ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਸਿੱਧ ਪਲੇਅਬੈਕ ਗਾਇਕਾ ਭਾਰਤ ਰਤਨ ਸੁਸ਼੍ਰੀ ਲਤਾ ਮੰਗੇਸ਼ਕਰ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ



ਸੁਰ ਅਤੇ ਸੰਗੀਤ ਦੀ ਪੂਰਕ ਲਤਾ ਦੀਦੀ ਨੇ ਆਪਣੀ ਸੁਰ ਸਾਧਨਾ ਅਤੇ ਮਨਮੋਹਕ ਆਵਾਜ਼ ਨਾਲ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਹਰ ਪੀੜ੍ਹੀ ਦੇ ਜੀਵਨ ਨੂੰ ਭਾਰਤੀ ਸੰਗੀਤ ਦੀ ਮਿਠਾਸ ਨਾਲ ਭਰਿਆ



ਸੰਗੀਤ ਜਗਤ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ ਹੈ, ਉਨ੍ਹਾਂ ਦਾ ਅਕਾਲ ਚਲਾਣਾ ਮੇਰੇ ਲਈ ਨਿਜੀ ਘਾਟਾ ਹੈ



ਮੈਂ ਆਪਣੇ-ਆਪ ਨੂੰ ਭਾਗਸ਼ਾਲੀ ਸਮਝਦਾ ਹਾਂ ਕਿ ਮੈਨੂੰ ਸਮੇਂ-ਸਮੇਂ 'ਤੇ ਲਤਾ ਦੀਦੀ ਦਾ ਸਨੇਹ ਅਤੇ ਅਸ਼ੀਰਵਾਦ ਮਿਲਦਾ ਰਿਹਾ



ਆਪਣੇ ਬੇਮਿਸਾਲ ਦੇਸ਼ ਪ੍ਰੇਮ, ਮਿੱਠੀ ਬੋਲੀ ਅਤੇ ਕੋਮਲਤਾ ਦੇ ਨਾਲ, ਉਹ ਹਮੇਸ਼ਾ ਸਾਡੇ ਦਰਮਿਆਨ ਹਮੇਸ਼ਾ ਰਹਿਣਗੇ, ਮੈਂ ਉਨ੍ਹਾਂ ਦੇ ਪਰਿਵਾਰ ਅਤੇ ਅਣਗਿਣਤ ਪ੍ਰਸ਼ੰਸਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ

Posted On: 06 FEB 2022 1:28PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀਸ਼੍ਰੀ ਅਮਿਤ ਸ਼ਾਹ ਨੇ ਪ੍ਰਸਿੱਧ ਪਲੇਅਬੈਕ ਗਾਇਕਾ ਭਾਰਤ ਰਤਨ ਸੁਸ਼੍ਰੀ ਲਤਾ ਮੰਗੇਸ਼ਕਰ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ ਹੈ।

ਆਪਣੇ ਟਵੀਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੁਰ ਅਤੇ ਸੰਗੀਤ ਦੀ ਪੂਰਕ ਲਤਾ ਦੀਦੀ ਨੇ ਆਪਣੀ ਸੁਰ ਸਾਧਨਾ ਅਤੇ ਮਨਮੋਹਕ ਆਵਾਜ਼ ਨਾਲ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਹਰ ਪੀੜ੍ਹੀ ਦੇ ਜੀਵਨ ਨੂੰ ਭਾਰਤੀ ਸੰਗੀਤ ਦੀ ਮਿਠਾਸ ਨਾਲ ਭਰਿਆ ਹੈ। ਸੰਗੀਤ ਜਗਤ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਦੀ ਮੌਤ ਮੇਰੇ ਲਈ ਨਿਜੀ ਘਾਟਾ ਹੈ।''

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਆਪਣੇ-ਆਪ ਨੂੰ ਭਾਗਸ਼ਾਲੀ ਸਮਝਦਾ ਹਾਂ ਕਿ ਮੈਨੂੰ ਸਮੇਂ-ਸਮੇਂ 'ਤੇ ਲਤਾ ਦੀਦੀ ਦਾ ਸਨੇਹ ਅਤੇ ਅਸ਼ੀਰਵਾਦ ਮਿਲਦਾ ਰਿਹਾ ਹੈ। ਆਪਣੇ ਬੇਮਿਸਾਲ ਦੇਸ਼ ਪ੍ਰੇਮਮਿੱਠੀ ਬੋਲੀ ਅਤੇ ਕੋਮਲਤਾ ਨਾਲ ਉਹ ਹਮੇਸ਼ਾ ਸਾਡੇ ਦਰਮਿਆਨ ਰਹਿਣਗੇ। ਮੈਂ ਉਨ੍ਹਾਂ ਦੇ ਪਰਿਵਾਰ ਅਤੇ ਅਣਗਿਣਤ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਓਮ ਸ਼ਾਂਤੀ ਸ਼ਾਂਤੀ।"

 

 ******

ਐੱਨਡਬਲਿਊ/ਆਰਕੇ/ਏਵਾਈ/ਆਰਆਰ



(Release ID: 1796020) Visitor Counter : 139