ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼੍ਰੀ ਅਨੁਰਾਗ ਠਾਕੁਰ, ਐਲੀਟ ਐਥਲੀਟਾਂ ਨੇ ਫਿਟ ਇੰਡੀਆ ਕੁਇਜ਼ ਦੇ ਸਟੇਟ ਰਾਊਂਡ ਦੇ ਭਾਗੀਦਾਰਾਂ ਨੂੰ ਉਤਸ਼ਾਹਿਤ ਕੀਤਾ
Posted On:
08 FEB 2022 2:40PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਐਲੀਟ ਐਥਲੀਟਾਂ ਦੇ ਨਾਲ 10 ਫਰਵਰੀ ਨੂੰ ਸ਼ੁਰੂ ਹੋਣ ਵਾਲੇ ਪਹਿਲੇ ਫਿਟ ਇੰਡੀਆ ਕੁਇਜ਼ ਦੇ ਰਾਜ ਪੱਧਰ ਦੇ ਦੌਰੇ ਤੋਂ ਪਹਿਲਾਂ ਵਿਦਿਆਰਥੀਆਂ ਦਾ ਹੌਸਲਾ ਵਧਾਇਆ। 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 189 ਵਿਲੱਖਣ ਜ਼ਿਲ੍ਹਿਆਂ ਦੇ 360 ਸਕੂਲ ਇਨ੍ਹਾਂ ਸਨਮਾਨਾਂ ਲਈ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, “ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਝ ਵਰ੍ਹੇ ਪਹਿਲਾਂ ਫਿਟ ਇੰਡੀਆ ਮੂਵਮੈਂਟ ਵਿੱਚ ਸ਼ਾਮਲ ਹੋਣ ਦਾ ਜੋਸ਼ੀਲਾ ਸੱਦਾ ਦਿੱਤਾ ਸੀ। ਉਨ੍ਹਾਂ ਦੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਫਿਟ ਇੰਡੀਆ ਕੁਇਜ਼ - ਭਾਰਤ ਦੀ ਪਹਿਲੀ ਸਕੂਲ ਫਿਟਨੈੱਸ ਅਤੇ ਸਪੋਰਟਸ ਕਵਿਜ਼ ਲਾਂਚ ਕੀਤੀ ਹੈ।" ਸ਼੍ਰੀ ਠਾਕੁਰ ਨੇ ਅੱਗੇ ਕਿਹਾ, “ਮੈਂ ਭਾਰਤ ਭਰ ਦੇ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਕੁਇਜ਼ ਦੇ ਸ਼ੁਰੂਆਤੀ ਦੌਰ ਵਿੱਚ ਭਾਗ ਲਿਆ ਅਤੇ ਮੈਂ ਰਾਜ ਪੱਧਰ ਦੇ ਸਾਰੇ ਪ੍ਰਤੀਯੋਗੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਸਕੂਲ, ਜ਼ਿਲ੍ਹੇ ਅਤੇ ਸੂਬੇ ਦਾ ਮਾਣ ਵਧਾਓਗੇ।”
ਸਟੇਟ ਰਾਊਂਡ ਇੱਕ ਵੈੱਬ-ਅਧਾਰਿਤ ਰਾਊਂਡ ਹੋਵੇਗਾ ਜਿਸ ਵਿੱਚ 8 ਤੋਂ 32 ਟੀਮਾਂ ਸਟੇਟ ਚੈਂਪੀਅਨ ਬਣਨ ਲਈ ਮੁਕਾਬਲਾ ਕਰਨਗੀਆਂ। ਇਸ ਸਮਾਗਮ ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਸਪੋਰਟਸ ਅਥਾਰਟੀ ਆਵ੍ ਇੰਡੀਆ ਅਤੇ ਫਿਟ ਇੰਡੀਆ ਦੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਵੀ ਵੈਬਕਾਸਟ ਕੀਤਾ ਜਾਵੇਗਾ। ਕੁਇਜ਼ ਵਿੱਚ 3.25 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਹੈ ਜੋ ਕਿ ਕੁਇਜ਼ ਦੇ ਵਿਭਿੰਨ ਪੜਾਵਾਂ ਵਿੱਚ ਜੇਤੂ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ।
