ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav g20-india-2023

ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ “ਆਜ਼ਾਦੀ ਕਾ ਅਮ੍ਰਿੰਤ ਮਹੋਤਸਵ” ਦੇ ਕ੍ਰਮ ਵਿੱਚ ਨਵਿਆਉਣਯੋਗ ਊਰਜਾ ‘ਤੇ “ਨਿਊ ਫ੍ਰੰਟੀਅਰਸ” ਨਾਮਕ ਪ੍ਰੋਗਰਾਮ ਦਾ ਆਯੋਜਨ ਕਰੇਗਾ


ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਵਿਦਿਆਰਥੀ ਅਤੇ ਵਿਚਾਰਕ-ਸਮੂਹ ਨਾਲ ਚਰਚਾ ਕਰਨਗੇ


ਆਪਣੀ ਊਰਜਾ ਪ੍ਰਤੀਬੱਧਤਾ ਪੇਸ਼ ਕਰਨ ਵਾਲੇ ਮੋਹਰੀ ਉਦਯੋਗਪਤੀਆਂ ਦਾ ਸਨਮਾਨ ਕੀਤਾ ਜਾਵੇਗਾ
ਮੰਤਰਾਲੇ ਨਵਿਆਉਣਯੋਗ ਊਰਜਾ ਦੇ ਵੱਖ-ਵੱਖ ਪਹਿਲੂਆਂ ‘ਤੇ ਵੈਬੀਨਾਰ, ਚਰਚ ਅਤੇ ਵਿਚਾਰ ਮੀਟਿੰਗਾਂ ਦਾ ਆਯੋਜਨ ਕਰੇਗਾ

Posted On: 15 FEB 2022 10:27AM by PIB Chandigarh

ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਕ੍ਰਮ ਵਿੱਚ ਨਵਿਆਉਣਯੋਗ ਊਰਜਾ ‘ਤੇ “ਨਿਊ ਫ੍ਰੰਟੀਅਰਜ਼” ਨਾਮਕ ਇੱਕ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਇਹ ਪ੍ਰੋਗਰਾਮ 16 ਫਰਵਰੀ ਤੋਂ 18 ਫਰਵਰੀ, 2022 ਤੱਕ ਚਲੇਗਾ।

ਪ੍ਰੋਗਰਾਮ ਦੇ ਭਾਗ ਦੇ ਰੂਪ ਵਿੱਚ ਮੰਤਰਾਲੇ “ ਇੰਡੀਆਜ਼ ਲੀਡਰਸ਼ਿਪ ਇਨ ਐਨਰਜੀ ਟ੍ਰਾਂਜ਼ੀਸ਼ਨ” ਵਿਸ਼ੇ ‘ਤੇ ਇੱਕ ਪ੍ਰੋਗਰਾਮ ਕਰੇਗਾ, ਜਿਸ ਵਿੱਚ ਸਾਰੇ ਵਿਅਕਤੀਗਤ ਰੂਪ ਨਾਲ ਮੌਜੂਦ ਹੋ ਸਕਣਗੇ। ਇਹ ਪ੍ਰੋਗਰਾਮ 16 ਫਰਵਰੀ, 2022 ਨੂੰ ਵਿਗਿਆਨ ਭਵਨ ਵਿੱਚ ਆਯੋਜਿਤ ਕੀਤਾ ਜਾਵੇਗਾ। ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀ ਭਗਵੰਤ ਖੂਬਾ ਵਿਸ਼ੇਸ਼ ਸੰਬੋਧਨ ਕਰਨਗੇ।

