ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 170.21 ਕਰੋੜ ਦੇ ਪਾਰ ਪਹੁੰਚਿਆ


ਪਿਛਲੇ 24 ਘੰਟਿਆਂ ਦੇ ਦੌਰਾਨ 55.78 ਲੱਖ ਤੋਂ ਅਧਿਕ ਕੋਵਿਡ ਟੀਕੇ ਲਗਾਏ ਗਏ

ਮੌਜੂਦਾ ਰਿਕਵਰੀ ਦਰ 96.46% ਹੈ

ਪਿਛਲੇ 24 ਘੰਟਿਆਂ ਦੇ ਦੌਰਾਨ 67,597 ਨਵੇਂ ਕੇਸ ਸਾਹਮਣੇ ਆਏ

ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ ਵਰਤਮਾਨ ਵਿੱਚ 9,94,891

ਸਪਤਾਹਿਕ ਪਾਜ਼ਿਟਿਵਿਟੀ ਦਰ 8.30%

Posted On: 08 FEB 2022 9:30AM by PIB Chandigarh

ਪਿਛਲੇ 24 ਘੰਟਿਆਂ ਦੇ ਦੌਰਾਨ 55.78 ਲੱਖ ਤੋਂ ਅਧਿਕ (55,78,297) ਕੋਵਿਡ ਰੋਧੀ ਟੀਕੇ ਲਗਾਉਣ ਦੇ ਨਾਲ ਹੀ ਦੇਸ਼ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 170.21 ਕਰੋੜ ਤੋਂ ਅਧਿਕ  (1,70,21,72,615) ਹੋ ਗਈ।

ਇਹ ਉਪਲਬਧੀ 1,89,63,092 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤੀ ਗਈ ਹੈ।  ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,98,100

ਦੂਸਰੀ ਖੁਰਾਕ

99,07,584

ਪ੍ਰੀਕੌਸ਼ਨ ਡੋਜ਼

37,00,573

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,02,343

ਦੂਸਰੀ ਖੁਰਾਕ

1,73,29,337

ਪ੍ਰੀਕੌਸ਼ਨ ਡੋਜ਼

48,84,424

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

4,99,87,314

ਦੂਸਰੀ ਖੁਰਾਕ

75,90,456

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

54,55,09,057

ਦੂਸਰੀ ਖੁਰਾਕ

41,79,67,945

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,11,27,430

ਦੂਸਰੀ ਖੁਰਾਕ

17,44,55,783

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,54,87,208

ਦੂਸਰੀ ਖੁਰਾਕ

10,86,83,344

ਪ੍ਰੀਕੌਸ਼ਨ ਡੋਜ਼

67,41,717

ਪ੍ਰੀਕੌਸ਼ਨ ਡੋਜ਼

1,53,26,714

ਕੁੱਲ

1,70,21,72,615

 ਪਿਛਲੇ 24 ਘੰਟਿਆਂ ਵਿੱਟ 1,80,456 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਹੋਇਆ ਹੈ (ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 4,08,40,658 ਹੈ।

ਇਸ ਦੇ ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ  96.46% ਹੋ ਗਈ ਹੈ।

ਪਿਛਲੇ 24 ਘੰਟਿਆਂ ਦੇ ਦੌਰਾਨ 67,597 ਨਵੇਂ ਕੇਸ ਸਾਹਮਣੇ ਆਏ।

ਦੇਸ਼ ਵਿੱਚ ਐਕਟਿਵ ਕੇਸਾਂ ਦੀ ਮੌਜੂਦਾ ਸੰਖਿਆ 9,94,891ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦੇ ਕੇਵਲ 2.35% ਹਨ।

 ਦੇਸ਼ ਵਿੱਚ ਕੋਵਿਡ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 13,46,534 ਟੈਸਟ ਕੀਤੇ ਗਏ। ਦੇਸ਼ ਵਿੱਚ ਹੁਣ ਤੱਕ 74.29 ਕਰੋੜ ਤੋਂ ਅਧਿਕ  (74,29,08,121) ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਟੈਸਟ ਸਮਰੱਥਾ ਵਧਾਈ ਗਈ ਹੈ, ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 8.30%  ਹੈ, ਰੋਜ਼ਾਨਾ ਤੌਰ ‘ਤੇ ਪੁਸ਼ਟੀ ਵਾਲੇ ਕੇਸਾਂ ਦੀ ਦਰ 5.02% ਹੈ। 

****

ਐੱਮਵੀ/ਏਐੱਲ



(Release ID: 1796448) Visitor Counter : 166