ਸ਼੍ਰੀ ਠਾਕੁਰ ਦੇ ਨਾਲ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਨਾਮਵਰ ਅਥਲੀਟ ਹਨ ਜਿਨ੍ਹਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਆਉਣ ਵਾਲੇ ਦੌਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਟੋਕੀਓ ਓਲੰਪਿਕਸ ਦੀ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂ ਨੇ ਕਿਹਾ, “ਮੈਂ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ।” ਟੋਕੀਓ ਪੈਰਾਲੰਪਿਕਸ ਦੇ ਕਾਂਸੀ ਮੈਡਲ ਜੇਤੂ ਸ਼ਰਦ ਕੁਮਾਰ ਨੇ ਅੱਗੇ ਕਿਹਾ, “ਮੈਂ ਉਮੀਦ ਕਰਦਾ ਹਾਂ ਕਿ ਸਾਰੇ ਵਿਦਿਆਰਥੀ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਗੇ ਅਤੇ ਹਰ ਕੋਈ ਆਪਣੇ ਰਾਜ ਨੂੰ ਪਹਿਲੀ ਵਾਰ ਫਿਟ ਇੰਡੀਆ ਕੁਇਜ਼ ਚੈਂਪੀਅਨ ਬਣਨ ਲਈ ਉਤਸ਼ਾਹਿਤ ਕਰੇਗਾ। ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ ਨੇ ਕਿਹਾ, "ਮੈਂ ਭਾਗ ਲੈਣ ਵਾਲਿਆਂ ਨੂੰ ਸ਼ੁੱਭਕਾਮਨਾਵਾਂ ਦਿੰਦੀ ਹਾਂ। ਮੈਂ ਕਾਮਨਾ ਕਰਦੀ ਹਾਂ ਕਿ ਸਰਵ ਸ਼੍ਰੇਸ਼ਠ ਰਾਜ ਦੀ ਜਿੱਤ ਹੋਵੇ।"
13,502 ਸਕੂਲਾਂ ਦੇ ਕੁੱਲ 36,299 ਵਿਦਿਆਰਥੀਆਂ ਨੇ ਕੁਇਜ਼ ਦੇ ਪ੍ਰੀਲਿਮਜ਼ ਵਿੱਚ ਭਾਗ ਲਿਆ ਅਤੇ ਇਸ ਵਿੱਚ ਲੜਕਿਆਂ ਦੇ ਨਾਲ-ਨਾਲ ਲੜਕੀਆਂ ਦੀ ਬਰਾਬਰ ਭਾਗੀਦਾਰੀ ਦੇਖਣ ਨੂੰ ਮਿਲੀ। ਉੱਤਰ ਪ੍ਰਦੇਸ਼ ਦੇ ਦੋ ਵਿਦਿਆਰਥੀ ਬਾਕੀ ਸਾਰੇ ਰਾਜਾਂ ਦੇ ਵਿਦਿਆਰਥੀਆਂ ਨੂੰ ਪਛਾੜ ਕੇ ਸ਼ੁਰੂਆਤੀ ਦੌਰ ਦੇ ਚੋਟੀ ਦੇ ਸਕੋਰਰ ਬਣੇ। ਦਿੱਲੀ ਪਬਲਿਕ ਸਕੂਲ, ਗ੍ਰੇਟਰ ਨੋਇਡਾ ਦੇ ਦਿਵਯਾਂਸ਼ੂ ਚਮੋਲੀ ਨੇ ਜਿੱਥੇ ਸਿਖਰਲਾ ਸਥਾਨ ਹਾਸਲ ਕੀਤਾ, ਉਥੇ ਹੀ ਸਨਬੀਮ ਸਕੂਲ, ਲਹਿਰਤਾਰਾ, ਵਾਰਾਣਸੀ ਦੇ ਸ਼ਾਸ਼ਵਤ ਮਿਸ਼ਰਾ ਨੇ ਉਸ ਤੋਂ ਬਾਅਦ ਦੂਸਰਾ ਸਥਾਨ ਹਾਸਲ ਕੀਤਾ। ਇਸ ਜੋੜੀ ਤੋਂ ਬਾਅਦ ਬਾਲਡਵਿਨ ਗਰਲਜ਼ ਹਾਈ ਸਕੂਲ, ਬੈਂਗਲੁਰੂ ਦੀ ਅਰਕਮਿਤਾ ਦਾ ਸਥਾਨ ਰਿਹਾ, ਜੋ ਕਰਨਾਟਕ ਰਾਜ ਲਈ ਚੋਟੀ ਦੀ ਸਕੋਰਰ ਵੀ ਹੈ।
ਰਾਜਾਂ ਦੇ ਰਾਊਂਡਸ ਤੋਂ ਬਾਅਦ, 36 ਸਕੂਲੀ ਟੀਮਾਂ (ਹਰੇਕ ਰਾਜ ਅਤੇ/ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਜੇਤੂ) ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਨੈਸ਼ਨਲ ਰਾਊਂਡ ਵਿੱਚ ਹਿੱਸਾ ਲੈਣਗੀਆਂ ਅਤੇ ਇਹ ਰਾਊਂਡ ਸਟਾਰ ਸਪੋਰਟਸ ਅਤੇ ਕਈ ਸੋਸ਼ਲ ਮੀਡੀਆ ਚੈਨਲਾਂ 'ਤੇ ਵੈਬਕਾਸਟ ਕੀਤੇ ਜਾਣਗੇ।
*******
ਐੱਨਬੀ/ਓਏ
(Release ID: 1796624)