 “ਸਿਟੀਜ਼ਨ-ਸੇਂਟ੍ਰਿਕ ਐਨਰਜੀ ਟ੍ਰਾਂਜ਼ੀਸ਼ਨ- ਦਿ ਇੰਡੀਆ ਸਟੋਰੀ” (ਨਾਗਰਿਕ-ਕੇਂਦਰੀ ਊਰਜਾ ਸੰਕ੍ਰਾਂਤੀ-ਭਾਰਤ ਦੀ ਗਾਥਾ) ਨਾਮਕ ਇੱਕ ਵੀਡੀਓ ਵੀ ਦਿਖਾਇਆ ਜਾਵੇਗਾ ਜਿਸ ਵਿੱਚ ਊਰਜਾ- ਪ੍ਰਤੀਬੱਧਤਾਵਾਂ ਨੂੰ ਰੇਖਾਂਕਿਤ ਕੀਤਾ ਜਾਏਗਾ। ਬਿਜਲੀ ਅਤੇ ਨਵੀਨ ਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਦੇ ਨਾਲ ਗੱਲਬਾਤ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਦੇ ਬਾਅਦ ਵਿਦਿਆਰਥੀਆਂ ਅਤੇ ਵਿਚਾਰਕ-ਸਮੂਹਾਂ ਦੇ ਨਾਲ ਕੁਵਿਜ਼ ਦਾ ਸੈਸ਼ਨ ਚਲੇਗਾ। ਜਿਨਾਂ ਮੋਹਰੀ ਉਦਯੋਗਪਤੀਆਂ ਨੇ ਆਪਣੀਆਂ-ਆਪਣੀਆਂ ਊਰਜਾ-ਪ੍ਰਤੀਬੱਧਤਾਵਾਂ ਜਮ੍ਹਾ ਕਰ ਦਿੱਤੀਆਂ ਹਨ ਉਨ੍ਹਾਂ ਸਾਰੀਆਂ ਨੂੰ ਸ਼੍ਰੀ ਆਰ ਕੇ ਸਿੰਘ ਸ਼੍ਰੀ ਭਗਵੰਤ ਖੂਬਾ ਸਨਮਾਨਿਤ ਕਰਨਗੇ। ਪ੍ਰੋਗਰਾਮ ਦੇ ਦੌਰਾਨ ਊਰਜਾ-ਪ੍ਰਤੀਬੱਧਤਾਵਾਂ ‘ਤੇ ਇੱਕ ਪੁਸਤਕ ਦਾ ਵੀ ਵਿਮੋਚਨ ਕੀਤਾ ਜਾਏਗਾ।

ਮੰਤਰਾਲੇ 17 ਫਰਵਰੀ, 2022 ਨੂੰ ਤਿੰਨ ਵੈਬੀਨਾਰਾਂ ਦਾ ਆਯੋਜਨ ਕਰੇਗਾ। ਇਨ੍ਹਾਂ ਵੈਬੀਨਾਰਾਂ ਦੇ ਵਿਸ਼ੇ “ ਵਿਮੇਨ ਇਨ ਆਰਈ-ਕਾਲ ਫਾਰ ਐਕਸ਼ਨ” (ਨਵਿਆਉਣਯੋਗ ਊਰਜਾ ਵਿੱਚ ਮਹਿਲਾਵਾਂ ਕਾਰਵਾਈ ਦਾ ਸੱਦਾ) ਰੋਲ ਆਵ੍ ਆਈਐੱਸਏ ਇਨ ਐਨਰਜੀ ਟ੍ਰਾਂਜੀਸ਼ਨ”  (ਊਰਜਾ ਸੰਕ੍ਰਾਂਤੀ ਵਿੱਚ ਅੰਤਰਰਾਸ਼ਟਰੀ ਸੌਰ ਗਠਬੰਧਨ ਦੀ ਭੂਮਿਕਾ) ਅਤੇ ‘ਰੋਲ ਆਵ੍ ਕਲੀਨ-ਟੇਕ ਸਟਾਰਟ-ਅਪਸ ਐਂਡ ਕਲਾਈਮੈਟ ਐਂਟਰਪਿਰੀਨਿਔਰ ਇਨ ਪ੍ਰੋਵਾਈਡਿੰਗ ਕਲੀਨ ਐਂਡ ਅਫੋਰਡੇਬਲ ਐਨਰਜੀ” (ਸਵੱਛ ਅਤੇ ਸਸਤੀ ਊਰਜਾ ਉਪਲਬਧ ਕਰਵਾਉਣ ਵਿੱਚ ਸਵੱਛ –ਤਕਨੀਕ ਸਟਾਰਟ-ਅਪ ਅਤੇ ਜਲਵਾਯੂ ਹੈ ਉੱਦਮੀ ਦੀ ਭੂਮਿਕਾ) ਹੈ।

