ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦਿੱਗਜ ਗਾਇਕ ਅਤੇ ਸੰਗੀਤਕਾਰ ਸ਼੍ਰੀ ਬੱਪੀ ਲਾਹਿਰੀ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ
Posted On:
16 FEB 2022 9:15AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦਿੱਗਜ ਗਾਇਕ ਅਤੇ ਸੰਗੀਤਕਾਰ ਸ਼੍ਰੀ ਬੱਪੀ ਲਾਹਿਰੀ ਦੇ ਅਕਾਲ ਚਲਾਣੇ ’ਤੇ ਗਹਿਰਾ ਦੁਖ ਵਿਅਕਤ ਕੀਤਾ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਸ਼੍ਰੀ ਬੱਪੀ ਲਾਹਿਰੀ ਜੀ ਦਾ ਸੰਗੀਤ ਸਭ ਨੂੰ ਮੋਹ ਲੈਣ ਵਾਲਾ ਅਤੇ ਕਈ ਭਾਵਨਾਵਾਂ ਦੀ ਅਭਿਵਿਅਕਤੀ ਦੀ ਸੁੰਦਰਤਾ ਵਿੱਚ ਪਰੋਇਆ ਹੋਇਆ ਸੀ। ਹਰ ਪੀੜ੍ਹੀ ਦੇ ਲੋਕ ਉਨ੍ਹਾਂ ਦੇ ਸੰਗੀਤ ਨਾਲ ਜੁੜ ਜਾਂਦੇ ਸਨ। ਉਨ੍ਹਾਂ ਦੇ ਹੱਸਮੁੱਖ ਸੁਭਾਵ ਦੀ ਸਭ ਨੂੰ ਯਾਦ ਆਏਗੀ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਜਨਾਂ ਅਤੇ ਚਾਹੁੰਣ ਵਾਲਿਆਂ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਤੀ।”
******************
ਡੀਐੱਸ/ਐੱਸਐੱਚ
(Release ID: 1798804)
ਵਿਜ਼ੀਟਰ ਕਾਊਂਟਰ : 199
Read this release in:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam