ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਮੀਡੀਆ ਵੰਨ ਚੈਨਲ ਨੂੰ ਅੱਪਲਿੰਕ ਅਤੇ ਡਾਊਨਲਿੰਕ ਦੀ ਇਜਾਜ਼ਤ ਨੂੰ ਰੱਦ ਕਰਨ ਬਾਰੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਆਦੇਸ਼ ਨੂੰ ਕੇਰਲ ਹਾਈ ਕੋਰਟ ਬਰਕਰਾਰ ਰੱਖਿਆ ਗਿਆ

Posted On: 08 FEB 2022 2:33PM by PIB Chandigarh

ਕੇਰਲ ਹਾਈ ਕੋਰਟ ਨੇ ਅੱਜ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੁਆਰਾ ਮੀਡੀਆ ਵੰਨ ਨਿਊਜ਼ ਐਂਡ ਕਰੰਟ ਅਫੇਅਰਸ ਚੈਨਲ ਨੂੰ ਅੱਪਲਿੰਕ ਅਤੇ ਡਾਊਨਲਿੰਕ ਦੀ ਇਜਾਜ਼ਤ ਨੂੰ ਰੱਦ ਕਰਨ ਦੇ ਆਦੇਸ਼ ਨੂੰ  ਬਰਕਰਾਰ ਰੱਖਿਆ ਹੈ। ਗ੍ਰਹਿ ਮੰਤਰਾਲੇ ਦੁਆਰਾ ਇਸ ਚੈਨਲ ਨੂੰ ਸਕਿਉਰਿਟੀ ਕਲੀਅਰੈਂਸ ਦੇਣ ਦੇ ਇਨਕਾਰ ਕਰਨ ਦੇ ਬਾਅਦ ਚੈਨਲ 'ਤੇ ਇਹ ਪਾਬੰਦੀ ਲਗਾਈ ਗਈ ਸੀ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਆਦੇਸ਼ ਦੇ ਖਿਲਾਫ ਰਿੱਟ ਪਟੀਸ਼ਨ ਨੂੰ ਖਾਰਜ ਕਰਦੇ ਹੋਏ, ਅਦਾਲਤ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੁਆਰਾ ਕਲੀਅਰੈਂਸ ਤੋਂ ਇਨਕਾਰ ਇੰਟੈਲੀਜੈਂਸ ਇਨਪੁਟਸ ਦੇ ਅਧਾਰ 'ਤੇ ਸੀ ਜੋ ਚੈਨਲ ਨੂੰ ਸਕਿਉਰਿਟੀ ਕਲੀਅਰੈਂਸ ਤੋਂ ਇਨਕਾਰ ਕਰਨ ਨੂੰ ਸਹੀ ਠਹਿਰਾਉਂਦਾ ਹੈ।

 ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 31 ਜਨਵਰੀ, 2022 ਨੂੰ ਮੀਡੀਆ ਵੰਨ ਚੈਨਲ ਦਾ ਸੰਚਾਲਨ ਕਰਨ ਵਾਲੀ ਕੰਪਨੀ ਮੈਸਰਜ਼ ਮਾਧਿਅਮ ਬ੍ਰੌਡਕਾਸਟਿੰਗ ਲਿਮਿਟਿਡ ਨੂੰ ਦਿੱਤੀ ਅਪਲਿੰਕ ਅਤੇ ਡਾਊਨਲਿੰਕ ਦੀ ਆਗਿਆ ਨੂੰ ਰੱਦ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। ਆਦੇਸ਼ ਵਿੱਚ ਚੈਨਲ ਦਾ ਨਾਮ ਵੀ ਮਨਜ਼ੂਰਸ਼ੁਦਾ ਚੈਨਲਾਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਸੀ।

 ਇਸ ਤੋਂ ਪਹਿਲਾਂ ਚੈਨਲ ਨੂੰ 30.9.2011 ਨੂੰ 29.09.2021 ਤੱਕ ਦੀ ਮਿਆਦ ਲਈ ਅੱਪਲਿੰਕ ਅਤੇ ਡਾਊਨਲਿੰਕ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। 

******

 

 ਸੌਰਭ ਸਿੰਘ



(Release ID: 1796618) Visitor Counter : 132