ਵਿੱਤ ਮੰਤਰਾਲਾ
azadi ka amrit mahotsav

ਏਅਰ ਇੰਡੀਆ ਦੇ ਸਵਾਮਿਤਵ ਦਾ ਰਣਨੀਤਕ ਟ੍ਰਾਂਸਫਰ ਪੂਰਾ ਹੋਇਆ


ਨੀਲਾਂਚਲ ਇਸਪਾਤ ਨਿਗਮ ਲਿਮਿਟਿਡ ਦੇ ਲਈ ਰਣਨੀਤਕ ਭਾਗੀਦਾਰ ਚੁਣਿਆ ਗਿਆ
ਐੱਲਆਈਸੀ ਦਾ ਪਬਲਿਕ ਇਸ਼ੂ ਜਲਦੀ ਆਉਣ ਦੀ ਉਮੀਦ
ਨੈਸ਼ਨਲ ਇਨਫ੍ਰਾਸਟ੍ਰਕਚਰ ਵਿੱਤਪੋਸ਼ਣ ਅਤੇ ਵਿਕਾਸ ਬੈਂਕ (ਨੈਬਫੀਡ) ਅਤੇ ਨੈਸ਼ਨਲ ਅਸੈੱਟ ਪੁਨਰਨਿਰਮਾਣ ਕੰਪਨੀ ਨੇ ਆਪਣੇ ਕਾਰਜ ਸ਼ੁਰੂ ਕੀਤੇ
ਕੰਪਨੀਆਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਲਈ ਸੈਂਟਰ ਫੌਰ ਪ੍ਰੋਸੈੱਸਿੰਗ ਐਕਸਲੇਰੇਟਿਡ ਕਾਰਪੋਰੇਟ ਐਗਜ਼ਿਟ (ਸੀ-ਪੇਸ) ਦੀ ਸਥਾਪਨਾ ਹੋਵੇਗੀ
ਸਮਾਧਾਨ ਪ੍ਰਕਿਰਿਆ ਦੀ ਕੁਸ਼ਲਤਾ ਵਧਾਉਣ ਦੇ ਲਈ ਆਈਬੀਸੀ ਵਿੱਚ ਸੰਸ਼ੋਧਨ

Posted On: 01 FEB 2022 1:01PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ ਕਿਹਾ, ‘ਨਵੀਂ ਪਬਲਿਕ ਸੈਕਟਰ ਐਂਟਰਪ੍ਰਾਈਜ਼ ਪਾਲਿਸੀ ਨੂੰ ਲਾਗੂ ਕਰਨ ਦੇ  ਲਈ ਏਅਰ ਇੰਡੀਆ ਦੇ ਸਵਾਮਿਤਵ ਦਾ ਰਣਨੀਤਕ ਟ੍ਰਾਂਸਫਰ ਪੂਰਾ ਹੋਇਆ।’ ਉਨ੍ਹਾਂ ਨੇ ਕਿਹਾ ਕਿ ਐੱਨਆਈਐੱਨਐੱਲ (ਨੀਲਾਂਚਲ ਇਸਪਾਤ ਨਿਗਮ ਲਿਮਿਟਿਡ) ਦੇ ਲਈ ਰਣਨੀਤਕ ਭਾਗੀਦਾਰ ਚੁਣ ਲਿਆ ਗਿਆ ਹੈ। ਇਸ ਦੇ ਇਲਾਵਾ ਐੱਲਆਈਸੀ ਦਾ ਪਬਲਿਕ ਇਸ਼ੂ ਜਲਦੀ ਹੀ ਆਉਣ ਦੀ ਉਮੀਦ ਹੈ। ਸਾਲ 2022-23 ਵਿੱਚ ਹੋਰਾਂ ਦੇ ਲਈ ਵੀ ਪ੍ਰਕਿਰਿਆਵਾਂ ਸ਼ੁਰੂ ਹੋ ਸਕਦੀਆਂ ਹਨ।

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਨੈਸ਼ਨਲ ਇਨਫ੍ਰਾਸਟ੍ਰਕਚਰ ਵਿੱਤਪੋਸ਼ਣ ਅਤੇ ਵਿਕਾਸ ਬੈਂਕ (ਨੈਬਫੀਡ) ਅਤੇ ਨੈਸ਼ਨਲ ਅਸੈੱਟ ਪੁਨਰਨਿਰਮਾਣ ਕੰਪਨੀ ਨੇ ਆਪਣਾ ਕਾਰਜ ਸ਼ੁਰੂ ਕਰ ਦਿੱਤਾ ਹੈ।

ਕਾਰਪੋਰੇਟ ਨਿਕਾਸੀ ਨੂੰ ਗਤੀ

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਨਵੀਆਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਨੂੰ ਗਤੀ ਦੇਣ ਦੇ ਲਈ ਕਈ ਆਈਟੀ ਅਧਾਰਿਤ ਪ੍ਰਣਾਲੀਆਂ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਨੂੰ ਸੈਵਇਛੁੱਕ ਤੌਰ ’ਤੇ ਬੰਦ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਰੀ-ਇੰਜੀਨੀਅਰਿੰਗ ਪ੍ਰਕਿਰਿਆ ਦੇ ਨਾਲ ਸੈਂਟਰ ਫੌਰ ਪ੍ਰੋਸੈੱਸਿੰਗ ਐਕਸਲੇਰੇਟਿਡ ਕਾਰਪੋਰੇਟ ਐਗਜ਼ਿਟ (ਸੀ-ਪੇਸ) ਦੀ ਸਥਾਪਨਾ ਕੀਤੀ ਜਾਵੇਗੀ। ਇਸ ਦੇ ਜ਼ਰੀਏ ਕੰਪਨੀਆਂ ਨੂੰ ਬੰਦ ਕਰਨ ਵਿੱਚ ਲਗਣ ਵਾਲਾ ਸਮਾਂ ਦੋ ਵਰ੍ਹਿਆਂ ਤੋਂ ਘਟ ਕੇ ਛੇ ਮਹੀਨੇ ਰਹਿ ਜਾਵੇਗਾ।

ਇਨਸੌਲਵੈਂਸੀ ਐਂਡ ਬੈਂਕਰਪਸੀ ਕੋਡ 

ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਸਮਾਧਾਨ ਪ੍ਰਕਿਰਿਆ ਦੀ ਬਿਹਤਰ ਕੁਸ਼ਲਤਾ ਅਤੇ ਸੀਮਾਪਾਰ ਦਿਵਾਲੀਆ ਸਮਾਧਾਨ ਦੀ ਸੁਵਿਧਾ ਪ੍ਰਦਾਨ ਕਰਨ ਦੇ ਲਈ ਇਨੋਸੌਲਵੈਂਸੀ ਐਂਡ ਬੈਂਕਰਪਸੀ ਕੋਡ ਵਿੱਚ ਜ਼ਰੂਰੀ ਸੰਸ਼ੋਧਨ ਕੀਤੇ ਜਾਣਗੇ । 

*******

ਆਰਐੱਮ/ਬੀਬੀ/ਐੱਸਜੇ


(Release ID: 1794687) Visitor Counter : 235