸਾਈਕਲ ਕਰਨ ਨੂੰ ਪ੍ਰੋਤਸਾਹਨ ਮਿਲੇਗਾ।

ਐਕਸਟੈਂਡੇਡ ਪ੍ਰੋਡਿਊਸਰਜ਼ ਰਿਸਪੋਂਸੇਬਿਲਿਟੀ ਪਲਾਸਟਿਕ ਵੇਸਟ ਮੈਨੇਜਮੇਂਟ ਸੈਕਟਰ ਦੇ ਹੋਰ ਵਿਕਾਸ ਦੇ ਲਈ ਮਾਰਗ ਪ੍ਰਸ਼ਸਤ ਕਰੇਗਾ। ਪਹਿਲੀ ਅਹਿਮ ਗੱਲ ਇਹ ਹੈ ਕਿ ਦਿਸ਼ਾ-ਨਿਰਦੇਸ਼ਾਂ ਤੋਂ ਇਲਾਵਾ ਐਕਸਟੈਂਡੇਡ ਪ੍ਰੋਡਿਊਸਰਜ਼ ਰਿਸਪੋਂਸੇਬਿਲਿਟੀ ਪ੍ਰਮਾਣ ਪੱਤਰਾਂ ਦੀ ਵਿਕ੍ਰੀ ਅਤੇ ਖਰੀਦ ਦੀ ਅਨੁਮਤੀ ਮਿਲ ਜਾਵੇਗੀ ਤੇ ਇਸ ਤਰਾਂ ਪਲਾਸਟਿਕ ਵੇਸਟ ਮੈਨੇਜਮੈਂਟ ਦੇ ਲਈ ਇੱਕ ਬਜ਼ਾਰ ਪ੍ਰਣਾਲੀ ਸਥਾਪਿਤ ਹੋ ਜਾਵੇਗੀ।

ਐਕਸਟੈਂਡੇਡ ਪ੍ਰੋਡਿਊਸਰਜ਼ ਰਿਸਪੋਂਸੇਬਿਲਿਟੀ ਦਾ ਲਾਗੂ ਕਰਨਾ ਇੱਕ ਵਿਸ਼ੇਸ਼ ਔਨਲਾਈਨ ਪਲੈਟਫਾਰਮ ਦੇ ਜ਼ਰੀਏ ਕੀਤਾ ਜਾਵੇਗਾ, ਜੋ ਪੂਰੀ ਪ੍ਰਣਾਲੀ ਦੀ ਡਿਜੀਟਲ ਬੁਨਿਆਦ ਦੇ ਰੂਪ ਵਿੱਚ ਕੰਮ ਕਰੇਗਾ। ਔਨਲਾਈਨ ਪਲੈਟਫਾਰਮ ਵਿੱਚ ਐਕਸਟੈਂਡੇਡ ਪ੍ਰੋਡਿਊਸਰਜ਼ ਰਿਸਪੋਂਸੇਬਿਲਿਟੀ ਦੀ ਟ੍ਰੈਕਿੰਗ ਤੇ ਨਿਗਰਾਨੀ ਉਪਲੱਬਧ ਹੋਵੇਗੀ। ਔਨਲਾਈਨ ਰਜਿਸਟ੍ਰੇਸ਼ਨ ਅਤੇ ਆਮਦਨ ਦਾ ਸਲਾਨਾ ਬਿਊਰੋ ਜਮ੍ਹਾਂ ਕਰਨ ਦੇ ਜ਼ਰੀਏ ਕੰਪਨੀਆਂ ਦਾ ਬੋਝ ਘੱਟ ਹੋਵੇਗਾ। ਐਕਸਟੈਂਡੇਡ ਪ੍ਰੋਡਿਊਸਰਜ਼ ਰਿਸਪੋਂਸੇਬਿਲਿਟੀ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਦੀ ਨਿਗਰਾਨੀ ਸੁਨਿਸ਼ਚਿਤ ਕਰਨ ਦੇ ਲਈ ਦਿਸ਼ਾ-ਨਿਰਦੇਸ਼ਾਂ ਵਿੱਚ ਕੰਪਨੀਆਂ ਦੇ ਖਾਤਿਆਂ ਦੀ ਪੜਤਾਲ ਤੇ ਸਤਿਆਪਨ ਬਾਰੇ ਪ੍ਰਣਾਲੀ ਤਿਆਰ ਕੀਤੀ ਗਈ ਹੈ।

ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਵਿਵਸਥਾ ਵੀ ਕੀਤੀ ਗਈ ਹੈ ਕਿ ਪ੍ਰਦੂਸ਼ਣ ਪੈਦਾ ਕਰਨ ਵਾਲੇ ‘ਤੇ ਵਾਤਾਵਰਣ ਜੁਰਮਾਨਾ ਲਗਾਇਆ ਜਾਵੇਗਾ। ਇਸ ਦੇ ਲਈ ਐਕਸਟੈਂਡੇਡ ਪ੍ਰੋਡਿਊਸਰਜ਼ ਰਿਸਪੋਂਸੇਬਿਲਿਟੀ ਦੇ ਟੀਚਿਆਂ ਨੂੰ ਪੂਰਾ ਨਾ ਕਰਨ ‘ਤੇ ਨਿਰਮਾਤਾਵਾਂ, ਇਮਪੋਰਟਰਾਂ ਅਤੇ ਬ੍ਰਾਂਡ ਦੇ ਮਾਲਕਾਂ ‘ਤੇ ਜੁਰਮਾਨਾ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਉਦੇਸ਼ ਵਾਤਾਵਰਣ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ, ਉਸ ਦੀ ਸੁਰੱਖਿਆ ਕਰਨਾ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਾਰਕਾਂ ਨੂੰ ਰੋਕਣਾ ਅਤੇ ਕੰਟਰੋਲ ਕਰਨਾ ਹੈ। ਜਮ੍ਹਾਂ ਨਿਧੀਆਂ ਦਾ ਇਸਤੇਮਾਲ ਕੀਤੀ ਹੋਈ ਪਲਾਸਟਿਕ ਨੂੰ ਇਕੱਠਾ ਕਰਨਾ, ਉਸ ਨੂੰ ਰੀ-ਸਾਈਕਲ ਕਰਨਾ ਅਤੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਜਮਾਂ ਨਾ ਕੀਤੇ ਜਾਣ ਵਾਲੇ ਪਲਾਸਟਿਕ ਦਾ ਨਿਪਟਾਰਾ ਕਰਨ ਦੇ ਲਈ ਕੀਤਾ ਜਾਵੇਗਾ।

ਇਸ ਦੇ ਅਧੀਨ ਨਿਰਮਾਤਾ, ਇਮਪੋਰਟਸ ਅਤੇ ਬ੍ਰਾਂਡ ਦੇ ਮਾਲਕ, ਜਮਾਂ ਵਾਪਸੀ ਪ੍ਰਣਾਲੀ ਜਾਂ ਮੁੜ-ਖਰੀਦ ਜਾਂ ਕਿਸੇ ਹੋਰ ਤਰੀਕੇ ਵਾਲੇ ਪਰਿਚਾਲਨ ਯੋਜਨਾਵਾਂ ਚਲਾ ਸਕਦੇ ਹਨ, ਤਾਕਿ ਸੋਲਿਡ ਵੇਸਟ ਦੇ ਨਾਲ ਪਲਾਸਟਿਕ ਪੈਕੇਜਿੰਗ ਵੇਸਟ ਦੀ ਮਿਲਾਵਟ ਨੂੰ ਰੋਕਿਆ ਜਾ ਸਕੇ।

ਵਿਸਤ੍ਰਿਤ ਅਧਿਸੂਚਨਾ ਦੇ ਲਈ ਇੱਥੇ ਕਲਿੱਕ ਕਰੋ

***

ਐੱਚਆਰਕੇ
 



(Release ID: 1799310) Visitor Counter : 244