ਪ੍ਰੋਗਰਾਮ ਦੇ ਅੰਤਿਮ ਦਿਨ, ਯਾਨੀ 18 ਫਰਵਰੀ, 2022 ਨੂੰ ਰੋਡਮੈਪ ਟੂ ਅਚੀਵ ਨੈਟ-ਜ਼ੀਰੋ ਕਾਰਬਨ ਐਮੀਸ਼ੰਸ ਬਾਏ 2070” (ਸਾਲ 2070 ਤੱਕ ਜ਼ੀਰੋ ਕਾਰਬਨ ਨਿਕਾਸੀ ਦਾ ਟੀਚਾ ਪ੍ਰਾਪਤ ਕਰਨ ਲਈ ਯੋਜਨਾ) ਵਿਸ਼ੇ ‘ਤੇ ਵਰਚੁਅਲ ਰਾਹੀਂ ਇੱਕ ਪ੍ਰੋਗਰਾਮ ਕੀਤਾ ਜਾਵੇਗਾ। ਪ੍ਰੋਗਰਾਮ ਦੀ ਸ਼ੁਰੂਆਤ ਫਿੱਕੀ ਦੇ ਡਾਇਰੈਕਟਰ ਜਨਰਲ ਦੇ ਸੁਆਗਤੀ ਭਾਸ਼ਣ ਅਤੇ ਵਿਸ਼ਾ ਨਿਰਧਾਰਿਤ ਹੋਵੇਗਾ। ਇਸ ਦੇ ਬਾਅਦ ਮਾਣਯੋਗ ਬਿਜਲੀ ਅਤ ਨਵੀਨ ਅਤੇ ਨਵਿਆਉਯੋਗ ਊਰਜਾ ਮੰਤਰੀ ਦਾ ਮੁੱਖ ਬਿਆਨ ਹੋਵੇਗਾ।

ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ, ਬਿਜਲੀ ਮੰਤਰਾਲੇ, ਵਾਤਾਵਰਣ ,ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਭਾਰਤੀ ਰੇਲ, ਨਵਿਆਉਣਯੋਗ ਊਰਜਾ ਵਾਲੇ ਮੋਹਰੀ ਰਾਜਾਂ ਦੇ ਪ੍ਰਮੁੱਖ ਸਕੱਤਰ, ਜਨਤਕ ਖੇਤਰ ਦੇ ਉਪਕ੍ਰਮਾਂ (ਬੀਈਈ, ਐੱਨਟੀਪੀਸੀ, ਐੱਸਈਸੀਆਈ, ਪੀਜੀਸੀਆਈਐੱਲ, ਆਦਿ) ਉਦਯੋਗ ਅਤੇ ਹੋਰ ਹਿਤਧਾਰਕਾਂ (ਸੀਈਏ, ਸੀਈਆਰਸੀ, ਐੱਸਈਆਰਸੀ,ਆਦਿ) ਦੇ ਨਾਲ ਵਿਚਾਰ ਗੌਸ਼ਠੀ ਦਾ ਆਯੋਜਨ ਕੀਤਾ ਜਾਏਗਾ। ਤਾਕਿ ਜ਼ੀਰੋ ਕਾਰਬਨ ਨਿਕਾਸੀ ਦਾ ਟੀਚਾ ਪ੍ਰਾਪਤ ਕਰਨ ਅਤੇ ਊਰਜਾ ਸੰਕ੍ਰਾਂਤੀ ਦੇ ਉਪਾਵਾਂ ਨਾਲ ਜੁੜੇ ਮੁੱਖ ਮੁੱਦਿਆਂ ਨੂੰ ਸਮਝਾਇਆ ਜਾ ਸਕੇ। 

************


ਐੱਮਵੀ/ਆਈਜੀ(Release ID: 1798546) Visitor Counter : 147